21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਕਾਨੰੂਨਾਂ ਖ਼ਿਲਾਫ਼ ਲਾਮਬੰਦ ਹੋਣ ਦਾ ਸੁਨੇਹਾ <br/>

Ad Position 21
No active advertisement
ਕੇਂਦਰੀ ਸਰਕਾਰ ਵਲੋਂ ਬਿਜਲੀ, ਬੀਜ ਤੇ ਮਨਰੇਗਾ ਬਿਲਾਂ ਵਿਰੋਧ 'ਚ ਲੋਕਾਂ ਨੂੰ ਜਾਗਰੂਕ ਕਰਨ ਮੌਕੇ ਰਾਮ ਸਿੰਘ ਮਟੋਰੜਾ, ਦਲਜਿੰਦਰ ਸਿੰਘ ਆਲੋਵਾਲ ਤੇ ਹੋਰ | ਤਸਵੀਰ : ਦੰਦਰਾਲਾ <br/> 03-01-2026
ਭਾਦਸੋਂ, 2 ਜਨਵਰੀ (ਪ੍ਰਦੀਪ ਦੰਦਰਾਲਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਭਾਦਸੋਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਆਏ ਦਿਨ ਲੋਕ ਮਾਰੂ ਅਤੇ ਕਾਰਪੋਰੇਟ ਪੱਖੀ ਬਿੱਲ ਲੈ ਕੇ ਆ ਰਹੀ ਹੈ | ਜੇਕਰ ਇਹ ਬਿਲ ਕਾਨੂੰਨ ਬਣਾ ਦਿੱਤੇ ਗਏ ਤਾਂ ਆਮ ਜਨਤਾ ਲਈ ਬਹੁਤ ਹੀ ਘਾਤਕ ਸਿੱਧ ਹੋਣਗੇ | ਨੇੜਲੇ ਪਿੰਡਾਂ ਦੰਦਰਾਲਾ ਖਰੌੜ, ਲੌਟ ਆਦਿ ਵਿਖੇ ਰਾਮ ਸਿੰਘ ਮਟੋਰੜਾ ਤੇ ਦਲਜਿੰਦਰ ਸਿੰਘ ਆਲੋਵਾਲ ਦੋਨੋਂ ਸੂਬਾ ਖ਼ਜ਼ਾਨਚੀਆਂ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਬਿਜਲੀ ਬਿੱਲ-2025 ਰਾਹੀਂ ਕੇਂਦਰ ਸਰਕਾਰ ਬਿਜਲੀ ਦੇ ਸਾਰੇ ਅਧਿਕਾਰ ਰਾਜ ਸਰਕਾਰਾਂ ਤੋਂ ਖੋਹ ਕੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥੀਂ ਸੌਂਪਣਾ ਚਾਹੁੰਦੀ ਹੈ ਜਿਸ ਨਾਲ ਲੋਕਾਂ ਨੂੰ ਮਿਲ ਰਹੀਆਂ ਸਾਰੀਆਂ ਸਬਸਿਡੀਆਂ ਭਾਵ ਕਿ 300 ਯੂਨਿਟ ਬਿਜਲੀ ਅਤੇ ਕਿਸਾਨਾਂ ਨੂੰ ਟਿਊਬਵੈਲਾਂ ਵਾਲੀ ਬਿਜਲੀ ਮੁਫ਼ਤ ਸਕੀਮ ਬੰਦ ਹੋ ਜਾਵੇਗੀ ਅਤੇ ਕੰਪਨੀਆਂ ਆਪਣੀ ਮਰਜ਼ੀ ਨਾਲ ਬਿਜਲੀ ਦੇ ਮਨ ਚਾਹੇ ਰੇਟ ਤੈਅ ਕਰਕੇ ਵਸੂਲ ਕਰਨਗੀਆਂ ਅਤੇ ਇਸ ਦੇ ਨਾਲ ਹੀ ਸਮਾਰਟ ਮੀਟਰ ਵੀ ਸਰਕਾਰ ਦੁਆਰਾ ਲਗਾਉਣੇ ਸ਼ੁਰੂ ਕਰ ਦਿੱਤੇ ਜਾਣਗੇ | ਜਿਸ ਨਾਲ ਸਾਡੇ ਬਿਜਲੀ ਬਿੱਲਾਂ ਨੂੰ ਪ੍ਰੀਪੇਡ ਭਾਵ ਸਾਨੂੰ ਆਪਣੇ ਘਰਾਂ ਦੀ ਬਿਜਲੀ ਚਾਲੂ ਰੱਖਣ ਲਈ ਪਹਿਲਾਂ ਪੈਸੇ ਭਰਾਉਣੇ ਪਿਆ ਕਰਨਗੇ | ਜਿਸ ਦਿਨ ਸਾਡੇ ਪੈਸੇ ਖ਼ਤਮ ਹੋ ਜਾਇਆ ਕਰਨਗੇ ਤਾਂ ਸਾਡੇ ਘਰ ਦੀ ਬਿਜਲੀ ਗੁਲ ਹੋ ਜਾਇਆ ਕਰੇਗੀ | ਇਸੇ ਤਰ੍ਹਾਂ ਦੂਜਾ ਬੀਜ ਬਿਲ ਕੇਂਦਰ ਸਰਕਾਰ ਲੈ ਕੇ ਆ ਰਹੀ ਹੈ ਜਿਸ ਰਾਹੀਂ ਬੀਜਾਂ ਨੂੰ ਪੈਦਾ ਕਰਨ ਦਾ ਸਾਰਾ ਕੰਟਰੋਲ ਕੇਂਦਰ ਸਰਕਾਰ ਵੱਡੀਆਂ ਕਾਰਪੋਰੇਟ ਕੰਪਨੀਆਂ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਦੇ ਹੱਥੀ ਸੌਂਪ ਕੇ ਸਾਡੀਆਂ ਸਰਕਾਰੀ ਯੂਨੀਵਰਸਿਟੀਆਂ ਜਾਂ ਹੋਰ ਜੋ ਸੰਸਥਾਵਾਂ ਜੋ ਸਸਤੇ ਬੀਜ ਪੈਦਾ ਕਰਕੇ ਕਿਸਾਨਾਂ ਨੂੰ ਮੁਹੱਈਆ ਕਰਾ ਰਹੀਆਂ ਹਨ ਉਹਨਾਂ ਨੂੰ ਬੰਦ ਕਰਨ ਦੇ ਲਈ ਅਤੇ ਵੱਡੀਆਂ ਕੰਪਨੀਆਂ ਦੇ ਲਈ ਰਾਹ ਖੋਲ੍ਹਣ ਦੇ ਲਈ ਬੀਜ ਬਿੱਲ ਲੈ ਕੇ ਆ ਰਹੀ ਹੈ | ਜਿਸ ਨਾਲ ਕਿਸਾਨਾਂ ਨੂੰ ਬਹੁਤ ਮਹਿੰਗੇ ਬੀਜ ਮਿਲਣਗੇ ਅਤੇ ਕਿਸਾਨਾਂ ਦੀ ਅੰਨੇ੍ਹਵਾਹ ਲੁੱਟ ਕੀਤੀ ਜਾਵੇਗੀ | ਇਸ ਤੋਂ ਇਲਾਵਾ ਮੋਦੀ ਸਰਕਾਰ ਵਲੋਂ ਜੀ ਰਾਮ ਜੀ ਕਾਨੂੰਨ ਬਣਾ ਕੇ ਮਨਰੇਗਾ ਨੂੰ ਖ਼ਤਮ ਕਰਕੇ ਮਜ਼ਦੂਰਾਂ ਤੋਂ ਰੁਜ਼ਗਾਰ ਖੋਹਿਆ ਜਾ ਰਿਹਾ ਹੈ | ਇਨ੍ਹਾਂ ਕਾਨੂੰਨਾਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨ ਆਗੂਆਂ ਵਲੋਂ ਝੰਡਾ ਮਾਰਚ ਕਰਦੇ ਹੋਏ ਵੱਖ ਵੱਖ ਪਿੰਡਾਂ ਖੇੜੀ ਜੱਟਾਂ, ਰਾਜਪੁਰਾ, ਵਰੇ, ਵਜੀਦੜੀ, ਆਲੋਵਾਲ, ਦਿੱਤੂਪੁਰ, ਕਨਸੂਹਾ, ਮਟੋਰੜਾ ਆਦਿ ਪਿੰਡਾਂ ਵਿਚ ਪਹੁੰਚ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਇਕੱਠੇ ਹੋ ਕੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰੀਏ ਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਸਕੀਏ | ਇਸ ਮੌਕੇ ਦਲਜਿੰਦਰ ਸਿੰਘ ਆਲੋਵਾਲ ਸੂਬਾ ਖਜਾਨਚੀ, ਸਰਬਜੀਤ ਸਿੰਘ ਬਲਾਕ ਪ੍ਰਧਾਨ, ਬਲਵੀਰ ਸਿੰਘ ਨਾਨੋਵਾਲ ਮੀਤ ਪ੍ਰਧਾਨ, ਜਗਤਾਰ ਸਿੰਘ ਪੈ੍ਰਸ ਸਕੱਤਰ, ਪਰਮਿੰਦਰ ਸਿੰਘ ਆਲੋਵਾਲ ਬਲਾਕ ਖਜਾਨਚੀ, ਪ੍ਰਗਟ ਸਿੰਘ, ਖੁਸ਼ਪ੍ਰੀਤ ਸਿੰਘ ਇਕਾਈ ਪ੍ਰਧਾਨ, ਗੁਰਵਿੰਦਰ ਸਿੰਘ ਸੋਨੀ ਤੋਂ ਇਲਾਵਾ ਸਮੂਹ ਪਿੰਡ ਵਾਸੀ ਤੇ ਕਿਸਾਨ ਅਹੁਦੇਦਾਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਾਤੜਾਂ 'ਚ ਵਾਰਡਾਂ ਦੀ ਕੀਤੀ ਜਾ ਰਹੀ ਭੰਨ ਤੋੜ ਲੋਕਾਂ ਦੀਆਂ ਮੁਸ਼ਕਿਲਾਂ ਵਧਾਏਗੀ-ਕਰਨ ਸਿੰਘ <br/> ਅਗਲੀ ਖ਼ਬਰ ਸਾਰੇ ਜ਼ਿਲੇ੍ਹ ਨਾਲੋਂ ਹਲਕਾ ਸ਼ੁਤਰਾਣਾ 'ਚ ਵੱਧ ਬਲਾਕ ਸੰਮਤੀ ਮੈਂਬਰ ਦਾ ਜਿੱਤਣਾ ਹਲਕੇ ਲਈ ਮਾਣ ਵਾਲੀ ਗੱਲ-ਵਿਸ਼ਾਲ ਗੋਇਲ...
Ad Position 24