29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਪਬਲਿਕ ਕਾਲਜ 'ਚ ਰਾਸ਼ਟਰੀ ਸੇਵਾ ਸਕੀਮ ਦਾ ਸੱਤ ਦਿਨਾ ਕੈਂਪ ਸ਼ੁਰੂ

Ad Position 21
No active advertisement
ਅਜੀਤ ਡੈਸਕ 07-02-2026
ਸਮਾਣਾ, 6 ਫਰਵਰੀ (ਸਾਹਿਬ ਸਿੰਘ)-ਪਬਲਿਕ ਕਾਲਜ ਸਮਾਣਾ ਵਿਚ ਸੱਤ ਦਿਨਾਂ ਦਾ ਐੱਨ.ਐੱਸ.ਐੱਸ. ਕੈਂਪ ਸ਼ੁਰੂ ਹੋਇਆ | ਇਸ ਕੈਂਪ ਦੇ ਉਦਘਾਟਨੀ ਸੈਸ਼ਨ ਦੇ ਵਿਚ ਡਾ.ਅਨਹਦ ਸਿੰਘ ਗਿੱਲ ਪ੍ਰੋਗਰਾਮ ਕੋਆਰਡੀਨੇਟਰ ਐੱਨ.ਐੱਸ.ਐੱਸ. ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਭ ਤੋਂ ਪਹਿਲਾਂ ਮੁੱਖ ਮਹਿਮਾਨ ਨੇ ਸ਼ਮਾਂ ਰੌਸ਼ਨ ਦੀ ਰਸਮ ਅਦਾ ਕੀਤੀ | ਉਨ੍ਹਾਂ ਦੇ ਨਾਲ ਕਾਲਜ ਪਿ੍ੰਸੀਪਲ ਡਾ. ਹਰਕੀਰਤ ਸਿੰਘ, ਕਾਲਜ ਐੱਨ.ਐੱਸ.ਐੱਸ. ਦੇ ਪ੍ਰੋਗਰਾਮ ਅਫ਼ਸਰਾਂ ਤੇ ਵਲੰਟੀਅਰ ਵੀ ਇਸ ਰਸਮ ਵਿਚ ਸ਼ਾਮਿਲ ਹੋਏ | ਉਸ ਉਪਰੰਤ ਐੱਨ.ਐੱਸ.ਐੱਸ. ਗਾਣ ਗਾਇਆ ਗਿਆ | ਸਭ ਤੋਂ ਪਹਿਲਾਂ ਕਾਲਜ ਪਿ੍ੰਸੀਪਲ ਸਾਹਿਬ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਕਾਰਜਕੁਸ਼ਲਤਾ ਦੀ ਪ੍ਰਸੰਸਾ ਕੀਤੀ | ਉਨ੍ਹਾਂ ਨੇ ਵਲੰਟੀਅਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਕੈਂਪ ਵਲੋਂ ਦਿੱਤੇ ਜਾਣ ਵਾਲੇ ਹਰ ਸਿੱਖਣ ਦੇ ਮੌਕੇ ਨੂੰ ਪੂਰੀ ਤਨਦੇਹੀ ਨਾਲ ਅਪਣਾਉਣ ਲਈ ਪ੍ਰੇਰਿਤ ਕੀਤਾ | ਮੁੱਖ ਮਹਿਮਾਨ ਨੇ ਆਪਣੇ ਭਾਸ਼ਣ ਵਿਚ ਵਲੰਟੀਅਰਾਂ ਨੂੰ ਕੈਂਪ ਦੀ ਹਰ ਗਤੀਵਿਧੀ ਵਿਚ ਪੂਰੇ ਦਿਲ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ ਐੱਨ.ਐੱਸ.ਐੱਸ. ਦਾ ਨਾਅਰਾ 'ਮੈਂ ਨਹੀਂ, ਪਰ ਤੁਸੀਂ' ਸਾਡੇ ਵਿਚ ਨਿਸ਼ਕਾਮ ਸੇਵਾ, ਨਿਮਰਤਾ ਦੀ ਭਾਵਨਾ ਨੂੰ ਜਗਾਉਂਦਾ ਹੈ | ਵਲੰਟੀਅਰ ਮਨਵੀਰ ਕੌਰ ਨੂੰ ਐੱਨ.ਐੱਸ.ਐੱਸ. ਕੈਂਪ ਦੀ ਸਾਰਥਿਕਤਾ ਅਤੇ ਵਲੰਟੀਅਰ ਸੋਨੀਆ ਨੇ ਐੱਨ.ਐੱਸ.ਐੱਸ. ਦੇ ਅਰਥ ਤੇ ਮੰਤਵ ਨੂੰ ਬਿਆਨ ਕਰਦਿਆਂ ਸਮਾਜ ਵਿਚ ਇਸ ਦੇ ਯੋਗਦਾਨ ਨੂੰ ਬਾਖੂਬੀ ਨਾਲ ਬਿਆਨਿਆ | ਪ੍ਰੋਗਰਾਮ ਅਫਸਰ ਪ੍ਰੋ ਸੋਨੂੰ ਜੈਨ ਨੇ ਸਭ ਦਾ ਧੰਨਵਾਦ ਕੀਤਾ | ਇਸ ਕੈਪ ਵਿਚ 300 ਵਲੰਟੀਅਰ ਭਾਗ ਲੈ ਰਹੇ ਹਨ | ਜਿਨ੍ਹਾਂ ਨੂੰ ਦਿਸ਼ਾ ਨਿਰਦੇਸ਼ ਦੇਣ ਲਈ ਪ੍ਰੋਗਰਾਮ ਅਫਸਰ ਪ੍ਰੋ. ਸੋਨੂੰ ਜੈਨ, ਪ੍ਰੋ. ਕੁਲਜੀਤ ਕੌਰ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਹਮਿਤ ਕੁਮਾਰ, ਪ੍ਰੋ. ਸ਼ੇਰ ਸਿੰਘ, ਪ੍ਰੋ. ਸ਼ੈਟੀ ਕੁਮਾਰ ਨੇ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਿਭਾਉਣਗੇ | ਕਾਲਜ ਸੁਪਰਡੈਂਟ ਸੁਭਾਸ਼ ਚੰਦ ਤੇ ਕਲਰਕ ਜਸਵੀਰ ਸਿੰਘ ਦਾ ਆਪਣਾ ਯੋਗਦਾਨ ਰਹੇਗਾ |
Ad Position 22
No active advertisement
ਪਿਛਲੀ ਖ਼ਬਰ ਕਮਿਸ਼ਨਰ ਵਲੋਂ ਖੁੱਲੇ੍ਹ 'ਚ ਕੂੜਾ ਸੁੱਟਣ ਵਾਲਿਆਂ ਨੂੰ ਤਾੜਨਾ ਅਗਲੀ ਖ਼ਬਰ ਜਸਟਿਸ ਐੱਚ.ਐੱਸ. ਗਰੇਵਾਲ ਨੇ ਸਿਵਲ ਅਦਾਲਤਾਂ ਦਾ ਕੀਤਾ ਦੌਰਾ
Ad Position 24