10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸੰਤ ਨਿਰੰਜਨ ਦਾਸ ਨੂੰ 'ਪਦਮ ਸ੍ਰੀ' ਸਨਮਾਨ ਮਿਲਣ 'ਤੇ ਕਬੀਰ ਦਾਸ ਤੇ ਵਰਿੰਦਰ ਕੁਮਾਰ ਵਲੋਂ ਸਵਾਗਤ

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਪਾਤੜਾਂ, 31 ਜਨਵਰੀ (ਜਗਦੀਸ ਸਿੰਘ ਕੰਬੋਜ)-ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪਰਮ ਭਗਤ ਨਿਰੰਜਨ ਦਾਸ ਨੂੰ 'ਪਦਮ ਸ੍ਰੀ' ਨਾਲ ਭਾਰਤ ਸਰਕਾਰ ਵਲੋਂ ਸਨਮਾਨਿਤ ਕਰਨ 'ਤੇ ਅਕਾਲੀ ਦਲ ਦੇ ਹਲਕਾ ਸ਼ੁਤਰਾਣਾ ਦੇ ਮੁਖੀ ਬਾਬੂ ਕਬੀਰ ਦਾਸ ਅਤੇ ਉਨ੍ਹਾਂ ਦੇ ਪੁੱਤਰ ਵਰਿੰਦਰ ਕੁਮਾਰ ਵਲੋਂ ਉਨ੍ਹਾਂ ਨੂੰ ਮਿਲ ਕੇ ਇਸ ਸਨਮਾਨ ਲਈ ਵਧਾਈ ਦਿੱਤੀ ਗਈ ਅਤੇ ਇਹ ਸਨਮਾਨ ਦੇਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਗਿਆ | ਪਾਤੜਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਮੁਖੀ ਕਬੀਰ ਦਾਸ ਨੇ ਕਿਹਾ ਕਿ ਰਵਿਦਾਸ ਧਰਮ ਦੇ ਮਹਾਨ ਧਰਮ ਗੁਰੂ ਡੇਰਾ ਸੱਚਖੰਡ ਬੱਲ੍ਹਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੇ ਆਪਣੇ ਜੀਵਨ ਦਾ ਹਰ ਪਲ ਸਤਿਗੁਰੂ ਰਵਿਦਾਸ ਦੀ ਅੰਮਿ੍ਤਮਈ ਬਾਣੀ ਦੇ ਪ੍ਰਚਾਰ ਅਤੇ ਪਸਾਰ ਲਈ ਸਮਰਪਿਤ ਕੀਤਾ ਹੈ | ਉਨ੍ਹਾਂ ਦੀ ਅਗਵਾਈ ਹੇਠ ਰਵਿਦਾਸੀਆ ਧਰਮ ਨੇ ਨਾ ਕੇਵਲ ਭਾਰਤ 'ਚ ਸਗੋਂ ਵਿਦੇਸ਼ਾਂ 'ਚ ਵੀ ਆਪਣੀ ਮਜ਼ਬੂਤ ਪਹਿਚਾਣ ਬਣਾਈ ਹੈ ਅਤੇ ਉਨ੍ਹਾਂ ਸਦਾ ਸਮਾਜ ਨੂੰ ਬਰਾਬਰੀ, ਭਰਾਤਰੀ, ਪ੍ਰੇਮ ਸੱਚਾਈ ਅਤੇ ਮਨੁੱਖਤਾ ਦੇ ਰਸਤੇ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ ਹੈ | ਅਤੇ ਉਨ੍ਹਾਂ ਦੀ ਇਸ ਪ੍ਰੇਰਣਾਂ ਦੀ ਬਦੌਲਤ ਅਨੇਕਾਂ ਧਾਰਮਿਕ ਕੇਂਦਰ, ਗੁਰੂ ਘਰ, ਵਿੱਦਿਅਕ ਸੰਸਥਾਵਾਂ ਅਤੇ ਸਮਾਜ ਸੇਵਾ ਪ੍ਰੋਜੈਕਟ ਸਥਾਪਿਤ ਹੋਏ ਹਨ ਜਿੱਥੇ ਨੌਜਵਾਨਾਂ ਨੂੰ ਸਿੱਖਿਆ ਨੈਤਿਕ ਮੁੱਲ ਅਤੇ ਸਮਾਜਿਕ ਜ਼ੁੰਮੇਵਾਰੀਆਂ ਦੀ ਸਿੱਖਿਆ ਮਿਲ ਰਹੀ ਹੈ | ਇਸ ਮੌਕੇ ਪਾਤੜਾਂ ਸ਼ਹਿਰੀ ਪ੍ਰਧਾਨ ਵਿਸ਼ਾਲ ਗੋਇਲ, ਜਗਦੀਸ ਰਾਏ ਪੱਪੂ ਮਨੀਸ਼ ਸਿੰਗਲਾ, ਪ੍ਰਮੋਦ ਗੁਪਤਾ, ਕਪਿਲ ਕੌਂਸਲ, ਅਜੇ ਕੁਮਾਰ, ਜਸਬੀਰ ਸਿੰਘ, ਰਾਹੁਲ ਸ਼ਰਮਾ, ਹਰਮੇਸ਼ ਕੁਮਾਰ, ਵਿਪਨ ਕੁਮਾਰ, ਮਹਿਲ ਸਿੰਗਲਾ ਸਮੇਤ ਹੋਰ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਦੀ ਜ਼ਿਲ੍ਹਾ ਵਾਰ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ਅਗਲੀ ਖ਼ਬਰ ਪ੍ਰੋਜੈਕਟ ਜੀਵਨਜੋਤ 2.0 ਨਾਲ ਭੀਖ ਮੰਗਣ ਵਿਰੁੱਧ ਸਖ਼ਤ ਕਾਰਵਾਈ, 55 ਬੱਚੇ ਤੇ 8 ਮਹਿਲਾਵਾਂ ਰੈਸਕਿਊ
Ad Position 24