30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਅਧਿਆਪਕਾਂ ਨੂੰ ਸਮਾਜ ਵਿਚ ਬਣਦਾ ਸਤਿਕਾਰ ਦਿੱਤਾ ਜਾਵੇਗਾ-ਡੈਡੀਕੇਟਿਡ ਬ੍ਰਦਰਜ਼ ਗਰੁੱਪ

Ad Position 21
No active advertisement
ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ ਅਧਿਆਪਕਾ ਦੇ ਕਰਵਾਏ ਸਨਮਾਨ ਸਮਾਗਮ ਦੌਰਾਨ ਮੁੱਖ ਮਹਿਮਨ ਪਰਮਿੰਦਰ ਸਿੰਘ ਡੀ.ਐੱਸ.ਪੀ. ਵਿਜੀਲੈਂਸ ਅਧਿਆਪਕਾ ਨੂੰ ਸਨਮਾਨ ਪੱਤਰ ਦਿੰਦੇ ਹੋਏ ਦਾ ਦਿ੍ਸ਼ ਨਾਲ ਹਨ ਪ੍ਰਬੰਧਕ | ਅਜੀਤ ਤਸਵੀਰ <br/> 03-02-2026
ਪਟਿਆਲਾ, 2 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਡੈਡੀਕੇਟਿਡ ਬਰਦਰ ਗਰੁੱਪ ਵਲੋਂ ਸਮਾਜ ਭਲਾਈ ਦੇ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ | ਫੈਕਟਰੀ ਏਰੀਆ ਵਿਚ ਹਰ ਰੋਜ਼ ਲੋਕਾਂ ਨੂੰ 10 ਰੁਪਏ ਵਿਚ ਖਾਣਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਵਲੋਂ ਡਾਕਟਰਾਂ, ਅਧਿਆਪਕਾਂ ਅਤੇ ਹੋਰ ਸਮਾਜ ਸੇਵਕਾਂ ਦਾ ਹਰੇਕ ਮਹੀਨੇ ਸਨਮਾਨ ਕੀਤਾ ਜਾ ਰਿਹਾ ਹੈ ਤਾਂ ਜੋ ਹੋਰ ਲੋਕ ਵੀ ਚੰਗੇ ਕਾਰਜਾਂ ਲਈ ਉਤਸ਼ਾਹਿਤ ਹੋਣ | ਭਾਸ਼ਾ ਵਿਭਾਗ ਵਿਖੇ ਡੈਡੀਕੇਟਿਡ ਬ੍ਰਦਰ ਗਰੁੱਪ ਵਲੋਂ ਈ.ਟੀ.ਯੂ. ਅਤੇ ਜਨਰਲ ਬੀ.ਸੀ. ਅਧਿਆਪਕ ਮੰਚ ਪੰਜਾਬ ਦੇ ਪ੍ਰਧਾਨ ਮਨੋਜ ਘਈ ਅਤੇ ਪ੍ਰਵੀਨ ਸ਼ਰਮਾ ਦੇ ਸਹਿਯੋਗ ਨਾਲ 13 ਅਧਿਆਪਕਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਨ ਪਰਮਿੰਦਰ ਸਿੰਘ ਡੀ.ਐੱਸ.ਪੀ. ਵਿਜੀਲੈਂਸ ਨੇ ਅਧਿਆਪਕਾਂ ਨੂੰ ਸਨਮਾਨ ਪੱਤਰ ਵੀ ਦਿੱਤੇ | ਇਨ੍ਹਾਂ ਅਧਿਆਪਕਾਂ ਵਿਚ ਮੁੱਖ ਅਧਿਆਪਕਾ ਸਰਬਜੀਤ ਕੌਰ ਸ.ਅ.ਸ. ਜੈ ਨਗਰ, ਦਿੱਕਸ਼ੀ ਅਰੋੜਾ ਸ.ਅ.ਸ. ਤਿ੍ਪੁੜੀ, ਆਸ਼ੂ ਗੋਇਲ ਸਅਸ ਤਿ੍ਪੁੜੀ, ਨਾਹਰ ਸਿੰਘ ਸਅਸ ਅਰਾਈਾਮਾਜਰਾ, ਅਮਰਿੰਦਰ ਸਿੰਘ ਅਨੰਦ ਨਗਰ ਬੀ, ਪਵਨ ਕੁਮਾਰ ਸ.ਅ.ਸ. ਰਾਊਮਾਜਰਾ, ਰੋਹਿਤ ਕੁਮਾਰ ਸਅਸ ਰਾਊਮਾਜਰਾ, ਮੈਥ ਅਧਿਆਪਕਾ ਜਯੋਤੀ ਭਾਰਦਵਾਜ ਸ.ਸ.ਸ.ਸ. ਸਨੌਰ, ਸੰਜੀਵ ਕੁਮਾਰ ਸ.ਅ.ਸ. ਧਾਨਕਾ ਮੁਹੱਲਾ, ਮੰਗਾ ਸਿੰਘ ਸ.ਅ.ਸ. ਆਕੜੀ, ਸੁਖਵਿੰਦਰ ਸਿੰਘ ਸ.ਅ.ਸ. ਮਲਕਪੁਰ ਜੱਟਾਂ, ਹਰਪਾਲ ਸਿੰਘ ਸ.ਅ.ਸ. ਢੀਂਡਸਾ, ਸ਼ਾਲੂ ਰਾਣੀ ਸ.ਅ.ਸ. ਅਬਦਲਪੁਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਦਲ ਦੇ ਅਹੁਦੇਦਾਰਾਂ ਵਲੋਂ ਮਾਤਾ ਜਸਪਾਲ ਕੌਰ ਦਾ ਸਨਮਾਨ ਅਗਲੀ ਖ਼ਬਰ ਕੇਂਦਰੀ ਬਜਟ 2026-27 ਮੁੱਢੋਂ ਰੱਦ, ਕਿਸਾਨਾਂ ਨਾਲ ਧੋਖਾ-ਬੂਟਾ ਸਿੰਘ ਸ਼ਾਦੀਪੁਰ
Ad Position 24