ਖੇਡਾਂ ਵਤਨ ਪੰਜਾਬ ਦੀਆਂ-2026: ਪਟਿਆਲਾ ਵਿਖੇ ਰਾਜ ਪੱਧਰੀ ਖੇਡਾਂ (ਸਲਾਟ-2) ਸਮਾਪਤ
ਪਟਿਆਲਾ, 29 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਅੱਜ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਜਿਲ੍ਹਾ ਪਟਿਆਲਾ ਵਿਖੇ ਮਿਤੀ 17-10-26 ਤੋਂ ਚੱਲ ਰਹੀਆਂ ਰਾਜ ਪੱਧਰੀ ਖੇਡਾਂ (ਸਲੋਟ-2) ਸਮਾਪਤ ਹੋ ਗਈਆ ਹਨ। ਇਨ੍ਹਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਨਵਜੋਤ ਸਿੰਘ ਧਾਲੀਵਾਲ ਜਿਲ੍ਹਾ ਖੇਡ ਅਫਸਰ ਪਟਿਆਲਾ ਨੇ ਦੱਸਿਆ ਕਿ ਗੇਮ ਕਬੱਡੀ ਸਰਕਲ ਸਟਾਇਲ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਈ ਜਾ ਰਹੀ ਸੀ, ਵਿਚ ਗੁਰਲਾਲ ਸਿੰਘ ਐਮ.
ਪਟਿਆਲਾ, 29 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਅੱਜ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਜਿਲ੍ਹਾ ਪਟਿਆਲਾ ਵਿਖੇ ਮਿਤੀ 17-10-26 ਤੋਂ ਚੱਲ ਰਹੀਆਂ ਰਾਜ ਪੱਧਰੀ ਖੇਡਾਂ (ਸਲੋਟ-2) ਸਮਾਪਤ ਹੋ ਗਈਆ ਹਨ। ਇਨ੍ਹਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਨਵਜੋਤ ਸਿੰਘ ਧਾਲੀਵਾਲ ਜਿਲ੍ਹਾ ਖੇਡ ਅਫਸਰ ਪਟਿਆਲਾ ਨੇ ਦੱਸਿਆ ਕਿ ਗੇਮ ਕਬੱਡੀ ਸਰਕਲ ਸਟਾਇਲ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਈ ਜਾ ਰਹੀ ਸੀ, ਵਿਚ ਗੁਰਲਾਲ ਸਿੰਘ ਐਮ. ਐਲ .ਏ. ਘਨੌਰ ਵਲੋਂ ਖਿਡਾਰੀਆਂ ਦੀ ਮੈਡਲ ਸੈਰਮਨੀ ਕੀਤੀ ਗਈ। ਇਸ ਸਮੇਂ ਪੋਲੋ ਗਰਾਊਂਡ ਪਟਿਆਲਾ ਵਿਖੇ ਖੋ-ਖੋ ਗੇਮ ਦੇ ਖਿਡਾਰੀਆਂ ਦੀ ਮੈਡਲ ਸੈਰਮਨੀ ਸ੍ਰ. ਉਪਕਾਰ ਸਿੰਘ ਵਿਰਕ ਜਨਰਲ ਸੈਕਟਰੀ ਖੋ-ਖੋ ਫੈਡਰੇਸ਼ਨ ਆਫ਼ ਇੰਡੀਆ ਵਲੋਂ ਕੀਤੀ ਗਈ। ਖੋ-ਖੋ ਅੰਡਰ-21 ਲੜਕਿਆਂ ਵਿੱਚ ਪਟਿਆਲਾ ਦੀ ਟੀਮ ਨੇ ਪਹਿਲਾ ਸਥਾਨ, ਸੰਗਰੂਰ ਦੀ ਟੀਮ ਨੇ ਦੂਸਰਾ ਸਥਾਨ, ਜਲੰਧਰ ਤੇ ਕਪੂਰਥਲਾ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-21 ਲੜਕੀਆਂ ਵਿਚ ਪਟਿਆਲਾ ਦੀ ਟੀਮ ਨੇ ਪਹਿਲਾ ਸਥਾਨ, ਸੰਗਰੂਰ ਦੀ ਟੀਮ ਨੇ ਦੂਸਰਾ ਸਥਾਨ, ਸ੍ਰੀ ਮੁਕਤਸਰ ਸਾਹਿਬ ਤੇ ਲੁਧਿਆਣਾ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਉਮਰ ਵਰਗ 21-30 ਲੜਕਿਆਂ ਵਿੱਚ ਪਟਿਆਲਾ ਦੀ ਟੀਮ ਨੇ ਪਹਿਲਾ ਸਥਾਨ, ਸੰਗਰੂਰ ਦੀ ਟੀਮ ਨੇ ਦੂਸਰਾ ਸਥਾਨ, ਫਰੀਦਕੋਟ ਤੇ ਜਲੰਧਰ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਵਿਚ ਪਟਿਆਲਾ ਦੀ ਟੀਮ ਨੇ ਪਹਿਲਾ ਸਥਾਨ, ਸੰਗਰੂਰ ਦੀ ਟੀਮ ਨੇ ਦੂਸਰਾ ਸਥਾਨ, ਮਾਨਸਾ ਅਤੇ ਫਾਜਿਲਕਾ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਕਬੱਡੀ ਸਰਕਲ ਸਟਾਇਲ ਉਮਰ ਵਰਗ 21-30 ਲੜਕਿਆਂ ਵਿੱਚ ਮਾਨਸਾ ਦੀ ਟੀਮ ਨੇ ਪਹਿਲਾ ਸਥਾਨ, ਸੰਗਰੂਰ ਦੀ ਟੀਮ ਨੇ ਦੂਸਰਾ ਸਥਾਨ ਅਤੇ ਸ੍ਰੀ ਮੁਕਤਸਰ ਸਾਹਿਬ ਤੇ ਫਿਰੋਜਪੁਰ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਵਿੱਚ ਮੋਗਾ ਦੀ ਟੀਮ ਨੇ ਪਹਿਲਾ ਸਥਾਨ, ਫਾਜਿਲਕਾ ਦੀ ਟੀਮ ਨੇ ਦੂਸਰਾ ਸਥਾਨ, ਤਰਨਤਾਰਨ ਅਤੇ ਪਟਿਆਲਾ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-21 ਲੜਕੀਆਂ ਵਿੱਚ ਪਟਿਆਲਾ ਦੀ ਟੀਮ ਨੇ ਪਹਿਲਾ ਸਥਾਨ, ਮੋਗਾ ਦੀ ਟੀਮ ਨੇ ਦੂਸਰਾ ਸਥਾਨ, ਫਰੀਦਕੋਟ ਤੇ ਫਾਜਿਲਕਾ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ।