21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਠੰਢ ਦੇ ਮਾਹੌਲ 'ਚ ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ 'ਚ ਕਵੀਆਂ ਨੇ ਕਵਿਤਾਵਾਂ ਨਾਲ ਕੀਤੀ ਗਰਮਾਇਸ਼

Ad Position 21
No active advertisement
ਅਜੀਤ ਡੈਸਕ 06-01-2026
ਰਾਜਪੁਰਾ, 5 ਜਨਵਰੀ (ਜੀ.ਪੀ. ਸਿੰਘ)-ਲੋਕ ਸਾਹਿਤ ਸੰਗਮ ਰਾਜਪੁਰਾ ਦੀ ਸਾਹਿਤਕ ਬੈਠਕ ਸਥਾਨਕ ਰੋਟਰੀ ਭਵਨ 'ਚ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ | ਨਵੇਂ ਸਾਲ ਦੀ ਆਮਦ ਅਤੇ ਠੰਢ ਦੇ ਮਾਹੌਲ 'ਚ ਕਵੀਆਂ ਨੇ ਆਪਣੀ ਕਵਿਤਾਵਾਂ ਰਾਹੀਂ ਗਰਮਾਇਸ਼ ਕੀਤੀ | ਸਭਾ ਦਾ ਆਗਾਜ਼ ਕਰਮ ਸਿੰਘ ਹਕੀਰ ਨੇ ਪਿਛਲੇ ਵਰ੍ਹੇ ਹੜ੍ਹਾਂ ਦੀ ਤਬਾਹੀ ਦੀ ਤ੍ਰਾਸਦੀ ਦਾ ਕਵਿਤਾ ਰਾਹੀਂ ਬਿਆਨ ਕੀਤਾ | ਕੁਲਵੰਤ ਸਿੰਘ ਜੱਸਲ ਨੇ ਨਵ ਵਰ੍ਹੇ ਤੇ ਲੋਕਾਂ ਨੂੰ ਨਸ਼ਿਆਂ ਨੂੰ ਤਿਆਗ ਕੇ ਪਿਆਰ ਵੰਡਣ ਦੀ ਕਵਿਤਾ ਸਾਂਝੀ ਕੀਤੀ | ਮਨਜੀਤ ਸਿੰਘ ਨਾਗਰਾ ਨੇ ਸੰਗੀਤਮਈ ਗੀਤ ਸੁਣਾ ਕੇ ਮਾਹੌਲ ਰੰਗੀਨ ਕੀਤਾ | ਰਾਕੇਸ਼ ਨਾਦਾਨ ਨੇ ਰੁਬਾਈ ਸੁਣਾ ਕੇ ਚੰਗਾ ਰੰਗ ਬੰਨਿ੍ਹਆ | ਸੁਨੀਤਾ ਦੇਸਰਾਜ ਨੇ ਕਵਿਤਾ 'ਮੈ ਸੁੱਕਿਆ ਬੂਟਾ ਵੇ ਸੱਜਣਾਂ, ਤੂੰ ਫੁੱਲਾਂ ਦੀ ਵੇਲ ਵੇ ਸੱਜਣਾਂ' ਸੁਣਾਇਆ | ਸੁਰਿੰਦਰ ਕੌਰ ਬਾੜਾ ਨੇ ਬੁਲੰਦ ਆਵਾਜ਼ ਵਿਚ 'ਤੇਰੇ ਇਸ਼ਕ 'ਚ ਜੋਗਨ ਹੋ ਗਈ ਆ' ਸੁਣਾ ਕੇ ਮਾਹੌਲ ਸਿਰਜਿਆ | ਹਰਪਾਲ ਸਿੰਘ ਪਾਲ ਨੇ 'ਕਰਨ ਵਾਸਤੇ ਕੌਮ ਦੀ ਧੋਣ ਉੱਚੀ' ਸੁਣਾ ਕੇ ਠੰਢ ਦੇ ਮੌਸਮ ਵਿਚ ਵੀ ਗਰਮਾਇਸ਼ ਪੈਦਾ ਕੀਤੀ | ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ 'ਸਾਲ ਨਹੀਂ ਬਦਲਿਆ ਦੋਸਤੋ, ਸਿਰਫ਼ ਅੱਖਰਾਂ ਦਾ ਹੇਰ ਫੇਰ ਹੀ ਬਦਲਿਆ ਹੈ' ਅਤੇ ਮਿੰਨੀ ਕਹਾਣੀ 'ਮੁਬਾਰਕਬਾਦ' ਸੁਣਾ ਕੇ ਅਜੋਕੇ ਸਮਾਜ ਤੇ ਵਿਅੰਗ ਕੀਤਾ | ਸੁਰਿੰਦਰ ਸਿੰਘ ਸੋਹਣਾ ਨੇ ਆਸਟ੍ਰੇਲੀਆ ਤੋਂ ਫ਼ੋਨ ਰਾਹੀਂ ਭੇਜੀ ਕਵਿਤਾ ਦਾ ਵਿਖਿਆਨ ਕੀਤਾ ਗਿਆ ਅਤੇ ਯਾਦਵਿੰਦਰ ਸਿੰਘ ਕਲੋਲੀ ਦੀ ਕਵਿਤਾ ਵੀ ਪੜ੍ਹਦੇ ਸੁਣਾਈ ਗਈ | ਹਰਪਾਲ ਸਿੰਘ ਪਾਲ ਨੇ ਮੰਚ ਦੀ ਕਾਰਵਾਈ ਬਾਖ਼ੂਬੀ ਨਾਲ ਚਲਾਈ |
Ad Position 22
No active advertisement
ਪਿਛਲੀ ਖ਼ਬਰ ਸ਼ਿਵ ਆਸ਼ਰਮ ਮੌਜਵਾਲ 'ਚ ਬਰਸੀ ਸਮਾਗਮ ਦੇ ਚੌਥੇ ਦਿਨ ਮਹਾਂਪੁਰਸ਼ਾਂ ਨੇ ਪ੍ਰਵਚਨਾਂ ਨਾਲ ਸੰਗਤ ਨੂੰ ਕੀਤਾ ਨਿਹਾਲ ਅਗਲੀ ਖ਼ਬਰ ਮੀਡੀਆ ਕਰਮੀਆਂ ਅਤੇ ਸੋਸ਼ਲ ਮੀਡੀਆ ਕਾਰਕੁੰਨਾਂ 'ਤੇ ਝੂਠੇ ਕੇਸ ਦਰਜ ਕਰਨਾ ਮੰਦਭਾਗਾ-ਅਮਿਤ ਸਿੰਘ ਰਾਠੀ
Ad Position 24