ਭਾਦਸੋਂ, 20 ਫਰਵਰੀ (ਗੁਰਬਖ਼ਸ਼ ਸਿੰਘ ਵੜੈਚ)-ਭਾਕਿਯੂ ਕਾਦੀਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਦੀ ਅਗਵਾਈ 'ਚ ਗੈਰੀ ਫਾਰਮਜ਼ ਨਾਨੋਕੀ ਵਿਖੇ ਕਰਵਾਈ ਗਈ 'ਕਿਸਾਨ ਮਹਾ ਪੰਚਾਇਤ' 'ਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਇਸ ਮੌਕੇ ਕਿਸਾਨੀ ਸਮੇਤ ਜਨਤਾ ਦੀ ਸਿਹਤ ਨਾਲ ਸੰਬੰਧਿਤ ਗੰਭੀਰ ਮੁੱਦਿਆਂ 'ਤੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ | ਬਿਜਲੀ ਸੋਧ ਬਿਲ 2025, ਕੋਆਪਰੇਟਿਵ ਸੋਸਾਈਟੀਆਂ ਦੇ ਕਰਜ਼ਿਆਂ 'ਤੇ ਪੂਰਨ ਤੌਰ 'ਤੇ ਲੀਕ ਮਾਰਨ, ਪੰਜਾਬ ਅੰਦਰ ਨਕਲੀ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਦੀ ਵਧ ਰਹੀ ਮਿਲਾਵਟ, ਬੀਜ ਸੋਧ ਬਿਲ, ਕੇਂਦਰ ਸਰਕਾਰ ਵਲੋਂ ਰਾਜਾਂ ਨੂੰ ਮਿਲਣ ਵਾਲੇ ਫ਼ੰਡਾਂ 'ਚ ਕਟੌਤੀ, ਚਿੱਪ ਵਾਲੇ ਬਿਜਲੀ ਮੀਟਰ ਲਗਾਉਣ ਵਰਗੇ ਮੁੱਦੇ ਖ਼ਾਸ ਤੌਰ 'ਤੇ ਵਿਚਾਰੇ ਗਏ | ਇਸ ਮੌਕੇ ਕੌਮੀ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਲਦ ਹੀ ਮਿਲਾਵਟਖੋਰਾਂ ਖ਼ਿਲਾਫ਼ ਕੋਈ ਠੋਸ ਕਦਮ ਚੁੱਕੇਗੀ | ਮਿਲਾਵਟਖੋਰਾਂ ਖ਼ਿਲਾਫ਼ ਇਕੱਠ ਨੇ ਬਾਂਹਾਂ ਖੜੀਆਂ ਕਰਕੇ ਪ੍ਰਵਾਨ ਕੀਤਾ | ਜ਼ਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਨੇ ਕਿਹਾ ਕਿ ਸੂਬੇ ਦੇ ਕਿਸਾਨ ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਗਲਤ ਫ਼ੈਸਲਿਆਂ ਕਾਰਨ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਕਿਸਾਨ ਨੂੰ ਆਪਣੀ ਫ਼ਸਲ ਦਾ ਪੂਰਾ ਮੁੱਲ ਨਹੀਂ ਮਿਲਦਾ ਦੂਜੇ ਪਾਸੇ ਮਾਰਕੀਟ 'ਚ ਨਕਲੀ ਵਸਤੂਆਂ ਦੀ ਪਰਮਾਰ ਹੋ ਰਹੀ ਹੈ | ਯਛੋਦਾ ਨੰਦ ਸੁਆਮੀ ਵਲੋਂ ਗਠਿਤ ਕੀਤੀਆਂ ਨਵੀਆਂ ਇਕਾਈਆਂ ਦੇ ਮੁਖੀਆਂ ਸਮੇਤ ਪੁੱਜੇ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਾਬਕਾ ਚੇਅਰਮੈਨ ਜੀ.ਐੱਸ ਬਿੱਲੂ, ਪ੍ਰਧਾਨ ਦਰਸ਼ਨ ਸਿੰਘ ਧਾਰਨੀ, ਗੁਰਜੰਟ ਸਿੰਘ ਸਹੌਲੀ, ਬਿੱਲੂ ਭਲਵਾਨ ਚਾਸਵਾਲ, ਮੇਜਰ ਸਿੰਘ ਗਿੱਲ, ਜਮੀਲ ਖਾਨ, ਬਲਜਿੰਦਰ ਸਿੰਘ ਸਿੱਧੂ, ਹਰਦੀਪ ਸਿੰਘ ਘੁੱਲਾ, ਜੋਗੀ ਅੜਕ ਖਿਜਰਪੁਰ, ਸੁਰਜੀਤ ਸਿੰਘ ਬਿਟੂ, ਕੁਮਾਰ ਕੋਟਲੀ, ਗੁਰਧਿਆਨ ਸਿੰਘ ਸਕਰਾਲੀ, ਕੌਂਸਲਰ ਐਡਵੋਕੇਟ ਬਬਲੂ ਖੋਰਾ, ਸਾਬਕਾ ਚੇਅਰਮੈਨ ਜੀਐਸ ਘਮਰੌਦਾ, ਗੁਰਵਿੰਦਰ ਸਿੰਘ ਸਾਹੀਵਾਲ, ਕੁਲਦੀਪ ਸਿੰਘ ਜਿੰਦਲਪੁਰ, ਪਰਮਜੀਤ ਸਿੰਘ ਬੀਬੜੀ, ਅੰਮਿ੍ਤਪਾਲ ਸਿੰਘ ਮਾਂਗੇਵਾਲ, ਮਾਲਵਿੰਦਰ ਸਿੰਘ ਟਿਵਾਣਾ, ਅਮਰਜੀਤ ਸਿੰਘ, ਧਰਮ ਸਿੰਘ ਸਾ. ਸਰਪੰਚ, ਕੇਸਲ ਸਿੰਘ ਨੰਬਰਦਾਰ ਸਧਨੌਲੀ, ਗੁਰਬੀਰ ਸਿੰਘ ਮੱਲੇਵਾਲ, ਸਮੇਤ ਵੱਡੀ ਗਿਣਤੀ 'ਚ ਕਿਸਾਨ ਤੇ ਮਜ਼ਦੂਰ ਹਾਜ਼ਰ ਸਨ |