ਰਾਜਪੁਰਾ, 6 ਫਰਵਰੀ (ਰਣਜੀਤ ਸਿੰਘ)-ਪੰਜਾਬ ਐਡ ਹਰਿਆਣਾ ਹਾਈ ਕੋਰਟ ਦੇ ਜਸਟਿਸ ਐੱਚ.ਐੱਸ. ਗਰੇਵਾਲ ਨੇ ਸਿਵਲ ਅਦਾਲਤਾਂ ਦੀ ਸਲਾਨਾ ਇਨਸਪੈਕਸ਼ਨ ਕੀਤੀ | ਇਸ ਮੌਕੇ ਬਾਰ ਐੱਸੋਸੀਏਸ਼ਨ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨਾਲ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਅਤੇ ਸ਼ੇੈਸ਼ਲਜ ਜੱਜ ਅਵਤਾਰ ਸਿੰਘ, ਜੱਜ ਸਾਹਿਬ ਮਨੀ ਅਰੋੜਾ, ਜੱਜ ਸਾਹਿਬ ਏਕਤਾ ਅਰੋੜਾ ਵੀ ਹਾਜਰ ਸਨ | ਉਨ੍ਹਾਂ ਦਾ ਰਾਜਪੁਰਾ ਪੁੱਜਣ 'ਤੇ ਸਿਵਲ ਜੱਜ ਮਨਮੋਹਨ ਭੱਟੀ, ਜੱਜ ਸਾਹਿਬ ਕੰਵਲਜੀਤ ਸਿੰਘ, ਜੱਜ ਸਹਿਬ ਮਯੰਕ ਮਰਵਾਹਾ, ਜੱਜ ਸਾਹਿਬ ਖੁਸ਼ਦੀਪ ਕੌਰ, ਜੱਜ ਸਾਹਿਬ ਅਨੂੰਭਾ ਜਿੰਦਲ, ਜੱਜ ਸਾਹਿਬ ਸਿਮਰਨਪ੍ਰੀਤ ਕੌਰ ਅਤੇ ਬਾਰ ਦੀ ਕਾਰਜਕਾਰਨੀ ਨੇ ਭਰਵਾਂ ਸਵਾਗਤ ਕੀਤਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਾਰ ਤੇ ਪ੍ਰਧਾਨ ਸਿਮਰਤਪਾਲ ਸਿੰਘ ਨੇ ਦੱਸਿਆ ਕਿ ਮਾਨਯੋਗ ਜਸਟਿਸ ਐੱਚ.ਐੱਸ. ਗਰੇਵਾਲ ਅਦਾਲਤਾਂ ਦਾ ਸਲਾਨਾ ਨਿਰੀਖਣ ਕੀਤਾ | ਇਸ ਦੌਰਾਨ ਉਨ੍ਹਾਂ ਨੇ ਅਦਾਲਤੀ ਕੰਮ ਕਾਜ ਦਾ ਜਾਇਜਾ ਲਿਆ | ਉਨ੍ਹਾਂ ਨੇ ਨਿਆਂਇਕ ਪ੍ਰਣਾਲੀ ਨੂੰ ਹੋਰ ਸੰਚਾਰੂ ਢੰਗ ਨਾਲ ਚਲਾਉਣ ਲਈ ਦਿਸ਼ਾ ਨਿਰਦੇਸ਼ ਦਿਤੇ ਗਏ | ਬਾਰ ਦੀ ਕਾਰਜਕਾਰਨੀ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਬਾਰ ਦੇ ਪ੍ਰਧਾਨ ਸਿਮਰਤ ਪਾਲ ਸਿੰਘ ਨੇ ਜਸਟਿਸ ਗਰੇਵਾਲ ਕੋਲ ਵਕੀਲਾਂ ਦੀਆਂ ਮੰਗਾਂ ਦਾ ਜਿਕਰ ਕੀਤਾ | ਉਨ੍ਹਾਂ ਨੇ ਦਿਨੋਂ ਦਿਨ ਵੱਧ ਰਹੀ ਵਕੀਲਾਂ ਦੀ ਗਿਣਤੀ ਨੂੰ ਮੁੱਖ ਰੱਖ ਕੇ ਨਵੇਂ ਚੈਬਰ ਬਣਾਂਉਣ ਦੀ ਮੰਗ ਕੀਤੀ ਅਤੇ ਹੋਰ ਲੋੜੀਦੀਆਂ ਮੰਗਾਂ ਬਾਰੇ ਵਿਚ ਜਾਣੂ ਕਰਵਾਇਆ, ਮਾਨਯੋਗ ਜਸਟਿਸ ਨੇ ਸਾਰੀਆਂ ਮੰੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰਵਾਂ ਹੁੰਗਾਰਾ ਦਿੱਤਾ | ਹੋਰਨਾਂ ਸਮੇਤ ਐਡਵੋਕੇਟ ਤਾਨਿਆ, ਖੁਸ਼ਬੂ ਬੱਬਰ, ਰਬੀਨਾ, ਕਾਜਲ ਸਹੋਤਾ, ਗੁਨੀਤ ਕੌਰ, ਰਮਾ ਜਿੰਦਲ, ਸੁਸ਼ਮਾ ਸਿੰਗਲਾ, ਸੀਨੀਅਰ ਐਡਵੋਕੇਟ ਕਰਮਜੀਤ ਸਿੰਘ, ਅਸ਼ੋਕ ਸ਼ਰਮਾ, ਲਛਮਣ ਕੁਮਾਰ ਉਤਰੇਜਾ, ਤੇਜਿੰਦਰ ਸਿੰਘ ਪਾਂਧਾ,ਮਨਪ੍ਰੀਤ ਸਿੰਘ ਕੰਬੋਜ਼, ਰਮਨਦੀਪ ਸਿੰਘ ਬੜਿੰਗ, ਅਮਨਦੀਪ ਸੰਧੂ, ਗੁਰਵਿੰਦਰ ਸਿੰਘ ਢਿੱਲੋਂ, ਰਜਿੰਦਰ ਸਿੰਘ ਸੇੈਣੀ, ਹਰਮਿੰਦਰ ਸਿੰਘ ਸੈਣੀ, ਸਤਨਾਮ ਸਿੰਘ, ਸੁਖਦੇਵ ਸਿੰਘ ਕੰਬੋਜ਼, ਸੰਜੇ ਬੱਗਾ, ਸੰਜੇ ਗਰਗ, ਆਤਮਾ ਸਿੰਘ, ਅਰੁਨ ਕੌਸ਼ਲ, ਕੁਲਵੀਰ ਸਿੰਘ, ਹਰਮਿੰਦਰ ਸਿੰਘ ਸਰਵਾਰਾ, ਹਰਸ਼ ਸੰਮੀ, ਕਿਸ਼ਨ ਸਿੰਘ, ਸ਼ਬੇਗ ਸਿੰਘ ਸੰਧੂ, ਕਰਨਵੀਰ ਭੋਗਲ, ਕੇ.ਕੇ. ਸੰਮੀ, ਮੁਕੇਸ਼ ਸਿੰਗਲਾ, ਨਰੇਸ਼ ਰਾਣਾ, ਮਨਜਿੰਦਰ ਸਿੰਘ ਕੰਬੋਜ਼, ਨੀਰਜ ਵਰਮਾ, ਰਿਪੂਦਮਨ ਸਿੰਘ ਸੇਤੀਆ, ਸਮਿਤ ਮਹਿਤਾ, ਸੰਦੀਪ ਬਾਵਾ, ਵਿਜੈ ਸਿੰਘ ਬਾਂਸਲ, ਮਨਦੀਪ ਸਰਵਾਰਾ, ਮਹਿੰਦਰ ਜੀਤ ਸਿੰਘ ਚੌਹਾਨ, ਧਰੁਵ ਮੁਖੀਜਾ, ਨਵਨੀਸ਼ ਕੌਰ ਯੋਗੀ, ਤਾਨਿਆ, ਖੁਸ਼ਬੂ ਬੱਬਰ, ਰਬੀਨਾ, ਕਾਜਲ ਸਹੋਤਾ, ਗੁਨੀਤ ਕੌਰ, ਰਮਾ ਜਿੰਦਲ, ਸੁਸ਼ਮਾ ਸਿੰਗਲਾ, ਨੈਨਸੀ ਖੰਨਾ, ਸਵਿਤਾ ਅਤਰੇ, ਗੀਤਾ ਭਾਰਤੀ ਅਤੇ ਹੋਰ ਵਕੀਲ ਵੱਡੀ ਗਿਣਤੀ ਵਿਚ ਹਾਜਰ ਸਨ |