ਪਟਿਆਲਾ, 6 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਚੋਣ ਵਰ੍ਹੇ ਵਿਚ ਆਮ ਆਦਮੀ ਪਾਰਟੀ ਨੂੰ ਵੱਡੇ ਝਟਕੇ ਲੱਗਣੇ ਸ਼ੁਰੂ ਹੋ ਗਏ ਹਨ | ਅੱਜ ਹਲਕਾ ਸਨੌਰ ਵਿਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਤਿੰਨ ਵਾਰ ਦੇ ਬਲਾਕ ਸਮਿਤੀ ਮੈਂਬਰ ਰਹੇ, ਮਿਲਕਫੈੱਡ ਦੇ ਸਾਬਕਾ ਡਾਇਰੈਕਟਰ ਸਤਪਾਲ ਸਿੰਘ ਪੂਨੀਆ ਆਪਣੇ ਸੈਂਕੜੇ ਸਮਰਥਕਾਂ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ | ਸਤਪਾਲ ਸਿੰਘ ਪੂਨੀਆ ਨੂੰ ਭਾਜਪਾ ਵਿਚ ਸ਼ਾਮਲ ਕਰਵਾਉਣ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਸਮੂਹ ਹਲਕਾ ਇੰਚਾਰਜ ਅਤੇ ਸਮੁੱਚੀ ਭਾਜਪਾ ਲੀਡਰਸ਼ਿਪ ਪਹੁੰਚੀ ਹੋਈ ਸੀ | ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਚੋਂ ਆਮ ਆਦਮੀ ਪਾਰਟੀ ਦਾ ਸਫ਼ਾਇਆ ਕਰਕੇ ਉਸ ਦੀ ਜੜ੍ਹ ਪੁੱਟ ਦਿੱਤੀ ਹੈ, ਉਸੀ ਤਰ੍ਹਾਂ ਹੁਣ ਪੰਜਾਬ ਵਿਚੋਂ ਹੀ 2027 ਵਿਚ ਭਾਜਪਾ ਹੀ ਆਮ ਆਦਮੀ ਪਾਰਟੀ ਦਾ ਸਫ਼ਾਇਆ ਕਰੇਗੀ | ਇਸ ਮੌਕੇ ਸ੍ਰੀਮਤੀ ਪ੍ਰਨੀਤ ਕੌਰ, ਬਿਕਰਮ ਸਿੰਘ ਚੀਮਾ, ਅਸ਼ੋਕ ਗੁੱਜਰ ਡਾਂਡ, ਪਿੰਟੂ ਸ਼ਰਮਾ ਚੀਕਾ, ਸਾਬਕਾ ਵਿਧਾਇਕ ਕੁਲਵੰਤ ਬਾਜ਼ੀਗਰ, ਜ਼ਿਲ੍ਹਾ ਪ੍ਰਧਾਨ ਜਸਪਾਲ ਗੰਗਰੋਲੀ, ਰਮੇਸ਼ ਕੁੱਕੂ, ਜ਼ਿਲ੍ਹਾ ਪ੍ਰਧਾਨ ਪ੍ਰਧਾਨ ਦੱਖਣੀ ਹਰਮੇਸ਼ ਗੋਇਲ ਡਕਾਲਾ, ਬਿਕਰਮਜੀਤਇੰਦਰ ਸਿੰਘ ਚਹਿਲ, ਵਿਕਾਸ ਸ਼ਰਮਾ ਘਨੌਰ, ਹਰਵਿੰਦਰ ਸਿੰਘ ਹਰਪਾਲਪੁਰ, ਰੌਸ਼ਨ ਲਾਲ ਡਕਾਲਾ, ਰਮੇਸ਼ਵਰ ਸ਼ਰਮਾ ਬਲਬੇੜਾ, ਸੁਰਿੰਦਰ ਸਿੰਘ ਖੇੜਕੀ, ਲਾਲੀ ਅੰਟਾਲ, ਸਾਬਕਾ ਚੇਅਰਮੈਨ ਡਾ. ਨੰਦ ਲਾਲ ਸ਼ਰਮਾ, ਮੰਡਲ ਪ੍ਰਧਾਨ ਬਲਬੇੜਾ ਕੁਬੇਰ ਪੰਜੋਲਾ, ਮੰਡਲ ਪ੍ਰਧਾਨ ਦੇਵੀਗੜ੍ਹ ਗੁਰਵਿੰਦਰ ਸਿੰਘ, ਮੰਡਲ ਪ੍ਰਧਾਨ ਭਾਂਖਰ ਜੱਸੀ ਗੁੱਜਰ, ਮੰਡਲ ਬਹਾਦਰਗੜ੍ਹ ਅਨਮੋਲ ਬੈਂਸ, ਮੰਡਲ ਸਨੌਰ ਡਾ. ਦਿਲਾਬਰ ਸਿੰਘ ਅਤੇ ਕਰਮਜੀਤ, ਮੰਡਲ ਘੜਾਮ ਜਸਵਿੰਦਰ ਕੁਮਾਰ, ਹਰਿਆਣਾ ਸ਼ੈਲਰ ਯੂਨੀਅਨ ਦੇ ਪ੍ਰਧਾਨ ਹੰਸ ਰਾਜ ਸਿੰਗਲਾ, ਕੈਸ਼ੀਅਰ ਹਰਸ਼ਿਤ ਕੁਮਾਰ ਸਿੰਗਲਾ, ਰਮੇਸ਼ ਲਾਂਬਾ ਦੇਵੀਗੜ੍ਹ, ਐੱਚ.ਐੱਸ. ਠੁਕਰਾਲ, ਜਰਨੈਲ ਸਿੰਘ ਭਗਤ, ਭੁਪਿੰਦਰ ਸਿੰਘ, ਵਿਨੋਦ ਸ਼ਰਮਾ, ਬਿਕਰਮ ਸ਼ਰਮਾ, ਜੈਮਲ ਸਿੰਘ, ਹਰਕੇਸ਼ ਮਿੱਤਲ ਬਲਬੇੜਾ, ਮਨਜੀਤ ਬਲਬੇੜਾ, ਪ੍ਰੇਮ ਸਿੰਘ ਸਾਬਕਾ ਸਰਪੰਚ ਬਲਬੇੜਾ, ਗੁਰਮੇਲ ਸਿੰਘ ਸਾਬਕਾ ਸਰਪੰਚ ਜਾਫਰਪੁਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |