29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਪ੍ਰਧਾਨ ਮੰਤਰੀ ਦੀ ਫੇਰੀ ਮਗਰੋਂ ਪਟਿਆਲਾ ਦੀ ਸਿਆਸਤ 'ਚ ਹਲਚਲ

Ad Position 21
No active advertisement
ਅਜੀਤ ਡੈਸਕ 07-02-2026
ਭੁੱਨਰਹੇੜੀ, 6 ਫਰਵਰੀ (ਧਨਵੰਤ ਸਿੰਘ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਬਾਅਦ ਸੂਬੇ ਦੀ ਵਿਚ ਨਵੀਂ ਚਰਚਾ ਛਿੜ ਗਈ, ਰਾਜਨੀਤਿਕ ਹਲਕਿਆਂ ਵਿਚ ਇਹ ਦÏਰਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਇਹ ਵੀ ਮੰਨਿਆ ਜਾ ਰਿਹਾ ਹੈ, ਕਿ ਇਸ ਦਾ ਰਾਜਨੀਤਿਕ ਵੀ ਅਸਰ ਆਉਣ ਵਾਲੇ ਦਿਨਾਂ ਵਿਚ ਨਜ਼ਰ ਆ ਸਕਦਾ¢ ਇਸ ਫੇਰੀ ਮਗਰੋਂ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਬਣਾਉਣ ਲਈ ਵੱਖ ਵੱਖ ਸਿਆਸੀ ਆਗੂਆਂ ਵਲੋਂ ਸੰਪਰਕ ਜੋੜਨ ਦੀਆਂ ਦੀ ਮੁਢਲੀਆਂ ਤਿਆਰੀਆਂ ਸ਼ਰੂ ਕਰ ਰਹੇ ਹਨ¢ ਸੂਤਰਾਂ ਮੁਤਾਬਿਕ ਕਈ ਪ੍ਰਮੁੱਖ ਲੀਡਰ ਜ਼ਮੀਨੀ ਪੱਧਰ 'ਤੇ ਵਰਕਰਾਂ ਤੋਂ ਲਗਾਤਾਰ ਫੀਡਬੈਕ ਲੈ ਰਹੇ ਹਨ¢ ਭਾਜਪਾ ਪ੍ਰਤੀ ਪਿੰਡਾਂ ਦੀਆਂ ਸੱਥਾਂ ਦੀਆਂ ਸੂਹਾਂ ਲੈ ਰਹੇ ਹਨ¢ ਇਸ ਸੰਬੰਧੀ ਸ਼ੰਕੇਤ ਮਿਲ ਰਹੇ ਹਨ¢ ਵਿਧਾਨ ਸਭ ਚੋਣ ਲਈ ਮਾਹੌਲ ਕਿਹੋ ਜਿਹਾ ਬਣ ਰਿਹਾ ਹੈ¢ ਸਿਆਸੀ ਮਾਹੌਲ ਵਿਧਾਨ ਸਭਾ ਚੋਣ ਪਿੜ ਦੇ ਸੰਦਰਭ ਲਈ ਅਹਿਮ ਮੰਨਿਆ ਜਾ ਰਿਹਾ ਹੈ¢ ਇਸ ਦÏਰਾਨ ਪਟਿਆਲਾ ਜ਼ਿਲ੍ਹੇ ਦੇ ਕਈ ਕੱਦਵਾਰ ਆਗੂਆਂ ਬਾਰੇ ਵੀ ਚਰਚਾ ਹੈ, ਕਿ ਉਹ ਚੋਣਾਂ ਤੋਂ ਪਹਿਲਾਂ ਸਿਆਸਤ ਦੀ ਨਵੀਂ ਸਿਆਸੀ ਪਾਰੀ ਖੇਡਣ ਦੀ ਤਿਆਰੀ ਵਿਚ ਹਨ¢ ਹਲਕਾ ਸਨÏਰ 'ਚ ਦੋ ਵੱਖ-ਵੱਖ ਸਿਆਸੀ ਧੜਿਆਂ ਨਾਲ ਸੰਬੰਧਤ ਆਗੂ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੀ ਸਿਆਸੀ ਜ਼ਮੀਨ ਤੋਲ ਰਹੇ ਹਨ¢ ਅੰਦਰੂਨੀ ਪੱਧਰ 'ਤੇ ਉਮੀਦਵਾਰੀ ਨੂੰ ਲੈ ਕੇ ਦÏੜ ਤੇਜ਼ ਹੋ ਚੁੱਕੀ ਹੈ ਅਤੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪਾਰਟੀ ਹਲਕੇ ਵਿੱਚ ਮਜ਼ਬੂਤ ਅਤੇ ਜਿੱਤ ਯੋਗ ਚਿਹਰੇ ਨੂੰ ਹੀ ਚੋਣ ਪਿੜ੍ਹ 'ਚ ਉਤਾਰੇਗੀ¢ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨੇ ਹਲਕਾ ਸਨÏਰ ਦੀ ਰਾਜਨੀਤੀ ਲਈ ਫੈਸਲਾਕੁੰਨ ਸਾਬਤ ਹੋ ਸਕਦੇ ਹਨ¢ ਮÏਜੂਦਾ ਹਲਚਲ ਇਹ ਸੰਕੇਤ ਦੇ ਰਹੀ ਹੈ ਕਿ ਹਲਕੇ ਦੀ ਸਿਆਸੀ ਤਸਵੀਰ ਵਿਚ ਵੱਡੇ ਬਦਲਾਅ ਆਉਣਗੇ¢
Ad Position 22
No active advertisement
ਪਿਛਲੀ ਖ਼ਬਰ ਜਸਟਿਸ ਐੱਚ.ਐੱਸ. ਗਰੇਵਾਲ ਨੇ ਸਿਵਲ ਅਦਾਲਤਾਂ ਦਾ ਕੀਤਾ ਦੌਰਾ ਅਗਲੀ ਖ਼ਬਰ ਮਾਤਾ ਗੁਜਰੀ ਸਕੂਲ ਵਿਖੇ 'ਬੈਜ ਹੈਂਡਓਵਰ' ਸਮਾਰੋਹ ਕਰਵਾਇਆ
Ad Position 24