30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਹਲਕਾ ਸਨੌਰ ਅੰਦਰ ਮੰਡੀ ਬੋਰਡ ਦੀਆਂ ਲਿੰਕ ਸੜਕ ਸਵਾਲਾਂ ਦੇ ਘੇਰੇ 'ਚ

Ad Position 21
No active advertisement
ਅਜੀਤ ਡੈਸਕ 03-02-2026
ਭੁੱਨਰਹੇੜੀ, 2 ਫਰਵਰੀ (ਧਨਵੰਤ ਸਿੰਘ)-ਪੰਜਾਬ ਮੰਡੀ ਬੋਰਡ ਦੇ ਕਰੋੜਾਂ ਰੁਪਏ ਦੇ ਲਿੰਕ ਸੜਕ ਨਵੀਨੀਕਰਨ ਪ੍ਰੋਜੈਕਟ 'ਤੇ ਗੰਭੀਰ ਸਵਾਲ ਖੜੇ ਹੋ ਗਏ ਹਨ¢ ਉਪਲੀ-ਹੁਸੈਨਪੁਰ-ਠਾਕੁਰਗੜ੍ਹ ਸਪੰਰਕ ਸੜਕ ਦੇ ਕਰੀਬ 7 ਕਿਲੋਮੀਟਰ ਹਿੱਸੇ ਵਿਚ ਪੁਰਾਣਾ ਮਟੀਰੀਅਲ ਵਰਤੇ ਜਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅੱਜ ਤੜਕੇ ਸਵੇਰੇ ਸੜਕ ਕੰਢੇ ਛਾਂਟੀ ਕਰਕੇ ਸੁੱਟਿਆ ਪ੍ਰੀਮਿਕਸ ਦਾ ਮਲਬਾ ਹਟਾਉਣ ਦੀ ਕਾਰਵਾਈ ਦੇਖੀ ਗਈ¢ ਸੜਕ ਬਣਾਉਣ ਵਾਲੀ ਲੇਵਰ ਨੇ ਸਵੇਰੇ ਉੱਚ ਅਧਿਕਾਰੀਆਂ ਦੇ ਆਉਣ ਤੋਂ ਪਹਿਲਾਂ ਟਰੈਕਟਰ-ਟਰਾਲੀਆਂ ਰਾਹੀਂ ਸੜਕ ਪੁੱਟਣ ਦੌਰਾਨ ਬਾਹਰ ਕੱਢ ਕੇ ਸੁੱਟੀ ਹੋਈ ਪੁਰਾਣੀ ਲੁੱਕ ਦੇ ਟੁਕੜੇ ਚੁੱਕਣੇ ਸ਼ੁਰੂ ਕੀਤੇ ਤਾਂ ਕਿ ਸੜਕ ਉੱਤੇ ਜੇਸੀਬੀ ਮਸ਼ੀਨ ਦੁਆਰਾ ਪੁੱਟੇ ਕੇ ਪਾਏ ਪੁਰਾਣੇ ਮਟੀਰੀਅਲ ਦੀ ਨਿਸ਼ਾਨੀ ਖਤਮ ਕੀਤੀ ਜਾ ਸਕੇ¢ ਸੜਕ ਉੱਤੇ ਨਵੇਂ ਦੀ ਥਾਂ ਵਰਤੇ ਪੁਰਾਣੇ ਮਟੀਰੀਅਲ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਸਵਾਲਾਂ ਦੇ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ¢ ਸਥਾਨਕ ਲੋਕਾਂ ਅੰਦਰ ਚਰਚਾ ਹੈ ਕਿ ਸੜਕ ਨੂੰ ਨਵੇਂ ਸਿਰਿਉਂ ਬਣਾਉਣ ਲਈ ਵਿਭਾਗ ਦੇ ਅਧਿਕਾਰੀਆਂ ਵਲੋਂ ਠੇਕੇਦਾਰ ਨਾਲ ਮਿਲਕੇ ਘੁਟਾਲਾ ਕੀਤਾ ਗਿਆ ਹੈ¢ ਸੜਕ ਦੇ ਨਿਰਮਾਣ ਦÏਰਾਨ ਹੋਈ ਧਾਂਦਲੀਆਂ ਦੀ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ ਹੈ¢ ਇਸ ਸੜਕ ਦੀ ਇੱਕ ਟੀਮ ਵਲੋਂ ਵਿਸ਼ੇਸ਼ ਚੈਕਿੰਗ ਕੀਤੀ ਗਈ ਦੱਸੀ ਜਾ ਰਹੀ ਹੈ¢ ਜ਼ਿਕਰਯੋਗ ਹੈ,ਕਿ ਇਸ ਸੜਕ ਦੀ ਵਿਸ਼ੇਸ਼ ਮੁਰਮੰਤ ਦਾ ਟੈਂਡਰ ਹੋਇਆ ਸੀ¢ ਜਿਸ ਵਿਚ ਸੜਕ ਦੀਆਂ ਸਾਇਡਾ ਉੱਤੇ ਨਵੀਂ ਇੱਟਾਂ ਦੀ ਰੋਕ ਲਗਾਕੇ ਮਨਜ਼ੂਰਸ਼ੁਦਾ ਪੱਥਰ ਅਤੇ ਪ੍ਰੀਮਿਕਸ ਪਾਉਣੀ ਸੀ¢ਪਰ ਮੰਡੀ ਬੋਰਡ ਨੇ ਸੜਕ ਉੱਤੇ ਬਿਨਾਂ ਇੱਟਾਂ ਦੀ ਰੋਕ ਲਗਾਏ ਪਹਿਲਾਂ ਤੋਂ ਬਣੀ ਪੁਰਾਣੀ ਸੜਕ ਨੂੰ ਜੇਸੀਬੀ ਮਸ਼ੀਨ ਨਾਲ ਪੁੱਟ ਕੇ ਬੁੱਤਾ ਸਾਰ ਸਰਕਾਰੀ ਰਾਸ਼ੀ ਹੜੱਪੀ ਜਾ ਰਹੀ ਸੀ¢ ਲੋਕਾਂ ਨੇ ਸਰਕਾਰ ਤੋਂ ਸੜਕਾਂ ਨਿਰਮਾਣ ਅੰਦਰ ਹੋ ਰਹੀਆਂ ਧਾਂਦਲੀਆਂ ਸਬੰਧੀ ਜਾਂਚ ਦੀ ਮੰਗ ਕੀਤੀ ਹੈ¢
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਬਜਟ 2026-27 ਮੁੱਢੋਂ ਰੱਦ, ਕਿਸਾਨਾਂ ਨਾਲ ਧੋਖਾ-ਬੂਟਾ ਸਿੰਘ ਸ਼ਾਦੀਪੁਰ ਅਗਲੀ ਖ਼ਬਰ ਡਾ. ਬੀ.ਐੱਸ. ਸੰਧੂ ਸਕੂਲ 'ਚ ਇੰਟਰ-ਕਲਾਸ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ
Ad Position 24