14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਨੂੰ ਆਧੁਨਿਕ ਤੇ ਵਪਾਰਕ ਤੌਰ 'ਤੇ ਵਿਕਸਿਤ ਕਰਨ ਦੀ ਤਜਵੀਜ਼-ਚੇਅਰਮੈਨ ਜੁਨੇਜਾ

Ad Position 21
No active advertisement
ਪੀ.ਆਰ.ਟੀ.ਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਇਕ ਬੈਠਕ ਦੌਰਾਨ | ਅਜੀਤ ਤਸਵੀਰ <br/> 21-02-2026
ਪਟਿਆਲਾ, 20 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਪੀ.ਆਰ.ਟੀ.ਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਵਿਖੇ ਆਉਣ-ਜਾਣ ਵਾਲੀਆਂ ਸਵਾਰੀਆਂ ਨੂੰ ਹੋਰ ਵਧੀਆ ਸਹੂਲਤ ਮੁਹੱਈਆ ਕਰਵਾਉਣ ਕਰਨ ਸਮੇਤ ਇਸ ਦੀ ਨੁਹਾਰ ਸੁਧਾਰਨ ਲਈ ਅਤੇ ਇਸ ਦੇ ਆਲੇ-ਦੁਆਲੇ ਦੇ ਕਾਰੋਬਾਰੀਆਂ ਦੇ ਕਾਰੋਬਾਰ ਨੂੰ ਧਿਆਨ ਵਿਚ ਰਖਦੇ ਹੋਏ, ਇਸ ਨੂੰ ਹੋਰ ਆਧੁਨਿਕ ਤੇ ਕਮਰਸ਼ੀਅਲ ਤੌਰ 'ਤੇ ਵਿਕਸਿਤ ਕਰਨ ਲਈ ਇਕ ਮੀਟਿੰਗ ਕੀਤੀ | ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵਲੋਂ ਇੱਥੇ ਪੁਰਾਣੇ ਬੱਸ ਸਟੈਂਡ ਵਿਖੇ ਅਰਨੈਸਟ ਐਂਡ ਯੰਗ ਕੰਪਨੀ, ਨਵੀਂ ਦਿੱਲੀ ਦੇ ਡਾਇਰੈਕਟਰ ਅਰੁਣ ਤੁਲੀ ਅਤੇ ਉਨ੍ਹਾਂ ਦੀ ਟੀਮ ਨਾਲ ਕੀਤੀ ਮੀਟਿੰਗ ਦੌਰਾਨ ਪਟਿਆਲਾ ਡਿਪੂ ਦੇ ਜਨਰਲ ਮੈਨੇਜਰ ਕਾਰਜਕਾਰੀ ਇੰਜੀਨੀਅਰ ਜਤਿੰਦਰਪਾਲ ਸਿੰਘ ਗਰੇਵਾਲ, ਐਸ.ਡੀ.ਓ ਇੰਜ. ਗੁਰਦਾਨਿਸ਼ਵੀਰ ਸਿੰਘ, ਜੇ.ਈ ਇੰਜ. ਪਿ੍ਤਪਾਲ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ | ਚੇਅਰਮੈਨ ਜੁਨੇਜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਪੀ.ਆਰ.ਟੀ.ਸੀ. ਤੇ ਪਨਬਸ ਦੇ 5 ਵੱਡੇ ਬੱਸ ਅੱਡਿਆਂ ਦੀ ਨੁਹਾਰ ਸੁਧਾਰਨ ਅਤੇ ਇਨ੍ਹਾਂ ਨੂੰ ਵਪਾਰਕ ਤੌਰ 'ਤੇ ਹੋਰ ਵਿਕਸਿਤ ਕਰਨ ਲਈ ਐਨ ਆਈ ਸੀ ਐਸ ਆਈ ਰਾਹੀਂ ਇੱਕ ਸਲਾਹਕਾਰ ਦੀਆਂ ਸੇਵਾਵਾਂ ਲਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਇਸ ਤਹਿਤ ਪਟਿਆਲਾ ਦੇ ਪੁਰਾਣੇ ਬੱਸ ਅੱਡੇ ਦੀ ਵੀ ਨੁਹਾਰ ਬਦਲੀ ਜਾਵੇਗੀ | ਹਰਪਾਲ ਜੁਨੇਜਾ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮੰਤਵ ਪੀ.ਆਰ.ਟੀ.ਸੀ. ਦੇ ਪੁਰਾਣੇ ਬੱਸ ਸਟੈਂਡ ਪਟਿਆਲਾ ਦਾ ਆਧੁਨਿਕੀਕਰਨ ਤੇ ਇਸ ਨੂੰ ਵਪਾਰਕ ਤੌਰ 'ਤੇ ਵਿਕਸਿਤ ਕਰਨਾ ਹੈ, ਜਿਸ ਦਾ ਭਵਿਖ ਵਿਚ ਪੀ.ਆਰ.ਟੀ.ਸੀ ਨੂੰ ਹੋਰ ਵਾਧੂ ਵਿੱਤੀ ਲਾਭ ਹੋਵੇਗਾ | ਇਸ ਮੌਕੇ ਅਰਨੈਸਟ ਐਂਡ ਯੰਗ ਕੰਪਨੀ ਵਲੋਂ ਤਿਆਰ ਤਜਵੀਜ ਨੂੰ ਘੋਖਣ ਉਪਰੰਤ ਚੇਅਰਮੈਨ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਸੁਝਾਅ ਵੀ ਦਿਤੇ | ਇਸ ਦੌਰਾਨ ਚੇਅਰਮੈਨ ਹਰਪਾਲ ਜੁਨੇਜਾ ਨੇ ਪੁਰਾਣੇ ਬੱਸ ਸਟੈਂਡ ਵਿਖੇ ਸਵਾਰੀਆਂ ਨਾਲ ਵੀ ਗੱਲ ਬਾਤ ਕਰਕੇ ਉਨ੍ਹਾਂ ਨੂੰ ਬੱਸ ਸਟੈਂਡ ਉਪਰ ਹੋਰ ਵਧੀਆ ਬੱਸ ਸਰਵਿਸ ਅਤੇ ਸਹੂਲਤਾਂ ਮੁਹੱਈਆ ਕਰਨ ਦਾ ਵੀ ਭਰੋਸਾ ਦਿੱਤਾ | ਉਨ੍ਹਾਂ ਨੇ ਸਵਾਰੀਆਂ ਦੀ ਮੰਗ ਅਨੁਸਾਰ ਪੁਰਾਣੇ ਬੱਸ ਸਟੈਂਡ ਤੋਂ ਹੋਰ ਵੱਖ-ਵੱਖ ਰੂਟਾਂ ਲਈ ਲੋਕਲ ਬੱਸ ਸਰਵਿਸ ਲਈ ਵਾਧੂ ਬੱਸਾਂ ਚਲਾਉਣ ਦਾ ਭਰੋਸਾ ਦਿੱਤਾ¢
Ad Position 22
No active advertisement
ਪਿਛਲੀ ਖ਼ਬਰ 23 ਨੂੰ ਪੀਡੀਏ ਦੀਆਂ 7 ਸਕੀਮਾਂ ਵਿਧੀਵਤ ਤਰੀਕੇ ਨਾਲ ਹੋਣਗੀਆਂ ਨਗਰ ਨਿਗਮ ਹਵਾਲੇ ਅਗਲੀ ਖ਼ਬਰ ਪ੍ਰਧਾਨ ਜੋਗੀ ਨਾਨੋਕੀ ਦੀ ਅਗਵਾਈ 'ਚ ਭਾਕਿਯੂ ਕਾਦੀਆਂ ਨੇ ਕੀਤੀ 'ਕਿਸਾਨ ਮਹਾਂ ਪੰਚਾਇਤ'
Ad Position 24