ਪਟਿਆਲਾ, 1 ਜਨਵਰੀ (ਅ.ਸ. ਆਹਲੂਵਾਲੀਆ)-ਪਟਿਆਲਾ ਸ਼ਹਿਰ ਨੂੰ ਸਾਫ, ਸੁੰਦਰ ਅਤੇ ਮਨੁੱਖਤਾ ਦੀ ਮਿਸਾਲ ਬਣਾਉਣ ਲਈ ਨਗਰ ਨਿਗਮ ਵਲੋਂ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤੀ ਮਿਲੇ, ਇਸ ਦਿਸ਼ਾ ਵਿਚ ਮੇਅਰ ਕੁੰਦਨ ਗੋਗੀਆ ਨੇ ਸ਼ਹਿਰਵਾਸੀਆਂ ਨੂੰ ਇਕ ਖ਼ਾਸ ਅਪੀਲ ਕੀਤੀ ਹੈ¢ ਮੇਅਰ ਨੇ ਕਿਹਾ ਕਿ ਸ਼ਹਿਰ ਵਿਚ ਕਈ ਲੋਕ ਗਰੀਬੀ, ਲਾਚਾਰੀ ਜਾਂ ਸਮਾਜਿਕ ਅਣਜਾਣਤਾ ਕਰਕੇ ਰਾਤਾਂ ਸੜਕਾਂ 'ਤੇ ਬਿਤਾਉਣ ਲਈ ਮਜਬੂਰ ਹਨ, ਜਿਸ ਕਾਰਨ ਨਾ ਕੇਵਲ ਸ਼ਹਿਰ ਦੀ ਸੁੰਦਰਤਾ ਪ੍ਰਭਾਵਿਤ ਹੁੰਦੀ ਹੈ, ਬਲਕਿ ਸਰਦੀ ਦੇ ਮÏਸਮ ਵਿਚ ਉਨ੍ਹਾਂ ਦੀ ਜਾਨ ਨੂੰ ਵੀ ਖ਼ਤਰਾ ਬਣਿਆ ਰਹਿੰਦਾ ਹੈ¢ ਮੇਅਰ ਗੋਗੀਆ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸਹੂਲਤ ਦੇ ਨਾਲ ਲੈਸ ਰਹਿਣ ਬਸੇਰੇ ਚਲਾਏ ਜਾ ਰਹੇ ਹਨ, ਜਿੱਥੇ ਬਿਸਤਰੇ, ਦਿਨ-ਰਾਤ ਦਾ ਖਾਣਾ, ਗਰਮ ਕੱਪੜੇ, ਹੀਟਰ ਅਤੇ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਹੈ¢ ਪਰ ਜਾਣਕਾਰੀ ਦੀ ਕਮੀ ਕਾਰਨ ਕਈ ਲੋਕ ਇਨ੍ਹਾਂ ਸਹੂਲਤਾਂ ਤੋਂ ਬੇਖ਼ਬਰ ਰਹਿੰਦੇ ਹਨ ਅਤੇ ਸੜਕਾਂ 'ਤੇ ਹੀ ਰਹਿਣਾ ਚੁਣਦੇ ਹਨ, ਜਿਸ ਨਾਲ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਵਧ ਜਾਂਦਾ ਹੈ¢ ਮੇਅਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਸੜਕਾਂ 'ਤੇ ਰਾਤ ਬਿਤਾਉਂਦੇ ਲੋਕ ਦਿਖਣ, ਤਾਂ ਉਹ ਮਨੁੱਖਤਾ ਦੇ ਨਾਤੇ ਨਗਰ ਨਿਗਮ ਦੀ ਟੀਮ ਨੂੰ ਸੂਚਿਤ ਕਰਨ ਜਾਂ ਉਹਨਾਂ ਲੋਕਾਂ ਨੂੰ ਰਹਿਣ ਬਸੇਰਿਆਂ ਤੱਕ ਲਿਜਾਣ ਵਿਚ ਸਹਿਯੋਗ ਦੇਣ¢ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਆਪ ਸੜਕਾਂ 'ਤੇ ਸÏਾਦੇ ਹਨ, ਉਹ ਵੀ ਆਪ ਮੁਹਾਰੇ ਹੋ ਕੇ ਨਿਗਮ ਵੱਲੋਂ ਬਣਾਏ ਰਹਿਣ ਬਸੇਰੇ ਤੱਕ ਜਾ ਕੇ ਰਹਿ ਸਕਦੇ ਹਨ ਤਾਂ ਜੋ ਸ਼ਹਿਰ ਦੀ ਸੁੰਦਰਤਾ ਵੀ ਬਣੀ ਰਹੇ ਅਤੇ ਕਿਸੇ ਦੀ ਜਾਨ 'ਤੇ ਠੰਢ ਦਾ ਖ਼ਤਰਾ ਨਾ ਆਵੇ¢ ਮੇਅਰ ਗੋਗੀਆ ਨੇ ਕਿਹਾ, ਸ਼ਹਿਰ ਸਾਡਾ ਹੈ, ਜ਼ਿੰਮੇਵਾਰੀ ਵੀ ਸਾਡੀ ਹੈ¢ ਸੜਕਾਂ 'ਤੇ ਜ਼ਿੰਦਗੀਆਂ ਬਚਾਉਣ ਲਈ ਹਰ ਨਾਗਰਿਕ ਅਹਿਮ ਭੂਮਿਕਾ ਨਿਭਾ ਸਕਦਾ ਹੈ¢ ਨਗਰ ਨਿਗਮ ਹਮੇਸ਼ਾ ਤਿਆਰ ਹੈ ਪਰ ਮਿਸ਼ਨ ਤਦ ਹੀ ਪੂਰਾ ਹੋਵੇਗਾ ਜਦ ਲੋਕ ਵੀ ਆਪਣੇ ਤÏਰ 'ਤੇ ਅੱਗੇ ਆਉਣ¢