ਨਾਭਾ, 31 ਜਨਵਰੀ (ਜਗਨਾਰ ਸਿੰਘ ਦੁਲੱਦੀ)-25 ਜਨਵਰੀ ਨੂੰ ਦੇਰ ਸ਼ਾਮ ਨਾਭਾ ਵਿਖੇ ਪੰਜਾਬ ਪੁਲਿਸ ਦੇ ਹÏਲਦਾਰ ਅਮਨਦੀਪ ਸਿੰਘ ਦੀ ਕੁਝ ਨÏਜਵਾਨਾਂ ਵਲੋਂ ਹੱਤਿਆ ਕਰ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਪਰਿਵਾਰ ਵਿਚ ਗਮ ਅਤੇ ਗੁੱਸੇ ਦਾ ਮਾਹÏਲ ਹੈ¢ ਮਿ੍ਤਕ ਹÏਲਦਾਰ ਅਮਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਮੱਖਣ ਸਿੰਘ ਲਾਲਕਾ ਉਨ੍ਹਾਂ ਦੇ ਘਰ ਪਹੁੰਚੇ ਜਿੱਥੇ ਹਲਕਾ ਇੰਚਾਰਜ ਜਥੇਦਾਰ ਲਾਲਕਾ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੀ ਮਿ੍ਤਕ ਹÏਲਦਾਰ ਦੇ ਪਿਤਾ ਨਾਲ ਫੋਨ 'ਤੇ ਗੱਲ ਵੀ ਕਰਵਾਈ ਗਈ¢ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਇੰਚਾਰਜ ਜਥੇਦਾਰ ਲਾਲਕਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮਿ੍ਤਕ ਹÏਲਦਾਰ ਦੇ ਪਿਤਾ ਨੂੰ ਵਿਸ਼ਵਾਸ ਦਵਾਇਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਨਾਲ ਖੜਾ ਹੈ ਅਤੇ ਉਹ ਜਲਦੀ ਹੀ ਉਨ੍ਹਾਂ ਦੇ ਘਰ ਆਉਣਗੇ¢ ਜਥੇਦਾਰ ਲਾਲਕਾ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਅਰਾਜਕਤਾ ਦਾ ਮਾਹÏਲ ਹੈ ਕਿਉਂ ਜੋ ਜਿੱਥੇ ਪੁਲਿਸ ਹੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੀ ਉਥੇ ਆਮ ਲੋਕਾਂ ਦਾ ਕੀ ਹਾਲ ਹੋਵੇਗਾ¢ ਜਥੇਦਾਰ ਲਾਲਕਾ ਨੇ ਜ਼ਿਲ੍ਹਾ ਪੁਲਿਸ ਮੁਖੀ ਤੇ ਡੀ.ਸੀ. ਪਟਿਆਲਾ ਤੋਂ ਮੰਗ ਕਰਦੇ ਹੋਏ ਕਿਹਾ ਕਿ ਰਾਤ ਸਮੇਂ ਸ਼ਹਿਰ ਦੇ ਨਾਲ ਨਾਲ ਹਲਕੇ ਦੇ ਪਿੰਡਾਂ ਵਿਚ ਪੀ.ਸੀ.ਆਰ. ਸੇਵਾ ਸ਼ੁਰੂ ਕੀਤੀ ਜਾਵੇ ਤਾਂ ਜੋ ਲੋਕ ਆਪਣੀ ਆਰਾਮ ਦੀ ਜ਼ਿੰਦਗੀ ਬਸਰ ਕਰ ਸਕਣ¢ ਇਸ ਮÏਕੇ ਉਹਨਾਂ ਨਾਲ ਗੁਰਸੇਵਕ ਸਿੰਘ ਗੋਲੂ ਸਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸੁਖਜੀਤ ਸਿੰਘ ਸੋਨੀ, ਬਬਲੂ ਚÏਹਾਨ, ਮਨਦੀਪ ਸਿੰਘ ਤੁੰਗਾਂ ਆਦਿ ਮÏਜੂਦ ਸਨ¢