15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸਾਰਾ ਦਿਨ ਪਏ ਮੀਂਹ ਨੇ ਬਸੰਤ ਪੰਚਮੀ ਦੀ ਪਤੰਗਬਾਜ਼ੀ 'ਤੇ ਫੇਰਿਆ ਪਾਣੀ

Ad Position 21
No active advertisement
ਅਜੀਤ ਡੈਸਕ 24-01-2026
ਪਟਿਆਲਾ, 23 ਜਨਵਰੀ (ਗੁਰਵਿੰਦਰ ਸਿੰਘ ਔਲਖ)-ਤਕਰੀਬਨ ਸਾਰਾ ਦਿਨ ਪੈਂਦੇ ਰਹੇ ਮੀਂਹ ਨੇ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਪਤੰਗਬਾਜ਼ੀ ਕਰਨ ਵਾਲਿਆਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ | ਹਰ ਸਾਲ ਇਸ ਦਿਨ ਨੀਲੇ ਅਸਮਾਨ ਹੇਠ ਰੰਗ-ਬਿਰੰਗੀਆਂ ਪਤੰਗਾਂ ਨਾਲ ਭਰਿਆ ਰਹਿਣ ਵਾਲਾ ਆਕਾਸ਼ ਅੱਜ ਲਗਾਤਾਰ ਮੀਂਹ ਅਤੇ ਸੰਘਣੇ ਬੱਦਲਾਂ ਕਾਰਨ ਸੁੰਨਸਾਨ ਨਜ਼ਰ ਆਇਆ | ਮੌਸਮ ਦੇ ਇਸ ਅਚਾਨਕ ਮੋੜ ਕਾਰਨ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ, ਜੋ ਕਈ ਦਿਨਾਂ ਤੋਂ ਪਤੰਗਬਾਜ਼ੀ ਦੀ ਤਿਆਰੀ ਕਰ ਰਹੇ ਸਨ, ਮਯੂਸੀ ਛਾਈ ਰਹੀ | ਜ਼ਿਕਰਯੋਗ ਹੈ ਕਿ ਪੰਜਾਬ ਦੇ ਕੁਝ ਜ਼ਿਲਿ੍ਹਆਂ ਵਿਚ ਬਸੰਤ ਪੰਚਮੀ ਮੌਕੇ ਪਤੰਗਬਾਜ਼ੀ ਸਿਰਫ਼ ਸ਼ੌਂਕ ਹੀ ਨਹੀਂ, ਸਗੋਂ ਇੱਕ ਤਿਉਹਾਰੀਂ ਰੂਪ ਧਾਰ ਲੈਂਦੀ ਹੈ | ਖ਼ਾਸ ਕਰਕੇ ਪਟਿਆਲਾ, ਲੁਧਿਆਣਾ, ਅੰਮਿ੍ਤਸਰ, ਜਲੰਧਰ, ਸੰਗਰੂਰ, ਮਾਨਸਾ ਅਤੇ ਬਠਿੰਡਾ ਜ਼ਿਲਿ੍ਹਆਂ ਵਿਚ ਇਸ ਦਿਨ ਵੱਡੇ ਪੱਧਰ 'ਤੇ ਪਤੰਗਬਾਜ਼ੀ ਕੀਤੀ ਜਾਂਦੀ ਹੈ | ਮਾਲਵਾ ਖੇਤਰ ਦੇ ਕਈ ਸ਼ਹਿਰਾਂ ਅਤੇ ਕਸਬਿਆਂ ਵਿਚ ਛੱਤਾਂ 'ਤੇ ਇਕੱਠੇ ਹੋ ਕੇ ਪਤੰਗ ਉਡਾਉਣ ਦੇ ਨਾਲ-ਨਾਲ ਡੀ.ਜੇ. ਭੰਗੜੇ ਵੀ ਪਾਏ ਜਾਂਦਾ ਹੈ, ਜਿਸ ਨਾਲ ਬਸੰਤ ਪੰਚਮੀ ਨੂੰ ਨੌਜਵਾਨਾਂ ਵਲੋਂ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਂਦਾ ਹੈ | ਕਈ ਥਾਵਾਂ 'ਤੇ ਮੁਹੱਲਾ ਪੱਧਰ 'ਤੇ ਇਕੱਠ ਕਰਕੇ ਪਤੰਗਬਾਜ਼ੀ ਦੇ ਪ੍ਰੋਗਰਾਮ ਬਣਾਏ ਜਾਂਦੇ ਹਨ, ਪਰ ਇਸ ਵਾਰ ਦਿਨ ਭਰ ਪੈਂਦੇ ਰਹੇ ਮੀਂਹ ਨੇ ਸਾਰੀਆਂ ਯੋਜਨਾਵਾਂ 'ਤੇ ਪਾਣੀ ਫੇਰ ਦਿੱਤਾ | ਦੂਜੇ ਪਾਸੇ, ਬਜ਼ੁਰਗਾਂ ਅਤੇ ਕਿਸਾਨਾਂ ਦਾ ਮਤ ਹੈ ਕਿ ਬਸੰਤ ਪੰਚਮੀ ਸਿਰਫ਼ ਪਤੰਗਬਾਜ਼ੀ ਦਾ ਤਿਉਹਾਰ ਨਹੀਂ, ਸਗੋਂ ਰੁੱਤ ਦੇ ਬਦਲਾਅ ਦਾ ਸੰਕੇਤ ਵੀ ਹੈ | ਉਨ੍ਹਾਂ ਮੁਤਾਬਕ ਦਿਨ ਭਰ ਪਿਆ ਇਹ ਮੀਂਹ ਕਣਕ ਅਤੇ ਸਰੋਂ ਵਰਗੀਆਂ ਫ਼ਸਲਾਂ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ | ਕੁੱਲ ਮਿਲਾ ਕੇ, ਤਕਰੀਬਨ ਸਾਰਾ ਦਿਨ ਪੈਂਦਾ ਰਿਹਾ ਮੀਂਹ ਬਸੰਤ ਪੰਚਮੀ ਦੇ ਰੰਗਾਂ ਨੂੰ ਭਾਵੇਂ ਕੁਝ ਫਿੱਕਾ ਕਰ ਗਿਆ |

Ad Position 22
No active advertisement
ਪਿਛਲੀ ਖ਼ਬਰ ਮੀਂਹ ਨਾਲ ਰਾਜਪੁਰਾ ਖੇਤਰ ਹੋਇਆ ਜਲ-ਥਲ, ਤੇਜ਼ ਠੰਢੀਆਂ ਹਵਾਵਾਂ ਕਾਰਨ ਕਈ ਦਰੱਖ਼ਤ ਡਿੱਗੇ, ਸੜਕਾਂ ਹੋਈਆਂ ਹਰੀਆਂ <br/>... ਅਗਲੀ ਖ਼ਬਰ ਨਾਜਾਇਜ਼ ਪਿਸਤੌਲ ਅਤੇ ਜ਼ਿੰਦਾ ਰੌਂਦਾ ਸਮੇਤ ਇਕ ਗਿ੍ਫ਼ਤਾਰ
Ad Position 24