ਨਾਭਾ, 31 ਦਸੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਦੁਲੱਦੀ ਗੇਟ ਸਥਿਤ ਸ੍ਰੀ ਊਸ਼ਾ ਮਾਤਾ ਪਬਲਿਕ ਸਕੂਲ ਦੇ ਪਿ੍ੰਸੀਪਲ ਡਾ. ਯੋਗਿਤਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਵਿਦਿਆਰਥਣ ਮੁਸਕਾਨ ਗਰਗ ਨੇ ਬਹੁਤ ਹੀ ਛੋਟੀ ਉਮਰ 'ਚ ਜੱਜ ਦੀ ਪ੍ਰੀਖਿਆ ਪਾਸ ਕਰਕੇ ਇਸ ਉੱਚੀ ਪਦਵੀ ਨੂੰ ਹਾਸਿਲ ਕੀਤਾ ਹੈ | ਉਨ੍ਹਾਂ ਕਿਹਾ ਕਿ ਮੁਸਕਾਨ ਗਰਗ ਸ਼ੁਰੂ ਤੋਂ ਹੀ ਪੜਾਈ 'ਚ ਬਹੁਤ ਮਿਹਨਤ ਕਰਦੀ ਸੀ ਅਤੇ ਸੱਤਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਦੀ ਰਹੀ ਹੈ | ਸਕੂਲ ਪਿ੍ੰਸੀਪਲ ਨੇ ਦੱਸਿਆ ਕਿ ਇਸ ਵਿਦਿਆਰਥਣ ਨੇ ਬਾਰ੍ਹਵੀਂ ਜਮਾਤ 'ਚ ਵੀ ਪੂਰੇ ਪਟਿਆਲੇ 'ਚੋਂ ਹਿਊਮੈਨਟੀਜ ਦੀ ਪ੍ਰੀਖਿਆ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ | ਸਕੂਲ ਪ੍ਰਬੰਧਕੀ ਕਮੇਟੀ ਦੇ ਪੈਟਰਨ ਬਿ੍ਜ ਲਾਲ, ਰਾਜੇਸ਼ ਕੁਮਾਰ, ਚੇਅਰਮੈਨ ਗਿਰਧਾਰੀ ਲਾਲ ਬਾਂਸਲ, ਮੈਨੇਜਰ ਪ੍ਰਮੋਦ ਕੁਮਾਰ ਜਿੰਦਲ, ਖ਼ਜ਼ਾਨਚੀ ਸ਼ਿਵ ਜਿੰਦਲ, ਕਾਲੀ ਮਾਤਾ ਮੰਦਿਰ ਕਮੇਟੀ ਦੇ ਪ੍ਰਧਾਨ ਮੋਹਨ ਮਿੱਤਲ, ਮੈਂਬਰ ਮਹੇਸ ਇੰਦਰ ਸ਼ਰਮਾ, ਨਵਜੀਤ ਗਰਗ, ਵਿਨੋਦ ਗੋਇਲ ਤੇ ਪ੍ਰੇਮ ਸਾਗਰ ਅਤੇ ਸਕੂਲ ਪਿ੍ੰਸੀਪਲ ਡਾ. ਯੋਗਿਤਾ ਸ਼ਰਮਾ ਅਤੇ ਸਮੂਹ ਸਟਾਫ਼ ਵਲੋਂ ਅੱਜ ਨਵੀਂ ਬਣੀ ਜੱਜ ਮੁਸਕਾਨ ਗਰਗ ਨੂੰ ਸਨਮਾਨਿਤ ਕਰਕੇ ਉਸ ਦੇ ਭਵਿੱਖ 'ਚ ਹੋਰ ਉੱਚੀ ਪਦਵੀ ਹਾਸਲ ਕਰਨ ਦੀ ਕਾਮਨਾ ਕੀਤੀ ਗਈ |