29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

'ਮਾਨਵ ਸੇਵਾ ਉੱਤਮ ਸੇਵਾ' ਵਲੋਂ ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਲਗਾਇਆ ਮੈਡੀਕਲ ਜਾਂਚ ਕੈਂਪ

Ad Position 21
No active advertisement
ਨਾਭਾ ਵਿਖੇ ਲਗਾਏ ਮੈਡੀਕਲ ਨਿਰੀਖਣ ਕੈਂਪ ਦੌਰਾਨ ਚੇਅਰਮੈਨ ਤੇਜਿੰਦਰ ਮਹਿਤਾ ਨੂੰ ਸਨਮਾਨਿਤ ਕੀਤੇ ਜਾਣ ਦਾ ਦਿ੍ਸ਼ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 02-02-2026
ਨਾਭਾ, 1 ਫਰਵਰੀ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੀ ਸਟੇਟ ਐਵਾਰਡੀ ਸੰਸਥਾ ਮਾਨਵ ਸੇਵਾ ਉੱਤਮ ਸੇਵਾ ਵਲੋਂ ਲਾਇਨਜ਼ ਕਲੱਬ ਦੇ ਸਹਿਯੋਗ ਨਾਲ 6ਵਾਂ ਮੈਡੀਕਲ ਨਿਰੀਖਣ ਕੈਂਪ ਸਥਾਨਕ ਸਿਨੇਮਾ ਰੋਡ ਸਥਿਤ ਲਾਇਨਜ਼ ਕਲੱਬ ਵਿੱਚ ਲਗਾਇਆ ਗਿਆ | ਇਸ ਕੈਂਪ 'ਚ ਮੁੱਖ ਮਹਿਮਾਨ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਤੇਜਿੰਦਰ ਮਹਿਤਾ ਅਤੇ ਵਿਸ਼ੇਸ਼ ਮਹਿਮਾਨ ਸਮਾਜ ਰਾਜੀਵ ਬਾਂਸਲ ਨੇ ਸ਼ਿਰਕਤ ਕੀਤੀ | ਸਾਂਝੇ ਤੌਰ 'ਤੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਹਰ ਸੰਸਥਾ ਨੂੰ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ |
ਉਨ੍ਹਾਂ ਕਿਹਾ ਕਿ ਮਾਨਵ ਸੇਵਾ ਉੱਤਮ ਸੇਵਾ ਵਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਵਧੀਆ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਸਥਾ ਦਾ ਸਹਿਯੋਗ ਜ਼ਰੂਰ ਕਰਨ | ਸੰਸਥਾ ਦੇ ਮੁੱਖ ਸੇਵਾਦਾਰ ਵਿਕਾਸ ਮਿੱਤਲ ਅਤੇ ਕਲੱਬ ਪ੍ਰਧਾਨ ਸੰਨੀ ਸਿੰਗਲਾ ਨੇ ਕਿਹਾ ਕਿ ਕੈਂਪ 'ਚ ਡਾ. ਯਸ਼ਪਾਲ ਗੋਇਲ, ਡਾ. ਸਾਰੰਗ ਗੁਪਤਾ, ਡਾ. ਰਜਿੰਦਰ ਪਾਲ ਸਿੰਘ, ਡਾ. ਮਨਜੋਤ ਸਿੰਘ, ਡਾ. ਰਿਤਿਕਾ ਗੋਇਲ ਵਲੋਂ 310 ਦੇ ਕਰੀਬ ਮਰੀਜ਼ਾਂ ਦਾ ਮੁਫ਼ਤ ਨਿਰੀਖਣ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਕੈਂਪ 'ਚ ਜ਼ਰੂਰਤ ਦੀਆਂ ਦਵਾਈਆਂ ਜੈਬਸ ਬਾਇਓਟੈਕ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਹਰਜਿੰਦਰ ਕੁਮਾਰ ਬਠੇਜਾ ਵਲੋਂ ਮੁਫ਼ਤ ਦਿੱਤੀਆਂ ਗਈਆਂ ਅਤੇ ਨਾਲ ਹੀ ਡਾ. ਕੰਗਜ ਲੈਬੋਰੇਟਰੀ ਵਲੋਂ ਲੋੜੀਂਦੇ ਟੈੱਸਟ ਫ਼ਰੀ ਕੀਤੇ ਗਏ | ਸੰਸਥਾ ਦੇ ਮੁੱਖ ਸੇਵਾਦਾਰ ਵਿਕਾਸ ਮਿੱਤਲ, ਕਲੱਬ ਪ੍ਰਧਾਨ ਸੰਨੀ ਸਿੰਗਲਾ ਅਤੇ ਸਮੂਹ ਮੈਂਬਰਾਂ ਵਲੋਂ ਮੁੱਖ ਮਹਿਮਾਨ ਅਤੇ ਆਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਾਜੇਸ਼ ਬਾਂਸਲ ਬੱਬੂ, ਰਾਜੇਸ਼ ਢੀਂਗਰਾ, ਗਿਰਧਾਰੀ ਲਾਲ ਬਾਂਸਲ, ਸੁਰਿੰਦਰ ਬੀਰ ਸਿੰਘ ਸੇਠੀ, ਹਿਮਾਂਸ਼ੂ ਸ਼ਰਮਾ, ਗੁਰਮੀਤ ਸਿੰਘ, ਡਾ. ਜੇਪੀ ਨਰੂਲਾ, ਅਸ਼ਵਨੀ ਮਦਾਨ, ਗਗਨਦੀਪ ਸ਼ਰਮਾ, ਬਰਿੰਦਰ ਬਿੱਟੂ, ਨਰੇਸ਼ ਗੁਪਤਾ, ਵਿਨੋਦ ਗੁਪਤਾ, ਸੁਰਿੰਦਰ ਸਿੰਗਲਾ, ਅਨਮੋਲ ਸਿੰਘ, ਰਾਜੀਵ ਬਾਂਸਲ, ਚਰਨ ਸਿੰਘ, ਜੀ.ਐੱਸ. ਸੋਢੀ, ਰਿਸ਼ਵ ਸਹਿਗਲ, ਅਰੁਣ ਧਵਨ, ਯੁੱਧਵੀਰ ਸਿੰਘ ਸੋਢੀ, ਵੀ.ਕੇ. ਜੈਨ, ਦੀਪਕ ਸੂਦ ਤੋਂ ਇਲਾਵਾ ਸੰਸਥਾ ਦੇ ਮੈਂਬਰ ਅੰਕੁਰ ਸਿੰਗਲਾ, ਸੁਨੀਲ ਗੁਪਤਾ, ਰਵਿੰਦਰ ਸਿੰਘ, ਵਰੁਣ ਸਿੰਗਲਾ, ਨਰਿੰਦਰ ਮੋਹਣ ਸਿੰਘ, ਦੀਪਕ ਕੁਮਾਰ, ਸਾਹਿਲ ਗੁਪਤਾ, ਕਰਨ ਸਿੰਗਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਫ਼ਰਤ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਭਾਈਚਾਰੇ ਨੂੰ ਕਰਨਾ ਹੋਵੇਗਾ ਮਜ਼ਬੂਤ-ਹਡਾਣਾ ਅਗਲੀ ਖ਼ਬਰ ਗੁਰਜੀਤ ਸਿੰਘ ਕੋਹਲੀ ਨੇ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ਸਮਾਗਮਾਂ 'ਚ ਹਾਜ਼ਰੀ ਭਰੀ
Ad Position 24