ਪਟਿਆਲਾ, 6 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ (ਦਿਹਾਤੀ) ਤੇ ਸ਼ਹਿਰੀ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਵਿਖੇ ਹੋਈ ਜਿਸ ਵਿਚ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਤੇ ਏਆਈਸੀਸੀ ਸੈਕਟਰੀ ਵਿਧਾਇਕ ਹੀਨਾ ਕਾਵਰੇ ਵਰਕਰਾਂ ਨੂੰ ਮਿਲਣ ਲਈ ਵਿਸ਼ੇਸ਼ ਤੌਰ 'ਤੇ ਪੁੱਜੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਹੀਨਾ ਕਾਵਰੇ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਕਾਂਗਰਸ ਦੇ ਡਾਕਟਰ ਮਨਮੋਹਨ ਸਿੰਘ ਵੱਲੋਂ ਚਲਾਈ ਮਨਰੇਗਾ ਸਕੀਮ ਨੂੰ ਖਤਮ ਕਰਕੇ ਗਰੀਬਾਂ ਤੋਂ ਰੁਜ਼ਗਾਰ ਖੋਹਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਬੜੀ ਡੂੰਘੀ ਚਾਲ ਚੱਲ ਰਹੀ ਹੈ ਅਤੇ ਗਰੀਬਾਂ ਨੂੰ ਰੁਜ਼ਗਾਰ ਵਧਾਉਣ ਝੂਠੇ ਸੁਪਨੇ ਦਿਖਾ ਕੇ ਚੁੱਪ ਕਰਾਉਣਾ ਚਾਹੁੰਦੀ ਹੈ ਪਰ ਸੱਚ ਇਹ ਹੈ ਕਿ ਉਹ ਗਰੀਬ ਦੇ ਢਿੱਡ 'ਤੇ ਲੱਤ ਮਾਰ ਰਹੀ ਹੈ | ਇਸ ਮੌਕੇ ਰੰਧਾਵਾ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਮਨਰੇਗਾ ਦੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਕਾਂਗਰਸ ਪਾਰਟੀ ਚੁੱਪ ਨਹੀਂ ਬੈਠੇਗੀ ਅਤੇ ਪਿੰਡ ਪਿੰਡ ਵਿਚ ਜਾ ਕੇ ਗਰੀਬਾਂ ਨੂੰ ਇਸ ਦਾ ਸੱਚ ਦੱਸੇਗੀ | ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ ਖਤਮ ਕਰਨ ਲਈ ਜੀਰਾਮਜੀ ਦਾ ਨਾਮ ਵਰਤਣਾ ਬਹੁਤ ਵੱਡੀ ਸਿਆਸਤ ਹੈ ਜੋ ਕਿ ਗਰੀਬਾਂ ਨੂੰ ਭਰਮ ਭੁਲੇਖੇ ਵਿਚ ਰੱਖਣ ਲਈ ਮਨਰੇਗਾ ਦਾ ਨਾਮ ਬਦਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਸੂਬਾ ਸਰਕਾਰ ਮਨਰੇਗਾ 'ਚ 40 ਫੀਸਦੀ ਹਿੱਸਾ ਨਹੀਂ ਪਾ ਸਕਦੀ ਜਦੋਂ ਕਿ ਕਾਂਗਰਸ ਸਰਕਾਰ ਵੇਲੇ ਸੂਬਾ ਸਰਕਾਰ ਨੂੰ ਸਿਰਫ 10 ਫੀਸਦੀ ਹੀ ਹਿੱਸਾ ਪਾਉਣਾ ਪੈਂਦਾ ਸੀ | ਇਸ ਮੀਟਿੰਗ ਵਿਚ ਸਾਧੂ ਸਿੰਘ ਧਰਮਸੋਤ ਸਾਬਕਾ ਮੰਤਰੀ, ਮੋਹਿਤ ਮੋਹਿੰਦਰਾ, ਸਾਬਕਾ ਵਿਧਾਇਕ ਰਜਿੰਦਰ ਸਿੰਘ, ਹਰਿੰਦਰਪਾਲ ਸਿੰਘ ਹੈਰੀਮਾਨ, ਵਿਸ਼ਨੂੰ ਸ਼ਰਮਾ, ਦਰਬਾਰਾ ਸਿੰਘ ਸ਼ੁਤਰਾਣਾ, ਨਿਰਮਲ ਭੱਟੀਆਂ, ਦਵਿੰਦਰ ਲਾਲੀ, ਟਿੰਕਾ ਗਾਜੇਵਾਸ, ਸਵਰਨ ਮਠਾੜੂ, ਰਸ਼ਪਾਲ ਸਿੰਘ ਜੌੜਾਮਾਜਰਾ, ਮੰਗਤ ਮਵੀ, ਨਰਿੰਦਰ ਸ਼ਾਸਤਰੀ, ਜਗਰੂਪ ਸਿੰਘ ਹੈਪੀ, ਬਲਦੇਵ ਸਿੰਘ ਰਾਜਪੁਰਾ ਸਮੇਤ ਕਾਂਗਰਸ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਪਹੁੰਚੇ ਹੋਏ ਸਨ¢