21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਕਈ ਦਿਨਾਂ ਬਾਅਦ ਨਿਕਲੀ ਖਿੜਵੀਂ ਧੁੱਪ, ਲੋਕਾਂ ਨੇ ਸੁੱਖ ਦਾ ਸਾਹ ਲਿਆ

Ad Position 21
No active advertisement
ਅਜੀਤ ਡੈਸਕ 06-01-2026
ਰਾਜਪੁਰਾ, 5 ਜਨਵਰੀ (ਰਣਜੀਤ ਸਿੰਘ)-ਰਾਜਪੁਰਾ ਹਲਕੇ ਵਿਚ ਬੀਤੇ ਕਈ ਦਿਨਾਂ ਤੋਂ ਧੁੰਦ ਅਤੇ ਠੰਢ ਨੇ ਆਮ ਜਨ ਜੀਵਨ ਦੀ ਗੱਡੀ ਦੀ ਰਫਤਾਰ ਨੂੰ ਬਰੇਕਾਂ ਲਾਈਆਂ ਹੋਈਆਂ ਸਨ | ਪਰ ਅੱਜ ਜਿਉਂ ਹੀ ਖਿੜਵੀ ਧੁੱਪ ਨਿਕਲੀ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ | ਧੁੱਪ ਸੇਕਣ ਲਈ ਆਮ ਲੋਕੀ ਕੋਠਿਆਂ, ਪਾਰਕਾਂ ਅਤੇ ਸੱਥਾਂ ਵਿਚ ਬੈਠੇ ਵੇਖੇ ਗਏ | ਸ਼ਹਿਰ ਦੇ ਚੋਕਾਂ ਵਿਚ ਧੁੱਪ ਕਾਰਨ ਕਈ ਲੋਕਾਂ ਨੇ ਚੰਗੀ ਤਾਸ਼ ਕੁੱਟੀ | ਇਸ ਧੁੱਪ ਦਾ ਕਣਕ ਅਤੇ ਹੋਰ ਫਸਲਾਂ ਨੂੰ ਵੀ ਵਧੇਰੇ ਲਾਭ ਮਿਲਣ ਦੀ ਸੰਭਾਵਨਾ ਹੈੇ | ਜਾਣਕਾਰੀ ਮੁਤਾਬਿਕ ਬੀਤੇ ਕਈ ਦਿਨਾਂ ਤੋਂ ਹਲਕੇ ਵਿਚ ਗਹਿਰੀ ਧੁੰਦ ਅਤੇ ਠੰਢ ਪਸਰੀ ਹੋਈ ਸੀ | ਧੁੱਪ ਨਿਕਲਣ ਕਾਰਨ ਆਮ ਜਨ ਜੀਵਨ ਮੁੜ ਲੀਹ 'ਤੇ ਆ ਗਿਆ | ਇਸ ਧੁੱਪ ਨੂੰ ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਣਕ ਦੀ ਫਸਲ ਲਈ ਵਰਦਾਨ ਸਾਬਤ ਹੋਵੇਗੀ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਣਕ ਸਮੇਤ ਹੋਰਨਾਂ ਫਸਲਾਂ ਲਈ ਸੋਨੇ ਤੇ ਸੁਹਾਗੇ ਦਾ ਕੰਮ ਕਰੇਗੀ | ਪਿਛਲੇ ਕਈ ਦਿਨਾਂ ਤੋ ਲਗਾਤਾਰ ਧੁੰਦ ਪੈਣ ਕਾਰਨ ਪ੍ਰਕਾਸ਼ ਸੰਸਲੇਸ਼ਨ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਸੀ | ਬੀਤੇ ਦਿਨਾਂ ਤੋਂ ਲਗਾਤਾਰ ਧੁੰਦ ਕਾਰਨ ਫਸਲਾਂ ਤੇ ਪੀਲੀ ਕੁੰਗੀ ਦੇ ਹਮਲਾ ਦਾ ਖਤਰਾ ਬਣਦਾ ਮੰਡਰਾ ਰਿਹਾ ਸੀ | ਭਾਵੇਂ ਕਿ ਹਾਲੇ ਇਹੋ ਜਿਹੀ ਕੋਈ ਗੱਲ ਵੇਖਣ ਨੂੰ ਨਹੀ ਮਿਲੀ ਪਰ ਇਸ ਦਾ ਆਸ ਪ੍ਰਗਟਾਈ ਜਾ ਰਹੀ ਸੀ | ਮਟਰ, ਟਮਾਟਰ ਅਤੇ ਹੋਰ ਮੌਸਮੀ ਸਬਜੀਆਂ ਵੀ ਕੋਹਰ ਦੀ ਮਾਰ ਹੇਠ ਹਨ | ਖਿੜਵੀ ਧੁੱਪ ਕਾਰਨ ਇਨ੍ਹਾਂ ਵਿਚ ਵੀ ਜਾਨ ਪੈ ਜਾਵੇਗੀ | ਅੱਜ ਬਜਾਰਾਂ ਵਿਚ ਵੀ ਚਹਿਲ ਪਹਿਲ ਵੇਖਣ ਨੂੰ ਮਿਲੀ ਅਤੇ ਦੁਕਾਨਦਾਰਾਂ ਦੇ ਚਿਹਰਿਆਂ ਤੇ ਰੌਣਕ ਵਿਖਾਈ ਦਿੱਤੀ | ਬੀਤੇ ਦਿਨੀਂ ਧੁੰਦ ਦਾ ਪ੍ਰਕੋਪ ਹੋਣ ਕਾਰਨ ਕਈ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਠੰਡ ਵਿਚ ਗਾਹਕ ਬਜਾਰ ਨਹੀਂ ਆ ਰਿਹਾ ਇਸ ਲਈ ਉਹ ਸੁੱਚੇ ਮੂੰਹ ਆ ਕੇ ਸੁੱਚੇ ਮੂੰਹ ਹੀ ਵਾਪਸ ਜਾ ਰਹੇ ਸਨ | ਧੁੰਦ ਕਾਰਨ ਸੜਕਾਂ 'ਤੇ ਜਿਨ੍ਹਾਂ ਵਾਹਨਾਂ ਦੀ ਸਪੀਡ ਨੂੰ ਬਰੇਕ ਲੱਗ ਗਈਆਂ ਸਨ ਅੱਜ ਆਵਾਜਾਈ ਦੀ ਗੱਡੀ ਨੇ ਵੀ ਰਫਤਾਰ ਫੜ ਲਈ ਹੈ | ਅੱਜ ਦੀ ਧੁੱਪ ਨੇ ਆਮ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਰਾਹਤ ਪਹੁੰਚਾਈ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਰਵਿਦਾਸ ਵਿਖੇ ਸ਼ਰਧਾ ਨਾਲ ਮਨਾਇਆ ਦਸਮੇਸ਼ ਪਿਤਾ ਜੀ ਦਾ ਪ੍ਰਕਾਸ਼ ਪੁਰਬ ਅਗਲੀ ਖ਼ਬਰ ਧਾਰੋਂਕੀ ਪਰਿਵਾਰ ਨੂੰ ਸਦਮਾ, ਮਾਤਾ ਬਚਨ ਕੌਰ ਦਾ ਹੋਇਆ ਦਿਹਾਂਤ
Ad Position 24