27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਜਗਮੀਤ ਸਿੰਘ ਹਰਿਆਊ ਜ਼ਿਲ੍ਹਾ ਪ੍ਰਧਾਨ ਦਿਹਾਤੀ ਵਲੋਂ ਜ਼ਿਲੇ੍ਹ 'ਚ 15 ਸੀਨੀਅਰ ਮੀਤ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 02-01-2026
ਪਾਤੜਾਂ, 1 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਜਗਮੀਤ ਸਿੰਘ ਹਰਿਆਊ ਪ੍ਰਧਾਨ ਜ਼ਿਲ੍ਹਾ ਦਿਹਾਤੀ ਨੇ ਪਟਿਆਲਾ ਜ਼ਿਲ੍ਹਾ ਜਥੇਬੰਦੀ ਦਾ ਵਿਸਥਾਰ ਕਰਦਿਆਂ ਅਕਾਲੀ ਦਲ ਲਈ ਸਰਗਰਮੀ ਨਾਲ ਕੰਮ ਕਰਨ ਵਾਲੇ ਆਗੂਆਂ 'ਚੋਂ 15 ਨੂੰ ਸੀਨੀਅਰ ਮੀਤ ਪ੍ਰਧਾਨ ਵਜੋਂ ਨਿਯੁਕਤ ਕੀਤਾ ਹੈ | ਜਗਮੀਤ ਸਿੰਘ ਹਰਿਆਊ ਨੇ ਪਾਤੜਾਂ ਵਿਖੇ ਪੈੱ੍ਰਸ ਨੂੰ ਜਾਰੀ ਬਿਆਨ 'ਚ ਦੱਸਿਆ ਕਿ ਸੁੱਚਾ ਸਿੰਘ ਲਲੋਛੀ, ਜਰਨੈਲ ਸਿੰਘ ਚੌਂਹਠ, ਐਡਵੋਕੇਟ ਸਤੀਸ਼ ਸਿੰਗਲਾ, ਜਸਵਿੰਦਰ ਸਿੰਘ ਗਾਜੇਵਾਸ, ਗੁਰਨਾਮ ਸਿੰਘ ਵੜੈਚ ਸ਼ੇਰਗੜ੍ਹ, ਗੱਜਣ ਸਿੰਘ ਸਰਪੰਚ ਹਰਿਆਊ, ਹਰਭਜਨ ਸਿੰਘ ਮੱਲ੍ਹੇਵਾਲ, ਨਰਿੰਦਰ ਸਿੰਘ ਮੈਹਸ, ਜਥੇਦਾਰ ਜਗਦੇਵ ਸਿੰਘ ਤੇਜਾ, ਜਥੇਦਾਰ ਜਗਦੇਵ ਸਿੰਘ ਸੈਦਖੇੜ੍ਹੀ, ਗੁਰਵਿੰਦਰ ਸਿੰਘ ਬਹਿਰੂ, ਰਸ਼ਪਾਲ ਸਿੰਘ ਧੰਜੂ, ਅੰਮਿ੍ਤਪਾਲ ਸਿੰਘ ਖ਼ਾਲਸਾ ਰਾਜਪੁਰਾ ਅਤੇ ਰਘਵੀਰ ਸਿੰਘ ਮੋਹੀ ਨੂੰ ਜ਼ਿਲ੍ਹਾ ਪਟਿਆਲਾ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ |
ਜਗਮੀਤ ਸਿੰਘ ਹਰਿਆਊ ਨੇ ਇਨ੍ਹਾਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਵਲੋਂ ਦਿੱਤੀ ਗਈ ਇਸ ਜ਼ੰੁਮੇਵਾਰੀ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਦੇ ਕੰਮਾਂ ਵਿਚ ਸਾਥ ਦੇ ਕੇ ਅਤੇ ਉਨ੍ਹਾਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੋ ਕੇ ਇਸ ਜ਼ੰੁਮੇਵਾਰੀ ਨੂੰ ਤਨਦੇਹੀ ਨਾਲ ਜਿੱਥੇ ਨਿਭਾਇਆ ਜਾਵੇ ਉੱਥੇ ਹੀ ਸਦਾ ਪਾਰਟੀ ਵਲੋਂ ਲੋਕ ਹਿਤਾਂ ਵਿਚ ਲੜੇ ਜਾ ਰਹੇ ਸੰਘਰਸ਼ਾਂ ਵਿਚ ਸ਼ਾਮਿਲ ਹੋ ਕੇ ਆਪਣੀ ਨਵੀਂ ਮਿਲੀ ਜ਼ੰੁਮੇਵਾਰੀ ਤਹਿਤ ਪਹਿਲਾਂ ਨਾਲੋਂ ਵੀ ਹੋਰ ਸਰਗਰਮੀ ਨਾਲ ਕੰਮ ਕਰਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਪਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵਲੋਂ ਢੋਲ ਮਾਰਚ ਅਗਲੀ ਖ਼ਬਰ ਨਵੇਂ ਵਰ੍ਹੇ ਦੀ ਆਮਦ ਮੌਕੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਟੇਕਿਆ ਮੱਥਾ
Ad Position 24