27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਖਨੌਰੀ-ਕੈਥਲ ਸੜਕ ਦੀ ਮਾੜੀ ਹਾਲਤ ਕਾਰਨ ਇਕ ਵਾਰ ਫਿਰ ਹੋਇਆ ਸੜਕ ਹਾਦਸਾ

Ad Position 21
No active advertisement
ਅਜੀਤ ਡੈਸਕ 02-01-2026
ਅਰਨੋਂ, 1 ਜਨਵਰੀ (ਦਰਸ਼ਨ ਸਿੰਘ ਪਰਮਾਰ)-ਪਿਛਲੇ ਲਮੇਂ ਸਮੇਂ ਤੋਂ ਹਾਦਸਿਆਂ ਦਾ ਕੇਂਦਰ ਬਣੀ ਪੰਜਾਬ ਹਰਿਆਣਾ ਰਾਜਾਂ ਨੂੰ ਜੋੜਨ ਵਾਲੀ ਖਨੌਰੀ ਕੈਥਲ ਮੁੱਖ ਸੜਕ ਜਿਸ ਦੀ ਇੰਨੀ ਮਾੜੀ ਹਾਲਤ ਹੋ ਚੁੱਕੀ ਹੈ ਕੇ ਆਏ ਦਿਨ ਇਸ ਸੜਕ 'ਤੇ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ ਜਿਸ ਨਾਲ ਆਮ ਲੋਕਾਂ ਦਾ ਜਾਨ ਮਾਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਬੀਤੀ ਸਵੇਰ ਵੀ ਪਿੰਡ ਸ਼ੇਰਗੜ੍ਹ ਨਜ਼ਦੀਕ ਆਹਮੋ ਸਾਹਮਣੇ ਤੋਂ ਆ ਰਹੇ ਦੋ ਟਰੱਕਾਂ ਦੀ ਸੜਕ ਦੇ ਕਿਨਾਰੀਆਂ 'ਤੇ ਮਿੱਟੀ ਨਾ ਹੋਣ ਕਰਕੇ ਟੱਕਰ ਹੋ ਜਾਣ ਕਾਰਨ ਹਾਦਸਾ ਵਾਪਰ ਗਿਆ ਜਿਸ ਨਾਲ ਦੋਨਾਂ ਵਾਹਨਾਂ ਦੇ ਡਰਾਇਵਰ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਅਤੇ ਸੜਕ ਦੇ ਬੰਦ ਹੋ ਜਾਣ ਕਾਰਨ ਸੜਕ ਦੇ ਦੋਨਾਂ ਪਾਸੇ ਲੰਮਾ ਜਾਮ ਲਗ ਜਾਣ ਕਾਰਨ ਲੋਕ ਕਈ ਘੰਟਿਆਂ ਤੱਕ ਜਾਮ ਵਿਚ ਫਸੇ ਰਹੇ ਜਿਸ ਨੂੰ ਪੁਲਿਸ ਚੌਕੀ ਠਰੂਆ ਦੇ ਮੁਲਾਜ਼ਮਾਂ ਵਲੋਂ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਕਾਫੀ ਮੁਸ਼ੱਕਤ ਦੇ ਬਾਅਦ ਆਵਾਜਾਈ ਨੂੰ ਬਹਾਲ ਕਰਾਇਆ ਜਿਕਰਯੋਗ ਹੈ ਕਿ ਇਸ ਸੜਕ 'ਤੇ ਹਾਦਸਿਆਂ ਦੇ ਡਰ ਕਾਰਨ ਪੰਜਾਬ ਰਾਜ ਅਤੇ ਹਰਿਆਣਾ ਰਾਜ ਦੀ ਚਲਣ ਵਾਲੀਆਂ ਸਰਕਾਰੀ ਬੱਸਾਂ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਪੂਰਨ ਤੌਰ 'ਤੇ ਇਸ ਰੂਟ ਨੂੰ ਬੰਦ ਕਰਕੇ ਬਦਲਵੇਂ ਰੂਟਾਂ ਤੋਂ ਚਲ ਰਹੀਆਂ ਹਨ ਜਿਸ ਕਰਕੇ ਇਲਾਕੇ ਦੇ ਆਮ ਲੋਕਾਂ ਦੇ ਨਾਲ ਸਭ ਤੋਂ ਜਿਆਦਾ ਸਕੂਲ ਕਾਲਜਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸੰਬੰਧ ਵਿਚ ਇਲਾਕੇ ਦੇ ਲੋਕਾਂ ਵਲੋਂ ਸਰਕਾਰੇ ਦਰਬਾਰੇ ਅਤੇ ਸੰਬੰਧਿਤ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਕਈ ਬਾਰ ਰਾਬਤਾ ਬਣਾ ਕੇ ਇਸ ਸੜਕ ਦੇ ਨਿਰਮਾਣ ਅਤੇ ਸਰਕਾਰੀ ਬੱਸਾਂ ਦੀ ਇਸ ਰੂਟ 'ਤੇ ਪਹਿਲਾਂ ਵਾਂਗ ਬਹਾਲੀ ਕਰਨ ਦੀ ਬੇਨਤੀ ਕਿਤੀ ਗਈ ਪਰ ਅਜੇ ਤਕ ਇਸ ਦਾ ਕੋਈ ਹਲ ਨਹੀਂ ਹੋ ਸਕਿਆ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਸ ਸੜਕ ਦੀ ਮੁਰੰਮਤ ਕਰਾਈ ਜਾਵੇ ਅਤੇ ਇਸ 'ਤੇ ਸਰਕਾਰੀ ਬੱਸਾਂ ਪੂਰੇ ਤੌਰ 'ਤੇ ਬਹਾਲ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਹੋ ਰਹੇ ਭਾਰੀ ਜਾਨ ਮਾਲ ਅਤੇ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਜੀ.ਆਰ.ਪੀ. ਨੂੰ ਅਣਪਛਾਤੀ ਲਾਸ਼ ਮਿਲੀ ਅਗਲੀ ਖ਼ਬਰ ਘਰ 'ਚ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
Ad Position 24