ਪਟਿਆਲਾ, 6 ਫਰਵਰੀ (ਅ.ਸ. ਆਹਲੂਵਾਲੀਆ)-ਪੈਨਸ਼ਨਰਜ਼ ਐਸੋਸੀਏਸ਼ਨ ਦਾ ਵਫ਼ਦ ਜੋਗਿੰਦਰ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਨਵ-ਨਿਯੁਕਤ ਚੇਅਰਮੈਨ ਹਰਪਾਲ ਸਿੰਘ ਜੁਨੇਜਾ ਨੂੰ ਮਿਲਿਆ ਅਤੇ ਪੀ.ਆਰ.ਟੀ.ਸੀ. ਪੈਨਸ਼ਨਰਾਂ ਨੂੰ ਸਮੇਂ ਸਿਰ ਪੈਨਸ਼ਨ ਨਾ ਮਿਲਣ ਕਰਕੇ ਜਾਣੂ ਕਰਵਾਇਆ ਗਿਆ | ਇਸ ਮੌਕੇ ਚੇਅਰਮੈਨ ਨੇ ਭਰੋਸਾ ਦਿਵਾਇਆ ਕਿ ਬਹੁਤ ਜਲਦ ਹੀ ਪੀ.ਆਰ.ਟੀ.ਸੀ. ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਤਨਖ਼ਾਹ ਅਤੇ ਪੈਨਸ਼ਨਰਾਂ ਨੂੰ ਪੈਨਸ਼ਨ ਸਮੇਂ ਸਿਰ ਪਾਉਣਾ ਪਹਿਲ ਦੇ ਆਧਾਰ 'ਤੇ ਯਕੀਨੀ ਬਣਾਇਆ ਜਾ ਰਿਹਾ ਹੈ | ਇਸ ਦੇ ਨਤੀਜੇ ਕੁੱਝ ਦੇਰ ਬਾਅਦ ਆਪ ਸਭ ਨੂੰ ਪਤਾ ਚੱਲ ਜਾਣਗੇ | ਜੁਨੇਜਾ ਨੇ ਕਿਹਾ ਜੇਕਰ ਅੱਗੇ ਤੋਂ ਕੋਈ ਪੈਨਸ਼ਨ ਜਾਂ ਤਨਖ਼ਾਹ 'ਚ ਦੇਰੀ ਹੁੰਦੀ ਹੈ ਤਾਂ ਮੈਨੂੰ ਮਿਲ ਸਕਦੇ ਹੋ | ਮੀਟਿੰਗ ਵਿਚ ਜੋਗਿੰਦਰ ਸਿੰਘ ਪ੍ਰਧਾਨ, ਸ਼ਿਵ ਕੁਮਾਰ ਸ਼ਰਮਾ ਸਕੱਤਰ ਜਨਰਲ, ਸੁਖਦੇਵ ਸਿੰਘ ਭੁੱਪਾ ਅਤੇ ਨਿਰਪਾਲ ਸਿੰਘ ਸ਼ਾਮਿਲ ਸਨ | ਮੀਟਿੰਗ ਉਪਰੰਤ ਹਰਪਾਲ ਜੁਨੇਜਾ ਨੂੰ ਬੁੱਕਾਂ ਦੇ ਕੇ ਸਨਮਾਨਿਤ ਕੀਤਾ ਗਿਆ |