29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਪਿ੍ੰਸੀਪਲ ਡਾ. ਅਰਚਨਾ ਗੋਇਲ ਨੇ ਐਥਲੈਟਿਕਸ 'ਚ ਤਮਗਾ ਜਿੱਤਿਆ

Ad Position 21
No active advertisement
ਅਜੀਤ ਡੈਸਕ 07-02-2026
ਭਾਦਸੋਂ, 6 ਫਰਵਰੀ (ਪ੍ਰਦੀਪ ਦੰਦਰਾਲਾ)-ਕੇਰਲ ਦੇ ਤਿ੍ਵੇਂਦਰਮ 'ਚ ਕਰਵਾਈ 46ਵੀਂ ਮਾਸਟਰ ਅਥਲੈਟਿਕਸ ਮੀਟ ਵਿਚ ਡਾ. ਅਰਚਨਾ ਗੋਇਲ ਪਿ੍ੰਸੀਪਲ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ | ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਅਰਜਨ ਗੋਇਲ ਨੇ 2000 ਮੀਟਰ ਸਟੀਪਲ ਚੈਸ ਰੇਸ ਵਿਚ ਕਾਂਸੀ ਦਾ ਤਮਗਾ ਜਿੱਤਿਆ | ਇਸ ਤੋਂ ਇਲਾਵਾ ਨਵੰਬਰ 2025 ਵਿੱਚ ਚੇਨਈ ਦੇ ਵਿੱਚ ਹੋਈ 23ਵੀਂ ਏਸ਼ੀਆ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਵੀ ਉਨ੍ਹਾਂ ਦੁਆਰਾ ਭਾਗ ਲਿਆ ਗਿਆ ਸੀ | ਡਾ. ਅਰਚਨਾ ਨੇ ਅੱਗੇ ਦੱਸਿਆ ਕਿ ਅਗਸਤ 2026 ਵਿਚ ਸਾਊਥ ਕੋਰੀਆ ਵਿੱਚ ਹੋਣ ਵਾਲੀ ਵਰਲਡ ਮਾਸਟਰਜ ਅਥਲੈਟਿਕਸ ਵਿੱਚ ਪ੍ਰਤੀਯੋਗੀਆਂ ਦੀ ਚੋਣ ਇਸ ਚੈਂਪੀਅਨਸ਼ਿਪ ਦੁਆਰਾ ਹੀ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦਾ ਵਫ਼ਦ ਚੇਅਰਮੈਨ ਹਰਪਾਲ ਜੁਨੇਜਾ ਨੂੰ ਮਿਲਿਆ ਅਗਲੀ ਖ਼ਬਰ ਡੈਮੋਕੇ੍ਰਟਿਕ ਅਧਿਆਪਕ ਫ਼ਰੰਟ ਵਲੋਂ ਸੰਗਰੂਰ ਰੈਲੀ ਦੀ ਤਿਆਰੀ ਵਜੋਂ ਬਲਾਕ ਨਾਭਾ ਦੀ ਮੀਟਿੰਗ
Ad Position 24