17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਹਲਕਾ ਸਨੌਰ 'ਚ ਪੰਚਾਇਤੀ ਫ਼ੰਡਾਂ 'ਚ ਗੜਬੜੀ ਦਾ ਮੁੱਦਾ ਗਰਮਾਇਆ

Ad Position 21
No active advertisement
ਅਜੀਤ ਡੈਸਕ 05-02-2026
ਭੁੱਨਰਹੇੜੀ, 4 ਫਰਵਰੀ (ਧਨਵੰਤ ਸਿੰਘ)-ਹਲਕਾ ਸਨੌਰ ਅੰਦਰ ਪੈਂਦੇ ਬੀਡੀਪੀਓ ਬਲਾਕ ਭੁੱਨਰਹੇੜੀ ਤੇ ਸਨੌਰ ਦੀਆਂ ਪੰਚਾਇਤਾਂ ਦੇ ਫ਼ੰਡਾਂ ਵਿਚ ਹੋਈ ਗੜਬੜੀ ਦਾ ਮੁੱਦਾ ਗਰਮਾ ਗਿਆ ਹੈ | ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਗਰਾਮ ਪੰਚਾਇਤਾਂ ਦੇ ਫ਼ੰਡਾਂ ਵਿਚ ਕਥਿਤ ਘੁਟਾਲੇ ਦੇ ਦੋਸ਼ ਲਗਾਏ ਹਨ | ਪਠਾਣਮਾਜਰਾ ਨੇ ਫ਼ੰਡਾਂ ਵਿਚ ਅਧਿਕਾਰੀਆਂ ਵਲੋਂ ਕੀਤੀ ਗਈ ਹੇਰਾਫੇਰੀ ਸੰਬੰਧੀ ਚੌਕਸੀ ਵਿਭਾਗ ਨੂੰ ਜਾਂਚ ਕਾਰਵਾਈ ਕਰਨ ਲਈ ਪੱਤਰ ਵੀ ਲਿਖਿਆ ਸੀ | ਇਸ ਮਾਮਲੇ ਦੀ ਹਲਕੇ ਅੰਦਰ ਖੰੁਢ ਚਰਚਾ ਚੱਲ ਪਈ ਹੈ | ਜਿਸ ਨਾਲ ਹਲਕਾ ਸਨੌਰ ਦੀ ਰਾਜਨੀਤੀ ਵਿਚ ਭੂਚਾਲ ਆਉਂਦਾ ਨਜ਼ਰ ਆ ਰਿਹਾ ਹੈ | ਇਕ ਪਾਸੇ ਹਲਕੇ ਦੇ ਵਿਧਾਇਕ ਵਲੋਂ ਚੌਕਸੀ ਵਿਭਾਗ ਨੂੰ ਦਿੱਤੀ ਗਈ ਸ਼ਿਕਾਇਤ ਰਾਹੀਂ ਲੱਖਾਂ ਰੁਪਏ ਦੀ ਦੁਰਵਰਤੋਂ ਦਾ ਮਾਮਲਾ ਉਠਾਇਆ ਗਿਆ, ਦੂਜੇ ਪਾਸੇ ਪਾਰਟੀ ਦੇ ਨਵੇਂ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਵਲੋਂ ਭੁੱਨਰਹੇੜੀ ਬੀ.ਡੀ.ਪੀ.ਓ. ਦਫ਼ਤਰ ਵਿਚ ਪੰਚਾਇਤੀ ਅਧਿਕਾਰੀਆਂ ਅਤੇ ਸਰਪੰਚਾਂ ਨਾਲ ਮੀਟਿੰਗ ਦੌਰਾਨ ਵਿਕਾਸ ਕਾਰਜਾਂ ਦੀ ਸਮੀਖਿਆ ਤਾਂ ਹੋਈ, ਪਰ ਸਭ ਤੋਂ ਗੰਭੀਰ ਫ਼ੰਡਾਂ ਵਿਚ ਕਥਿਤ ਗੜਬੜੀ ਮਸਲਾ ਚਰਚਾ ਤੋਂ ਗ਼ਾਇਬ ਰਿਹਾ | ਇਲਾਕੇ ਵਿਚ ਇਹ ਸਵਾਲ ਤੇਜ਼ੀ ਨਾਲ ਫੈਲ ਗਿਆ ਕਿ ਜਦੋਂ ਆਮ ਆਦਮੀ ਪਾਰਟੀ ਸਾਫ਼ ਸੁਥਰੀ ਰਾਜਨੀਤੀ ਦੀ ਗੱਲ ਕਰਦੀ ਹੈ | ਉਨ੍ਹਾਂ ਦੇ ਰਾਜ ਦੌਰਾਨ ਪੰਚਾਇਤੀ ਫੰਡਾਂ ਵਿਚ ਘੁਟਾਲੇ ਬਾਰੇ ਹਲਕੇ ਦੇ ਹੀ ਵਿਧਾਇਕ ਖ਼ੁਦ ਮਾਮਲੇ ਨੂੰ ਉਜਾਗਰ ਕਰ ਚੁੱਕੇ ਹਨ | ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਨਾਲ ''ਸਾਫ਼ ਸੁਥਰੀ ਰਾਜਨੀਤੀ'' ਦੇ ਦਾਅਵੇ ਨੂੰ ਝਟਕਾ ਲੱਗ ਸਕਦਾ ਹੈ | ਲੋਕਾਂ ਵਿਚ ਚਰਚਾ ਹੈ ਕਿ ਕੀ ਮਾਮਲਾ ਦਬਾਇਆ ਜਾ ਰਿਹਾ ਹੈ ਜਾਂ ਜਾਂਚ ਅਸਲ ਵਿਚ ਅੱਗੇ ਵਧ ਰਹੀ ਹੈ | ਪਾਰਟੀ ਸਰੋਤਾਂ ਦਾ ਦਾਅਵਾ ਹੈ ਕਿ ਮੀਟਿੰਗ ਸਿਰਫ਼ ਵਿਕਾਸ ਕਾਰਜਾਂ ਲਈ ਸੀ ਅਤੇ ਜਾਂਚ ਵੱਖ ਪੱਧਰ 'ਤੇ ਚੱਲ ਰਹੀ ਹੈ, ਪਰ ਅਧਿਕਾਰਕ ਤੌਰ 'ਤੇ ਕੋਈ ਸਪਸ਼ਟ ਜਵਾਬ ਸਾਹਮਣੇ ਨਹੀਂ ਆਇਆ | ਹੁਣ ਲੋਕਾਂ ਦੀਆਂ ਨਜ਼ਰਾਂ ਚੌਕਸੀ ਵਿਭਾਗ ਅਤੇ ਪ੍ਰਸ਼ਾਸਨ ਉੱਤੇ ਟਿਕੀਆਂ ਹਨ ਕਿ ਪੰਚਾਇਤਾਂ ਦੇ ਫ਼ੰਡਾਂ ਵਿਚ ਹੋਈ ਦੁਰਵਰਤੋਂ ਦੇ ਦੋਸ਼ਾਂ ਦੀ ਨਿਰਪੱਖ ਜਾਂਚ ਹੋਵੇਗੀ ਜਾਂ ਇਹ ਮਾਮਲਾ ਵੀ ਸਿਆਸੀ ਧੂੰਏਾ ਵਿਚ ਗ਼ਾਇਬ ਹੋ ਜਾਵੇਗਾ | ਜ਼ਿਕਰਯੋਗ ਹੈ ਕਿ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਚੌਕਸੀ ਵਿਭਾਗ ਨੂੰ ਲਿਖਿਆ ਸ਼ਿਕਾਇਤ ਪੱਤਰ ਵਿਦੇਸ਼ ਤੋਂ ਮੀਡੀਆ ਨੂੰ ਭੇਜਿਆ ਗਿਆ ਜੋ ਪਹਿਲਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਸਿੱਖ ਪਰਿਵਾਰਾਂ ਨੂੰ ਚਾਹੀਦਾ ਹੈ ਕਿ ਉਹ ਦਸਤਾਰਬੰਦੀ ਸਮਾਗਮ ਜ਼ਰੂਰ ਕਰਨ- ਕੁੰਵਰ ਅਭੀਉਦੇ ਪ੍ਰਤਾਪ ਸਿੰਘ ਅਗਲੀ ਖ਼ਬਰ ਪੰਜਾਬ 'ਚ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਚੋਣ ਗੱਠਜੋੜ ਨੂੰ ਲੈ ਕੇ ਨਹੀਂ ਹੋਣਗੇ ਘਿਉ ਖਿਚੜੀ
Ad Position 24