12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪੰਜਾਬੀ 'ਵਰਸਿਟੀ ਵਲੋਂ ਮਾਨਸਿਕ ਸਿਹਤ ਦੇ ਖੇਤਰ ਵਿਚ ਨਿਵੇਕਲੀ ਪਹਿਲ

Ad Position 21
No active advertisement
ਅਜੀਤ ਡੈਸਕ 04-02-2026
ਪਟਿਆਲਾ, 3 ਫਰਵਰੀ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵਲੋਂ ਮਾਨਸਿਕ ਸਿਹਤ ਸੰਬੰਧੀ ਸੇਵਾਵਾਂ ਦੇ ਖੇਤਰ ਵਿਚ ਇਕ ਵੱਡੀ ਪ੍ਰਾਪਤੀ ਕਰਦਿਆਂ ਸਥਾਪਿਤ ਕੀਤੇ ਗਏ 'ਆਨਲਾਈਨ ਅਤੇ ਟੈਲੀਫੋਨਿਕ ਕੌਂਸਲਿੰਗ ਟਰੇਨਿੰਗ ਸੈੱਲ' ਦਾ ਉਦਘਾਟਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਕੀਤਾ ਗਿਆ | ਇਸ ਉਪਰਾਲੇ ਨਾਲ ਪੰਜਾਬੀ ਯੂਨੀਵਰਸਿਟੀ ਮਾਨਸਿਕ ਸਿਹਤ ਦੇ ਖੇਤਰ ਵਿਚ ਬਕਾਇਦਗੀ ਸਹਿਤ 'ਉਦਮਤਾ ਸਿਖਲਾਈ' ਸ਼ੁਰੂ ਕਰਨ ਵਾਲੀ ਭਾਰਤ ਦੀ ਪਹਿਲੀ ਸੰਸਥਾ ਬਣ ਗਈ ਹੈ | ਯੂਨੀਵਰਸਿਟੀ ਦੇ 'ਐਂਟਰਪ੍ਰੀਨਿਓਰਸਿਪ, ਇਨੋਵੇਸ਼ਨ ਐਂਡ ਕੈਰੀਅਰ ਹੱਬ' ਦੇ ਸਹਿਯੋਗ ਨਾਲ ਸਥਾਪਿਤ ਇਸ ਸੈੱਲ ਦੇ ਰਸਮੀ ਉਦਘਾਟਨ ਉਪਰੰਤ ਇਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਮਾਹਿਰਾਂ ਨੇ ਵਰਚੂਅਲ ਕੌਂਸਲਿੰਗ ਅਤੇ ਮਨੋਵਿਗਿਆਨਕ ਉਦਮਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਦੌਰ ਵਿਚ ਮਾਨਸਿਕ ਤੰਦਰੁਸਤੀ ਬਹੁਤ ਜ਼ਰੂਰੀ ਹੈ | ਖ਼ਾਸ ਤੌਰ ਉੱਤੇ ਸਾਡੇ ਨੌਜਵਾਨ ਬਹੁਤ ਸਾਰੀਆਂ ਮਾਨਸਿਕ ਗੁੰਝਲਾਂ ਦਾ ਸ਼ਿਕਾਰ ਹੋ ਰਹੇ ਹਨ | ਅਜਿਹੀ ਸਥਿਤੀ ਵਿਚ ਅਦਾਰਿਆਂ ਦਾ ਫ਼ਰਜ਼ ਹੈ ਕਿ ਉਹ ਮਾਨਸਿਕ ਤੰਦਰੁਸਤੀ ਨਾਲ ਜੁੜੀਆਂ ਸੇਵਾਵਾਂ ਦੇ ਮਾਮਲੇ ਵਿਚ ਅੱਗੇ ਆਉਣ | ਪੀ.ਜੀ.ਆਈ.ਐੱਮ.ਈ.ਆਰ. ਚੰਡੀਗੜ੍ਹ ਦੇ ਮਨੋਚਿਕਿਤਸਾ ਵਿਭਾਗ ਤੋਂ ਡਾ. ਰਾਹੁਲ ਚੱਕਰਵਰਤੀ ਅਤੇ ਡਾ. ਰਾਜ ਲਕਸ਼ਮੀ ਵਲੋਂ ਇਸ ਵਰਕਸ਼ਾਪ ਦੌਰਾਨ 'ਟੈਲੀ-ਮਾਨਸ' ਪ੍ਰੋਜੈਕਟ ਅਤੇ ਐਮਰਜੈਂਸੀ ਕਾਲਜ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਸਿਖਲਾਈ ਦਿੱਤੀ ਗਈ | ਉਨ੍ਹਾਂ ਇਸ ਖੇਤਰ ਨਾਲ ਸੰਬੰਧਿਤ ਆਪਣੇ ਰੋਜ਼ਾਨਾ ਦੇ ਡਾਕਟਰੀ ਅਨੁਭਵ ਸਾਂਝੇ ਕਰਦਿਆਂ ਵੱਖ-ਵੱਖ ਨੁਕਤੇ ਸਾਂਝੇ ਕੀਤੇ | ਕੌਂਸਲਿੰਗ ਮਨੋਵਿਗਿਆਨੀ ਡਾ. ਹਰਸਮੀਤ ਕੌਰ ਨੇ ਆਨਲਾਈਨ ਸੇਵਾਵਾਂ ਦੇ ਖੇਤਰ ਵਿਚ ਨੈਤਿਕਤਾ, ਕਾਨੂੰਨੀ ਢਾਂਚੇ ਅਤੇ ਪੇਸ਼ੇਵਾਰ ਜਵਾਬਦੇਹੀ ਦੇ ਹਵਾਲੇ ਨਾਲ ਆਪਣੀ ਗੱਲ ਰੱਖੀ | ਸਰਕਾਰੀ ਰਾਜਿੰਦਰਾ ਮੈਡੀਕਲ ਕਾਲਜ, ਪਟਿਆਲਾ ਤੋਂ ਪ੍ਰੋ. ਰੋਹਿਤ ਗਰਗ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ | ਈ.ਆਈ.ਸੀ.ਐੱਚ. ਦੇ ਡਾਇਰੈਕਟਰ ਪ੍ਰੋ. ਹਿਮੇਂਦਰ ਭਾਰਤੀ ਵਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ | ਵਰਕਸ਼ਾਪ ਦੇ ਦੂਜੇ ਸੈਸ਼ਨ ਦੌਰਾਨ ਮਨੋਵਿਗਿਆਨ ਖੇਤਰ ਦੇ ਨੌਜਵਾਨ ਖੋਜਾਰਥੀ ਹਰਸਿਤ ਕਟੋਚ, ਰਾਧਾ ਅਤੇ ਸੈਰਨ ਰਤਨ ਨੇ ਏ.ਆਈ. ਆਧਾਰਿਤ ਮਾਨਸਿਕ ਸਿਹਤ ਚੈਟਬੋਟਸ, ਸੁਰੱਖਿਆ ਪੋ੍ਰਟੋਕਾਲ ਅਤੇ ਨੈਤਿਕ ਮਿਆਰਾਂ ਬਾਰੇ ਚਰਚਾ ਕੀਤੀ | ਮਨੋਵਿਗਿਆਨ ਵਿਭਾਗ ਦੇ ਮੁਖੀ ਅਤੇ ਓ.ਟੀ.ਸੀ.ਟੀ.ਸੀ. ਦੇ ਨੋਡਲ ਅਫ਼ਸਰ ਪ੍ਰੋ. ਦਮਨਜੀਤ ਸੰਧੂ ਨੇ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਦੱਸਿਆ ਕਿ ਇਸ ਸੈੱਲ ਦਾ ਟੀਚਾ ਭਵਿੱਖ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਚੌਵੀ ਘੰਟੇ ਲਈ ਮਾਨਸਿਕ ਸਿਹਤ ਹੈਲਪ ਲਾਈਨ ਸੇਵਾ ਸ਼ੁਰੂ ਕਰਨਾ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਵਿਦਿਆਰਥੀ, ਖੋਜਾਰਥੀ ਅਤੇ ਅਧਿਆਪਕ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਖੇਡਾਂ 'ਚ ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਦੀ ਰਹੀ ਝੰਡੀ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੈਂਪ ਦੀ ਸ਼ੁਰੂਆਤ
Ad Position 24