15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਉੱਘੇ ਸਮਾਜ ਸੇਵਕ ਰਾਮ ਗਾਬਾ ਦੀ 12ਵੀਂ ਬਰਸੀ 'ਤੇ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਰਾਜਪੁਰਾ ਵਿਖੇ ਧਾਰਮਿਕ ਸਮਾਗਮ ਮੌਕੇ ਭਜਨ ਕੀਰਤਨ ਕਰਦੇ ਹੋਏ ਬਾਬਾ ਅਗਮਪੁਰੀ ਦਾ ਜਥਾ | ਤਸਵੀਰ : ਗੁਰਵਿੰਦਰ ਪਾਲ ਸਿੰਘ <br/> 05-01-2026
ਰਾਜਪੁਰਾ, 4 ਜਨਵਰੀ (ਜੀ.ਪੀ. ਸਿੰਘ)-ਰਾਜਪੁਰਾ ਦੇ ਉੱਘੇ ਸਮਾਜ ਸੇਵਕ ਰਾਮ ਗਾਬਾ ਦੀ 14ਵੀਂ ਬਰਸੀ ਦੇ ਮੌਕੇ 'ਤੇ ਸੁਖਵਿੰਦਰ ਕੁਮਾਰ ਬੱਗੂ ਦੀ ਦੇਖ-ਰੇਖ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂਆਂ ਨੇ ਪਹੁੰਚ ਕੇ ਪ੍ਰਭੂ ਦੇ ਗੁਣਗਾਨ ਦਾ ਅਨੰਦ ਮਾਨਿਆ | ਇਸ ਸਮਾਗਮ 'ਚ ਬਾਬਾ ਅਗਮਪੁਰੀ, ਭੈਣ ਚੰਚਲ, ਸੰਤ ਤਿਆਗਪੁਰੀ, ਸੰਤ ਅਨੁਰਾਗਪੁਰੀ, ਭੈਣ ਸੀਮਾ ਤੋਂ ਇਲਾਵਾ ਮਹਾਤਮਾ ਅਵਦੇਸ਼ ਜੀ ਨੰਗਲੀ ਵਾਲੇ (ਕੁਰੂਕਸ਼ੇਤਰ) ਤੋਂ ਪਹੁੰਚੇ | ਇਸ ਦੌਰਾਨ ਬਾਬਾ ਅਗਮਪੁਰੀ, ਮਹਾਤਮਾ ਅਵਦੇਸ਼ ਅਤੇ ਭੈਣ ਚੰਚਲ ਨੇ ਭਜਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਬਾਬਾ ਅਗਮਪੁਰੀ ਨੇ ਕਿਹਾ ਕਿ ਪ੍ਰਭੂ ਦਾ ਸੇਵਾ ਅਤੇ ਸਿਮਰਨ ਕਰਨ ਨਾਲ ਪਾਇਆ ਜਾ ਸਕਦਾ ਹੈ | ਹਰ ਮਨੁੱਖ ਨੂੰ ਦਿਨ 'ਚ ਜ਼ਰੂਰ ਯਾਦ ਕਰਨਾ ਚਾਹੀਦਾ ਹੈ | ਇਸ ਮੌਕੇ ਵਿਜੈ ਭਾਟੀਆ, ਬਲਵੰਤ ਰਾਏ, ਲਕਸ਼ਮੀ ਨਰਾਇਣ ਅਰੋੜਾ, ਐਕਸੀਅਨ ਸੰਜੇ ਗਰੋਵਰ, ਵੇਦ ਪ੍ਰਕਾਸ਼ ਚਾਵਲਾ, ਜੋਗਿੰਦਰ ਕੁਮਾਰ ਗੁਰੇਜਾ, ਰਾਕੇਸ਼ ਗਾਬਾ, ਗੁਰਚਰਨ ਕੁਮਾਰ, ਵੇਦ ਪ੍ਰਕਾਸ਼ ਮਦਾਨ, ਸਤੀਸ਼ ਕੁਮਾਰ ਮੁਨੀ, ਗੁਰਜੀਤ ਸਿੰਘ ਸੰਧੂ, ਨਾਨਕ ਚੰਦ ਗਰੋਵਰ, ਪੰਡਿਤ ਮੋਹਨ ਲਾਲ ਸਮੇਤ ਹੋਰਾਂ ਨੇ ਵਿਸ਼ੇਸ਼ ਤੋਰ ਤੇ ਆਪਣੀ ਸੇਵਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ ਮਾਮਲੇ ਨਾਲ ਸੰਬੰਧਿਤ ਵਕੀਲ ਸੰਧੂ ਨੂੰ ਲਾਹੌਰ ਪ੍ਰਸ... ਅਗਲੀ ਖ਼ਬਰ ਮੜ੍ਹੀਆਂ 'ਚੋਂ ਅਸਥੀਆਂ ਚੋਰੀ, ਪੀੜਤਾਂ ਨੇ ਸ਼ਮਸ਼ਾਨਘਾਟ ਪ੍ਰਸ਼ਾਸਨ 'ਤੇ ਲਗਾਏ ਦੋਸ਼
Ad Position 24