ਪਟਿਆਲਾ, 2 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਐਲੀਮੈਂਟਰੀ ਟੀਚਰਜ਼ ਯੂਨੀਅਨ ਜ਼ਿਲ੍ਹਾ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਮਨੋਜ਼ ਘਈ ਦੀ ਅਗਵਾਈ ਹੇਠ ਡੀ.ਈ.ਓ. ਪ੍ਰਾਇਮਰੀ ਸ਼ਾਲੂ ਮਹਿਰਾ ਨਾਲ ਮੀਟਿੰਗ ਹੋਈ ਜਿਸ ਵਿਚ ਯੂਨੀਅਨ ਦੇ ਆਗੂਆਂ ਵਲੋਂ ਡੀ.ਈ.ਓ. ਪ੍ਰਾਇਮਰੀ ਦਾ ਕੁਝ ਅਧਿਆਪਕਾਂ ਪ੍ਰਤੀ ਪੱਖਪਾਤੀ ਰੱਖਣ ਤੇ ਕੰਮ ਨੂੰ ਲਟਕਾਉਣ ਪ੍ਰਤੀ ਰੋਸ ਪ੍ਰਗਟਾਇਆ | ਆਗੂਆਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਧਿਆਪਕਾਂ ਦੇ ਬਕਾਇਆਂ ਸੰਬੰਧੀ ਦਫ਼ਤਰ ਡਾਇਰੈਕਟਰ ਸਕੂਲ (ਐਲੀਮੈਂਟਰੀ) ਪੰਜਾਬ ਦੇ ਪੱਤਰ ਨੂੰ ਅਣਗੋਲਿਆ ਕਰਨ ਅਤੇ ਜੱਥੇਬੰਦੀ ਵਲੋਂ ਕੀਤੀ ਵਾਰ ਵਾਰ ਬੇਨਤੀ ਨੂੰ ਵੀ ਨਜ਼ਰਅੰਦਾਜ਼ ਕਰਦੇ ਹੋਏ ਕੋਰਟ ਕੇਸ ਰਾਹੀਂ ਆਪਣੇ ਹੱਕ ਲੈਣ ਨੂੰ ਕਿਹਾ ਗਿਆ ਪਰ ਦੂਸਰੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਵਲੋਂ 29 ਜਨਵਰੀ ਇੱਕ ਪੱਤਰ ਰਾਹੀਂ ਬਿਨਾਂ ਕੋਰਟ ਕੇਸ ਲਗਾਏ ਸਿਰਫ ਲੀਗਲ ਨੋਟਿਸ ਤੇ ਲੱਖਾਂ ਰੁਪਏ ਅਨਾਮਲੀ ਦੇ ਬਕਾਏ ਜਾਰੀ ਕਰਨ ਦੇ ਹੁਕਮ ਪਟਿਆਲਾ ਦੇ ਸਾਰੇ ਬੀ.ਪੀ.ਈ.ਓ. ਨੂੰ ਕੀਤੇ ਗਏ | ਇਸ ਸਬੰਧੀ ਜੱਥੇਬੰਦੀ ਦੇ ਆਗੂਆਂ ਵਲੋਂ ਸਵਾਲ ਕੀਤਾ ਗਿਆ ਕਿ ਜੇਕਰ ਇੱਕ ਲੀਗਲ ਨੋਟਿਸ ਤੇ ਬਕਾਏ ਜਾਰੀ ਹੋ ਸਕਦੇ ਸਨ ਤਾਂ ਪਹਿਲਾਂ 190 ਅਧਿਆਪਕਾਂ ਵਲੋਂ ਭੇਜੇ ਲੀਗਲ ਨੋਟਿਸ 'ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ | ਉਨ੍ਹਾਂ ਅਧਿਆਪਕਾਂ ਦਾ ਸਮਾਂ ਤੇ ਪੈਸਾ ਕਿਉਂ ਖਰਾਬ ਕਰਵਾਇਆ ਗਿਆ | ਇਸ ਤੋਂ ਜਾਪਦਾ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਸ਼ਾਲੂ ਮਹਿਰਾ ਦਾ ਇਨ੍ਹਾਂ ਪ੍ਰਤੀ ਪੱਖਪਾਤੀ ਰਵੱਇਆ ਜਾਪਦਾ ਹੈ ਜਿਸ ਦਾ ਜੱਥੇਬੰਦੀ ਵਲੋਂ ਸਖ਼ਤ ਨੋਟਿਸ ਲੈਂਦੇ ਹੋਏ 9 ਫਰਵਰੀ ਨੂੰ ਸੋਮਵਾਰ ਨੂੰ ਡੀ.ਈ.ਓ. ਦਫ਼ਤਰ ਦੇ ਘਿਰਾਓ ਕਰਨ ਦਾ ਐਲਾਨ ਕੀਤਾ | ਇਸ ਮੌਕੇ ਜਗਮੋਹਨ ਸਿੰਘ, ਅਵਤਾਰ ਸਿੰਘ ਮਾਨ, ਮਨਜੀਤ ਸਿੰਘ ਪਾਲੀਆ ਵਲੋਂ ਕਿਹਾ ਗਿਆ ਕਿ ਡੀ.ਈ.ਓ. ਦਫ਼ਤਰ ਦੇ ਪੱਖਪਾਤੀ ਰਵੱਇਏ ਬਾਰੇ ਉੱਚ ਅਧਿਕਾਰੀਆਂ ਅਤੇ ਸਰਕਾਰ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਦੱਸਿਆ ਜਾਵੇਗਾ | ਆਗੂਆਂ ਨੇ ਕਿਹਾ ਇਸ ਨਾਲ ਅਧਿਆਪਕਾ ਦੀ ਖੱਜਲਖੁਆਰੀ ਦੇ ਨਾਲ ਨਾਲ ਸਰਕਾਰ ਦੀ ਦਿੱਖ ਵੀ ਖਰਾਬ ਹੁੰਦੀ ਹੈ | ਇਸ ਮੌਕੇ ਜਨਰਲ ਬੀਸੀ ਅਧਿਆਪਕ ਮੰਚ ਦੇ ਜਰਨਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਅਤੇ ਗਜ਼ਟਿਡ ਐਂਡ ਨਾਨ ਗਜ਼ਟਿਡ ਐਸ.ਸੀ.ਬੀ.ਸੀ. ਇੰਪਲਾਈਜ ਵੈਲਫੇਅਰ ਫੈਡਰੇਸ਼ਨ ਪੰਜਾਬ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਲ਼ੀ ਵੱਲੋਂ ਧਰਨੇ ਦਾ ਪੁਰਜ਼ੋਰ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ,ਆਗੂਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਦਫ਼ਤਰ ਦੇ ਬਾਹਰ ਨਾਹਰੇ ਬਾਜ਼ੀ ਕੀਤੀ ਗਈ | ਇਸ ਤੋਂ ਇਲਾਵਾ ਨਿਤਿਨ ਵਰਮਾ, ਸੰਜੀਵ ਕੋਸ਼ਿਕ ਅਨਿਲ ਸ਼ਰਮਾ ਕੁਲਦੀਪ ਸਿੰਘ ਚਾਹਲ, ਲਖਵਿੰਦਰ ਸਿੰਘ, ਦਿਨੇਸ਼ ਗੋੜ, ਬਿਕਰਮਜੀਤ ਸਿੰਘ ਭੁੱਲਰ, ਰਵੀ ਕੁਮਾਰ, ਸੁਖਦੇਵ ਭੰਡਾਰੀ, ਹਰਦੀਪ ਸਿੰਘ ਗਿੱਲ, ਸੰਦੀਪ ਕੁਮਾਰ ਛੰਨਾ ਆਦਿ |