21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਖਿਡਾਰਨ ਦੀਪਾਲੀ ਦਾ ਵਿਧਾਇਕ ਕੋਹਲੀ ਵਲੋਂ ਸਨਮਾਨ

Ad Position 21
No active advertisement
ਅਜੀਤ ਡੈਸਕ 06-01-2026
ਪਟਿਆਲਾ, 5 ਜਨਵਰੀ (ਮਨਦੀਪ ਸਿੰਘ ਖਰੌੜ)-9ਵੀਂ ਫੈਡਰੇਸ਼ਨ ਕੱਪ ਵੂਸ਼ੂ ਚੈਂਪੀਅਨਸ਼ਿਪ 2025 ਰਾਸ਼ਟਰੀ ਪੱਧਰ ਦੇ ਸੰਸਕਾਰ ਸਿਟੀ ਇੰਟਰਨੈਸ਼ਨਲ ਸਕੂਲ ਰਾਜਨੰਦਗਾਂਵ ਛੱਤੀਸਗੜ੍ਹ ਵਿਖੇ ਰਾਸ਼ਟਰੀ ਪੱਧਰੀ ਮੁਕਾਬਲੇ 'ਚ 10 ਸਾਲ ਦੀ ਦੀਪਾਲੀ ਨੇ ਨੰਗੁਨ (ਸਟਾਫ਼) ਈਵੈਂਟ 'ਚ ਕਾਂਸੀ ਤਮਗ਼ਾ ਜਿੱਤ ਕੇ ਪੂਰੇ ਪੰਜਾਬ ਅਤੇ ਦੇਸ਼ ਲਈ ਮਾਣ ਵਧਾਇਆ | ਤਮਗ਼ਾ ਜਿੱਤ ਕੇ ਪਟਿਆਲਾ ਪੁੱਜਣ 'ਤੇ ਦੀਪਾਲੀ ਦਾ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਸਨਮਾਨ ਕੀਤਾ ਗਿਆ | ਵਿਧਾਇਕ ਅਜੀਤਪਾਲ ਸਿੰਘ ਨੇ ਕਿਹਾ ਕਿ ਇਹ ਤਗਮਾ ਉਸ ਦੀ ਅਸਾਧਾਰਨ ਹਿੰਮਤ, ਸਟਾਫ਼ ਤਕਨੀਕ ਅਤੇ ਅਨੰਤ ਭਵਿੱਖੀ ਸੰਭਾਵਨਾਵਾਂ ਦਾ ਸਬੂਤ ਹੈ | ਦੀਪਾਲੀ ਦੀ ਸਫਲਤਾ ਦੀ ਕਹਾਣੀ ਇੰਨੀ ਛੋਟੀ ਉਮਰ 'ਚ ਵੱਡੀਆਂ ਪ੍ਰਾਪਤੀਆਂ ਦਾ ਇਕ ਉਦਾਹਰਨ ਹੈ | ਨੰਗੁਨ (ਸਟਾਫ਼) ਈਵੈਂਟ 'ਚ ਉਸ ਦੀ ਮੁਹਾਰਤ ਅਤੇ ਸਮਰਪਣ ਭਵਿੱਖ 'ਚ ਵੱਡੇ ਤਗਮਿਆਂ ਦੀਆਂ ਉਮੀਦਾਂ ਜਗਾਉਂਦੇ ਹਨ | ਵਿਧਾਇਕ ਕੋਹਲੀ ਨੇ ਕਿਹਾ ਕਿ ਦੀਪਾਲੀ ਵਰਗਿਆਂ ਲੜਕੀਆਂ ਐਥਲੀਟ ਭਾਰਤ ਦੀ ਖੇਡ ਜਗਤ ਲਈ ਨਵੀਂ ਉਮੀਦ ਹਨ¢
Ad Position 22
No active advertisement
ਪਿਛਲੀ ਖ਼ਬਰ ਧਾਰੋਂਕੀ ਪਰਿਵਾਰ ਨੂੰ ਸਦਮਾ, ਮਾਤਾ ਬਚਨ ਕੌਰ ਦਾ ਹੋਇਆ ਦਿਹਾਂਤ ਅਗਲੀ ਖ਼ਬਰ ਡੇਰਾ ਮੁਖੀ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਤੇ ਫਰਲੋ ਦੇ ਕੇ ਹਿੰਦੁਸਤਾਨ ਦੇ ਕਾਨੂੰਨ ਦਾ ਮਜ਼ਾਕ ਉਡਾਇਆ ਜਾ ਰਿਹੈ-ਪ੍ਰੋ...
Ad Position 24