ਨਾਭਾ, 5 ਜਨਵਰੀ (ਕਰਮਜੀਤ ਸਿੰਘ)-ਧਰਮ ਸਿੰਘ ਧਾਰੋਂਕੀ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਧਰਮ ਸਿੰਘ ਚੇਅਰਮੈਨ ਦੀ ਪਤਨੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਹ ਆਪਣੇ ਪਿੱਛੇ ਰਣਜੀਤ ਸਿੰਘ ਨਿਗਰਾਨ ਇੰਜੀਨੀਅਰ, ਬਲਜੀਤ ਸਿੰਘ ਮਾਸਟਰ ਪੁੱਤਰ ਤੇ ਧੀ ਗੁਰਮੀਤ ਕੌਰ ਮੈਨੇਜਰ ਤੇ ਪੋਤੇ ਦੋਹਤੇ ਤੇ ਦੋਹਤੀ ਵੱਸਦੇ ਰਸਦੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਵਾਹਿਗੁਰੂ ਜੀ ਦੇ ਚਰਨਾ 'ਚ ਜਾ ਬਿਰਾਜੇ | ਉਨ੍ਹਾਂ ਦਾ ਪਿੰਡ ਧਾਰੋਂਕੀ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ | ਸਸਕਾਰ ਮੌਕੇ ਸਤਵਿੰਦਰ ਸਿੰਘ ਟੌਹੜਾ, ਰਣਧੀਰ ਸਿੰਘ ਰੱਖੜਾ, ਸ਼ਮਸ਼ੇਰ ਸਿੰਘ ਚੌਧਰੀਮਾਜਰਾ, ਜਗਜੀਤ ਸਿੰਘ ਦੁਲੱਦੀ, ਬਲਦੇਵ ਸਿੰਘ ਗੁਰਦਿੱਤਪੁਰਾ, ਹਰਦੇਵ ਸਿੰਘ ਅਗੇਤੀ, ਮਾਸਟਰ ਪਿਸ਼ੌਰਾ ਸਿੰਘ ਧਾਲੀਵਾਲ, ਮੱਖਣ ਸਿੰਘ ਲਾਲਕਾ, ਦਰਸ਼ਨ ਸਿੰਘ, ਇੰਦਰਜੀਤ ਸਿੰਘ, ਬਲਜੀਤ ਸਿੰਘ ਐਸ.ਐੱਚ.ਓ, ਸੁਖਵਿੰਦਰਜੀਤ ਸਿੰਘ, ਜਗਦੇਵ ਸਿੰਘ ਬੌੜਾ, ਗੁਰਮੀਤ ਸਿੰਘ ਕੋਟ, ਗੋਬਿੰਦਰ ਸਿੰਘ, ਜਸਵਿੰਦਰ ਸੰਧੂ, ਅਸ਼ੋਕ ਕੁਮਾਰ, ਬੀਰਪਾਲ ਸਿੰਘ, ਭਗਵੰਤ ਸਿੰਘ, ਕਰਮਜੀਤ ਸਿੰਘ ਮਹਿਰਮ, ਭੁਪਿੰਦਰ ਸਿੰਘ ਧਾਰੋਂਕੀ ਤੋਂ ਇਲਾਵਾ ਇਲਾਕੇ ਦੇ ਪੰਚ ਸਰਪੰਚ, ਨੰਬਰਦਾਰ ਤੇ ਵੱਡੀ ਗਿਣਤੀ 'ਚ ਇਲਾਕਾ ਵਾਸੀ ਸਨ |