30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਨੌਰ ਵਿਖੇ ਵਿਸ਼ਾਲ ਮੈਡੀਕਲ ਕੈਂਪ

Ad Position 21
No active advertisement
ਸਨੌਰ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲਗਾਏ ਗਏ ਮੈਡੀਕਲ ਕੈਂਪ ਦੌਰਾਨ ਅਕਾਲੀ ਦਲ ਦੇ ਰਾਸ਼ਟਰੀ ਬੁਲਾਰੇ ਕਿ੍ਸ਼ਨ ਸਿੰਘ ਸਨੌਰ, 'ਆਪ' ਦੇ ਹਲਕਾ ਸਨੌਰ ਮੁਖੀ ਰਣਜੋਧ ਸਿੰਘ ਹਡਾਣਾ, ਸਮਾਜ ਸੇਵੀ ਮਨਜੀਤ ਸਿੰਘ ਚੌਹਾਨ ਅਤੇ ਮਾਡਰਨ ਡਾਇਗਨੌਸਟਿਕ ਲੈਬ ਦੀ ਟੀਮ | ਅਜੀਤ ਤਸਵੀਰ <br/> 03-02-2026
ਸਨੌਰ, 2 ਫਰਵਰੀ (ਮੋਹਣ ਸਿੰਘ ਭੱਟੀ)-ਗੁਰੂ ਰਵਿਦਾਸ ਜੀ ਦੇ 649ਵੇਂ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਮਨੁੱਖਤਾ ਦੀ ਸੇਵਾ ਦੇ ਉਦੇਸ਼ ਨਾਲ ਮਾਡਰਨ ਡਾਇਗਨੌਸਟਿਕ ਲੈਬ ਸਨੌਰ ਵਲੋਂ ਇੱਕ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਮੌਕੇ ਰਾਸ਼ਟਰੀ ਸਮਾਜ ਸੇਵੀ ਸੰਤ ਰਤਨ ਨਾਲ ਸਨਮਾਨਿਤ ਸਮਾਜ ਸੇਵਕ ਮਨਜੀਤ ਸਿੰਘ ਚੌਹਾਨ ਸਨੌਰ ਦੀ ਯੋਗ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਵਿੱਚ ਇਲਾਕੇ ਦੇ ਲੋੜਵੰਦ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਬੁਲਾਰੇ ਕਿ੍ਸ਼ਨ ਸਿੰਘ ਸਨੌਰ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਅਤੇ ਪ੍ਰਬੰਧਕਾਂ ਨੂੰ ਹੱਲਾਸ਼ੇਰੀ ਦਿੱਤੀ |ਕੈਂਪ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਬੁਲਾਰੇ ਕਿ੍ਸ਼ਨ ਸਿੰਘ ਸਨੌਰ ਨੇ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਬੇਗਮਪੁਰਾ ਦਾ ਸੰਕਲਪ ਦਿੱਤਾ ਹੈ, ਜਿੱਥੇ ਕੋਈ ਦੁੱਖ ਜਾਂ ਭੇਦਭਾਵ ਨਾ ਹੋਵੇ | ਮਨਜੀਤ ਸਿੰਘ ਚੌਹਾਨ ਅਤੇ ਮਾਡਰਨ ਡਾਇਗਨੌਸਟਿਕ ਲੈਬ ਵੱਲੋਂ ਲੋੜਵੰਦਾਂ ਦੀ ਸਿਹਤ ਸੰਭਾਲ ਲਈ ਲਗਾਇਆ ਗਿਆ | ਅਸੀਂ ਹਮੇਸ਼ਾ ਅਜਿਹੇ ਕਾਰਜਾਂ ਦਾ ਸਮਰਥਨ ਕਰਦੇ ਹਾਂ ਜੋ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕ ਹਿੱਤ ਵਿਚ ਕੀਤੇ ਜਾਣ | ਆਂਮ ਆਦਮੀ ਪਾਰਟੀ ਦੇ ਆਗੂ ਰਣਜੋਧ ਸਿੰਘ ਹਡਾਣਾ ਨੇ ਵੀ ਕੈਂਪ ਦਾ ਨਿਰੀਖਣ ਕੀਤਾ ਅਤੇ ਕਿਹਾ ਕਿ ਗੁਰੂ ਸਾਹਿਬਾਨ ਦੇ ਦਿਹਾੜੇ ਮਨਾਉਣ ਦਾ ਸਹੀ ਤਰੀਕਾ ਇਹੀ ਹੈ ਕਿ ਅਸੀਂ ਗਰੀਬ ਅਤੇ ਬਿਮਾਰ ਲੋਕਾਂ ਦੀ ਸੇਵਾ ਕਰੀਏ | ਉਨ੍ਹਾਂ ਮਨਜੀਤ ਸਿੰਘ ਚੌਹਾਨ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਤਾਰੀਫ਼ ਕੀਤੀ | ਕੈਂਪ ਦੌਰਾਨ ਮਾਡਰਨ ਡਾਇਗਨੌਸਟਿਕ ਲੈਬ ਦੀ ਟੀਮ ਵਲੋਂ ਲਗਭਗ 200 ਮਰੀਜ਼ਾਂ ਦੇ ਸਿਹਤ ਦੀ ਜਾਂਚ ਕੀਤੀ ਗਈ | ਇਸ ਮੌਕੇ ਮੌਜੂਦ ਮਰੀਜ਼ਾਂ ਦੇ ਖੂਨ ਦੇ ਸਾਰੇ ਟੈਸਟ ਅਤੇ ਹੋਰ ਮਹੱਤਵਪੂਰਨ ਜਾਂਚਾਂ ਬਿਲਕੁਲ ਮੁਫ਼ਤ ਕੀਤੀਆਂ ਗਈਆਂ | ਇਸ ਦੇ ਨਾਲ ਹੀ ਕੈਂਪ ਵਿਚ ਆਏ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ | ਸਮਾਜ ਸੇਵੀ ਮਨਜੀਤ ਸਿੰਘ ਚੌਹਾਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਲੋਕ ਭਲਾਈ ਦੇ ਕੰਮ ਜਾਰੀ ਰੱਖਣਗੇ | ਇਸ ਮੌਕੇ ਡਾ. ਜਸਪਾਲ ਰਾਏ, ਡਾ. ਵੰਸ਼ਿਕਾ ਰਾਏ, ਡਾ. ਹੈਪੀ, ਸੁਰਿੰਦਰ ਸਿੰਘ, ਗਗਨਦੀਪ ਸਿੰਘ, ਵਿਸ਼ਾਖਾ ਦੇਵੀ, ਹਰਮਨ ਸਿੰਘ, ਅਰਜਨ ਸਿੰਘ, ਅੰਜਲੀ ਸਰਵਾਰਾ, ਸਾਬਕਾ ਐੱਮ ਸੀ ਲਾਲ ਸਿੰਘ, ਸਾਬਕਾ ਐੱਮ ਸੀ ਦਰਸ਼ਨ ਸਿੰਘ, ਹਿਊਮਨ ਰਾਈਟਸ ਵਰਕਰ ਗੁਰਪ੍ਰੀਤ ਸਿੰਘ ਸਨੌਰ, ਤੋਂ ਇਲਾਵਾ ਇਲਾਕੇ ਦੀਆਂ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਅਤੇ ਪਤਵੰਤੇ ਸੱਜਣ ਵੀ
Ad Position 22
No active advertisement
ਪਿਛਲੀ ਖ਼ਬਰ ਪਰਿਵਾਰ ਨੇ ਘਰ ਦੇ ਵਿਹੜੇ 'ਚ ਹੀ ਅੰਗੀਠਾ ਸੰਭਾਲਦੇ ਮੌਕੇ ਪੌਦਾ ਲਗਾ ਕੇ ਕੀਤੀ ਨਿਵੇਕਲੀ ਪਹਿਲ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਉੱਚ ਆਦਰਸ਼ ਅੱਜ ਵੀ ਸਮਾਜ ਲਈ ਪ੍ਰੇਰਨਾ ਸਰੋਤ-ਰਣਜੋਧ ਸਿੰਘ ਹਡਾਣਾ
Ad Position 24