29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਵਾਟਰ ਸਪਲਾਈ ਦੀ ਪਾਈਪ ਲੀਕ ਹੋਣ ਕਾਰਨ ਦਰਜਨਾਂ ਘਰਾਂ 'ਚ ਆਈਆਂ ਡੂੰਘੀਆਂ ਤਰੇੜਾਂ

Ad Position 21
No active advertisement
ਅਜੀਤ ਡੈਸਕ 07-02-2026
ਸਨੌਰ, 6 ਫਰਵਰੀ (ਮੋਹਣ ਸਿੰਘ ਭੱਟੀ)-ਜ਼ਿਲ੍ਹਾ ਪਟਿਆਲਾ ਦੇ ਸਨੌਰ ਦੇ ਪਠਾਣਾ ਵਾਲਾ ਮੁਹੱਲਾ ਵਿਚ ਨਗਰ ਕੌਂਸਲ ਦੀ ਕਥਿਤ ਲਾਪਰਵਾਹੀ ਕਾਰਨ ਇਲਾਕਾ ਨਿਵਾਸੀਆਂ ਦੀ ਜਾਨ-ਮਾਲ ਨੂੰ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ | ਵਾਟਰ ਸਪਲਾਈ ਦੀ ਮੁੱਖ ਪਾਈਪ ਲੀਕ ਹੋਣ ਕਾਰਨ ਲਗਭਗ 2000 ਸਕੇਅਰ ਗਜ਼ ਦੇ ਘੇਰੇ ਵਿਚ ਆਉਂਦੇ ਦਰਜਨਾਂ ਘਰਾਂ ਦੀਆਂ ਨੀਂਹਾਂ ਹਿੱਲ ਗਈਆਂ ਹਨ ਅਤੇ ਦੀਵਾਰਾਂ ਵਿਚ ਭਾਰੀ ਤਰੇੜਾਂ ਆ ਗਈਆਂ ਹਨ | ਸਥਿਤੀ ਇੰਨੀ ਗੰਭੀਰ ਹੈ ਕਿ ਕਈ ਘਰਾਂ ਦੇ ਫ਼ਰਸ਼ ਬੈਠ ਚੁੱਕੇ ਹਨ ਅਤੇ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਹਾਲਾਂਕਿ ਕਈ ਪਰਿਵਾਰਾਂ ਨੇ ਆਪਣੇ ਪੱਧਰ 'ਤੇ ਮੁਰੰਮਤ ਵੀ ਕਰਵਾਈ ਹੈ, ਪਰ ਇਸ ਦੇ ਬਾਵਜੂਦ ਤਰੇੜਾਂ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਜਾਣਕਾਰੀ ਦਿੰਦਿਆਂ ਪ੍ਰਭਾਵਿਤ ਨਿਵਾਸੀ ਵਿਕਾਸ ਕੁਮਾਰ ਅਤੇ ਉਨ੍ਹਾਂ ਦੇ ਪਿਤਾ ਪੂਰਣ ਚੰਦ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੇ ਘਰ ਵਿਚ ਆ ਰਹੀਆਂ ਤਰੇੜਾਂ ਦਾ ਕਾਰਨ ਨੀਂਹਾਂ ਦੇ ਹੇਠਾਂ ਪੰਜ ਫੁੱਟ ਤੱਕ ਸਿਰਫ਼ ਗਾਰਾ ਅਤੇ ਪਾਣੀ ਭਰਿਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਨੀਂਹਾਂ ਨੂੰ ਮਜ਼ਬੂਤ ਕਰਨ ਲਈ ਭਾਰੀ ਮਾਤਰਾ ਵਿੱਚ ਸੀਮਿੰਟ ਅਤੇ ਰੇਤਾ ਪਾ ਕੇ ਭਰਾਈ ਵੀ ਕੀਤੀ, ਪਰ ਇਸ ਦੇ ਬਾਵਜੂਦ ਜ਼ਮੀਨ ਲਗਾਤਾਰ ਦੱਬ ਰਹੀ ਹੈ ਅਤੇ ਤਰੇੜਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ | ਮੁਹੱਲਾ ਨਿਵਾਸੀ ਜਨਕ ਰਾਜ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਘਰ ਦੀਆਂ ਦੀਵਾਰਾਂ ਅਤੇ ਛੱਤਾਂ ਵਿੱਚ ਤਰੇੜਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ, 'ਅਸੀਂ ਮੁਰੰਮਤ ਕਰਵਾਉਣ ਤੋਂ ਵੀ ਡਰ ਰਹੇ ਹਾਂ ਕਿਉਂਕਿ ਜ਼ਮੀਨ ਅੰਦਰੋਂ ਖੋਖਲੀ ਹੋ ਚੁੱਕੀ ਹੈ | ਏਰੀਏ ਕਈ ਨਿਵਾਸੀਆਂ ਦਾ ਮੁਰੰਮਤ 'ਤੇ ਖ਼ਰਚਿਆ ਪੈਸਾ ਵੀ ਜਾਇਆ ਹੋ ਰਿਹਾ ਹੈ |' ਇਸ ਲੀਕੇਜ ਕਾਰਨ ਮੁਹੱਲੇ ਦੇ ਅਨੇਕਾਂ ਘਰਾਂ ਦੇ ਬਾਥਰੂਮ ਅਤੇ ਸਟੋਰ ਰੂਮ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ | ਸਲੀਪਿੰਗ ਰੂਮਾਂ ਦੀਆਂ ਮਹਿੰਗੀਆਂ ਸਜਾਵਟਾਂ ਅਤੇ ਫਰਸ਼ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਹਨ | ਘਰਾਂ ਦੀ ਮਾਰਕੀਟ ਕੀਮਤ ਵਿਚ ਭਾਰੀ ਗਿਰਾਵਟ ਆ ਗਈ ਹੈ, ਜਿਸ ਕਾਰਨ ਲੋਕ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹਨ | ਇਲਾਕਾ ਨਿਵਾਸੀਆਂ ਸ਼ੰਕਰ ਕੁਮਾਰ, ਮੀਨਾ ਰਾਣੀ, ਮੁਲਖ ਸਿੰਘ ਅਤੇ ਰਾਜ ਕੁਮਾਰ ਨੇ ਸਾਂਝੇ ਤੌਰ 'ਤੇ ਦੋਸ਼ ਲਾਇਆ ਕਿ ਇਹ ਸਾਰੀ ਸਮੱਸਿਆ ਨਗਰ ਕੌਂਸਲ ਵੱਲੋਂ ਦਹਾਕਿਆਂ ਪਹਿਲਾਂ ਪਾਏ ਗਏ ਸੀਮਿੰਟ ਦੇ ਪੁਰਾਣੇ ਪਾਈਪਾਂ ਕਾਰਨ ਪੈਦਾ ਹੋਈ ਹੈ | ਇਹ ਪਾਈਪਾਂ ਗਲ ਚੁੱਕੀਆਂ ਹਨ ਅਤੇ ਲਗਾਤਾਰ ਪਾਣੀ ਰਿਸਣ ਕਾਰਨ ਪੂਰੇ ਇਲਾਕੇ ਦੀ ਮਿੱਟੀ ਨਰਮ ਹੋ ਕੇ ਬੈਠ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਹਾਲਾਤ ਨੂੰ ਵਿਚਾਰਨ ਲਈ ਕੀਤੀ ਮੀਟਿੰਗ 'ਚ ਜ਼ਿਲ੍ਹਾ ਆਗੂ ਪਾਉਂਦੇ ਰਹੇ 'ਪਰਦੇ' ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਮੁਲਜ਼ਮ ਕਾਬੂ
Ad Position 24