ਭਾਦਸੋਂ, 2 ਫਰਵਰੀ (ਗੁਰਬਖ਼ਸ਼ ਸਿੰਘ ਵੜੈਚ)-ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜ ਸੇਵੀ ਕਰਨਵੀਰ ਸਿੰਘ ਟਿਵਾਣਾ ਦੇ ਪਿਤਾ ਮਾਸਟਰ ਭੁਪਿੰਦਰ ਸਿੰਘ ਟਿਵਾਣਾ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਛੰਨਾ ਝੰਬਾਲੀ ਵਿਖੇ ਕਰ ਦਿੱਤਾ ਗਿਆ | ਅੱਜ ਸਵ. ਭੁਪਿੰਦਰ ਸਿੰਘ ਟਿਵਾਣਾ ਦੇ ਅੰਗੀਠਾ ਸੰਭਾਲਣ ਮੌਕੇ ਟਿਵਾਣਾ ਪਰਿਵਾਰ ਵਲੋਂ ਨਿਵੇਕਲੀ ਪਹਿਲ ਕਰਦੇ ਹੋਏ ਘਰ ਦੇ ਵਿਹੜੇ ਵਿਚ ਫ਼ੁਲ ਅਤੇ ਰਾਖ ਦਬਾ ਕੇ ਉਸ ਥਾਂ 'ਤੇ ਫਲਦਾਰ ਬੂਟਾ ਲਗਾਇਆ ਗਿਆ | ਗੱਲਬਾਤ ਕਰਦੇ ਹੋਏ ਕਰਨਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਕੁੱਝ ਸਾਲ ਪਹਿਲਾ ਉਨ੍ਹਾਂ ਦੇ ਸਵ. ਮਾਤਾ ਦੇ ਅੰਗੀਠਾ ਸੰਭਾਲਣ ਮੌਕੇ ਵੀ ਘਰ ਵਿਚ ਬੂਟਾ ਲਗਾਇਆ ਸੀ | ਉਨ੍ਹਾਂ ਕਿਹਾ ਕਿ ਇਸ ਪਹਿਲ ਦੇ ਨਾਲ ਜਿੱਥੇ ਸਾਨੂੰ ਅੰਧ ਵਿਸ਼ਵਾਸ ਤੋਂ ਪਰੇ ਹੋਣ ਦਾ ਸੰਦੇਸ਼ ਮਿਲਦਾ ਹੈ ਉੱਥੇ ਵਾਤਾਵਰਨ ਦੀ ਸ਼ੁੱਧਤਾ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਧਰਤੀ ਨੂੰ ਗਲੋਬਲ ਵਾਰਮਿੰਗ ਤੋਂ ਬਚਾਉਣ ਲਈ ਸੇਧ ਵੀ ਮਿਲਦੀ ਹੈ | ਇਲਾਕੇ ਵਿਚ ਟਿਵਾਣਾ ਪਰਿਵਾਰ ਵਲੋਂ ਕੀਤੀ ਗਈ ਨਿਵੇਕਲੀ ਪਹਿਲ ਦੀ ਚਰਚਾ ਹੈ | ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਭਾਦਸੋਂ ਦੇ ਚੇਅਰਮੈਨ ਗੁਰਦੀਪ ਸਿੰਘ ਦੀਪਾ ਰਾਮਗੜ੍ਹ, ਗੁਰਪ੍ਰੀਤ ਸਿੰਘ ਬਾਵਾ ਘੁੰਮਣ, ਸਰਵਨ ਸਿੰਘ ਟਿਵਾਣਾ, ਵਿਕਰਮਜੋਤ ਸਿੰਘ ਟਿਵਾਣਾ, ਗੁਰਜੀਤ ਸਿੰਘ ਸਰਪੰਚ ਦਦਹੇੜਾ, ਕੁਲਵਿੰਦਰ ਸਿੰਘ ਟਿਵਾਣਾ, ਗੁਰਮੀਤ ਸਿੰਘ ਟਿਵਾਣਾ, ਦਲਵੀਰ ਸਿੰਘ ਟਿਵਾਣਾ ਸਮੇਤ ਨਗਰ ਵਾਸੀ ਹਾਜ਼ਰ