30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਡਾ. ਵਨੀਤਾ ਰਾਣੀ ਨੇ ਗੌਰਮਿੰਟ (ਸਟੇਟ) ਕਾਲਜ ਵਿਖੇ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ

Ad Position 21
No active advertisement
ਫੈਕਲਟੀ ਅਤੇ ਸਟਾਫ਼ ਮੈਂਬਰ ਪਿ੍ੰਸੀਪਲ ਡਾ. ਵਨੀਤਾ ਰਾਣੀ ਦਾ ਸਵਾਗਤ ਕਰਦੇ ਹੋਏ | ਅਜੀਤ ਤਸਵੀਰ <br/> 03-02-2026
ਪਟਿਆਲਾ, 2 ਫਰਵਰੀ (ਗੁਰਵਿੰਦਰ ਸਿੰਘ ਔਲਖ)-ਡਾ. ਵਨੀਤਾ ਰਾਣੀ ਨੇ ਸਥਾਨਕ ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਵਿਖੇ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ | ਡਾ. ਵਨੀਤਾ ਰਾਣੀ ਨੇ ਆਪਣੀਆਂ ਅਧਿਆਪਨ ਸੇਵਾਵਾਂ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਤੋਂ ਸ਼ੁਰੂ ਕੀਤੀਆਂ | ਜਿੱਥੇ ਉਨ੍ਹਾਂ ਨੇ ਲਗਭਗ 29 ਸਾਲ ਬਤੌਰ ਪ੍ਰੋਫੈਸਰ ਅਤੇ ਮੁਖੀ ਕਾਮਰਸ ਵਿਭਾਗ ਕਾਰਜ ਕੀਤਾ ਅਤੇ ਅਧਿਆਪਨ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ | ਪਦ-ਉੱਨਤੀ ਉਪਰੰਤ ਬਤੌਰ ਪਿ੍ੰਸੀਪਲ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਅਹੁਦਾ ਸੰਭਾਲਿਆ, ਜਿੱਥੇ ਉਨ੍ਹਾਂ ਨੇ ਵਿਦਿਆਰਥੀਆਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਾਲਜ ਦਾ ਸਰਵਪੱਖੀ ਵਿਕਾਸ ਕੀਤਾ ਅਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ | ਇਸ ਮੌਕੇ 'ਤੇ ਪਿ੍ੰਸੀਪਲ ਡਾ. ਵਨੀਤਾ ਰਾਣੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਨਾ ਅਤੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਨਾ ਹੈ | ਇਸ ਲਈ ਉਨ੍ਹਾਂ ਦਾ ਯਤਨ ਰਹਿਣਗੇ | ਕਾਲਜ ਕੌਂਸਲ ਮੈਂਬਰ ਰੁਪਿੰਦਰ ਸਿੰਘ ਲਾਇਬ੍ਰੇਰੀਅਨ, ਡਾ. ਮਨਪ੍ਰੀਤ ਕੌਰ, ਅਸਿ.ਪ੍ਰੋ. ਯਸ਼ਪ੍ਰੀਤ ਸਿੰਘ, ਡਾ. ਹਰਦੀਪ ਕੌਰ ਸੈਣੀ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਵੱਲੋਂ ਪਿ੍ੰਸੀਪਲ ਡਾ. ਵਨੀਤਾ ਰਾਣੀ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸਾਬਕਾ ਪਿ੍ੰਸੀਪਲ ਡਾ. ਨੀਲਮਜੀਤ ਕੌਰ, ਸਾਬਕਾ ਪਿ੍ੰਸੀਪਲ ਅਤੇ ਓ.ਐੱਸ.ਏ. ਮੈਂਬਰ ਡਾ. ਜੋਗਿੰਦਰ ਸਿੰਘ, ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਤੋਂ ਫੈਕਲਟੀ ਅਤੇ ਸਟਾਫ਼ ਮੈਂਬਰ, ਸਸ਼ੀ ਬਾਲਾ, ਰਾਜੀਵ ਮੁਖੀ, ਡਾ. ਨੀਲਮ ਮੁਖੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੇ ਘਰ ਪੁੱਜ ਕੇ ਉਨ੍ਹਾਂ ਦੀ ਸੱਸ ਦੀ ਮÏਤ 'ਤੇ ਦੁੱਖ... ਅਗਲੀ ਖ਼ਬਰ ਪਰਿਵਾਰ ਨੇ ਘਰ ਦੇ ਵਿਹੜੇ 'ਚ ਹੀ ਅੰਗੀਠਾ ਸੰਭਾਲਦੇ ਮੌਕੇ ਪੌਦਾ ਲਗਾ ਕੇ ਕੀਤੀ ਨਿਵੇਕਲੀ ਪਹਿਲ
Ad Position 24