20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਰਾਜਪੁਰਾ 'ਚ ਕ੍ਰਾਂਤੀ ਸੇਵਾ ਸੰਘ ਵਲੋਂ ਲਗਾਏ ਖ਼ੂਨਦਾਨ ਕੈਂਪ 'ਚ ਇਕ ਲੜਕੀ ਖ਼ੂਨਦਾਨ ਕਰਦੀ ਹੋਈ ਤੇ ਪਿੱਛੇ ਖੜ੍ਹੇ ਪ੍ਰਬੰਧਕ ਕਮੇਟੀ ਦੇ ਮੈਂਬਰ | ਤਸਵੀਰ : ਗੁਰਵਿੰਦਰ ਪਾਲ ਸਿੰਘ <br/> 26-01-2026
ਰਾਜਪੁਰਾ, 25 ਜਨਵਰੀ (ਜੀ. ਪੀ. ਸਿੰਘ)-ਸਥਾਨਕ ਦੁਰਗਾ ਮੰਦਰ ਦੇ ਹਾਲ 'ਚ ਮਹਾਂਵੀਰ ਕ੍ਰਾਂਤੀ ਸੇਵਾ ਸੰਘ ਰਾਜਪੁਰਾ ਵਲੋਂ ਉਪ ਚੇਅਰਮੈਨ ਤੇਜਭਾਨ ਚੌਧਰੀ ਤੇ ਪ੍ਰਧਾਨ ਰਾਜ ਕੁਮਾਰ ਵੱਧਵਾ ਦੀ ਦੇਖ-ਰੇਖ 'ਚ ਨੇਤਾ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ, ਜਿਸ 'ਚ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਦੇ ਬਲੱਡ ਬੈਂਕ ਦੀ ਟੀਮ ਨੇ 3 ਲੜਕੀਆਂ ਸਮੇਤ 100 ਤੋਂ ਵੱਧ ਖ਼ੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ | ਕੈਂਪ ਦੀ ਸ਼ੁਰੂਆਤ ਹੱਡੀਆਂ ਦੇ ਰੋਗਾਂ ਦੇ ਉੱਘੇ ਡਾਕਟਰ ਪ੍ਰੋ. ਹਰਜੀਤ ਸਿੰਘ ਚਾਵਲਾ ਨੇ ਦੀਪ ਜਗਾ ਕੇ ਕੀਤੀ | ਕੈਂਪ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਇੰਡਸਟਰੀ ਕਾਰਪੋਰੇਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਖ਼ੂਨਦਾਨੀਆਂ ਦਾ ਹੌਸਲਾ ਵਧਾਉਣ ਆਈਆਂ | ਇਸ ਮੌਕੇ ਨਰਿੰਦਰ ਸ਼ਾਸਤਰੀ ਨੇ ਕਿਹਾ ਕਿ ਮਹਾਂਵੀਰ ਕ੍ਰਾਂਤੀ ਸੰਘ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਤੇ ਹਰ ਸਾਲ ਥੈਲੀਸੀਮੀਆ ਦੇ ਮਰੀਜ਼ਾਂ ਲਈ ਖੂਨ ਇਕੱਤਰ ਕਰਕੇ ਬਹੁਤ ਵਧੀਆ ਸੇਵਾ ਨਿਭਾ ਰਹੇ ਹਨ | ਇਸ ਮੌਕੇ ਕੈਂਪ ਇੰਚਾਰਜ ਅਸ਼ਵਨੀ ਵਰਮਾ, ਸਲਾਹਕਾਰ ਹਰੀਸ਼ ਹੰਸ, ਸਕੱਤਰ ਪ੍ਰਭ ਦਿਆਲ ਚੋਪੜਾ, ਰਘੁਨਾਥ, ਇੰਦਰ ਸਪਰਾ, ਕਾਂਗਰਸ ਆਗੂ ਪ੍ਰਮੋਦ ਬੱਬਰ, ਸੰਜੇ ਹੰਸ ਵਾਕੀ ਟਾਕੀ, ਕਾਲਾ ਬਾਲ ਗੋਪਾਲ ਨੇ ਆਪਣੀ ਸੇਵਾ ਨਿਭਾਈਆਂ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਭੋੜੇ ਤੋਂ ਮੱਲੇਵਾਲ ਜਾਣ ਵਾਲੀ ਸੜਕ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਵਿਧਾਇਕ ਨਾਭਾ ਦੀ ਅਗਵਾਈ ਹੇਠ ਪਿੰਡ ਅਗੇਤਾ ਦੀ ਪੰਚਾਇਤ ਹੋਈ 'ਆਪ' 'ਚ ਸ਼ਾਮਿਲ
Ad Position 24