02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਦੇਵੀਗੜ੍ਹ ਦੇ ਪੁਰਾਣੇ ਬਾਜ਼ਾਰ 'ਚ ਖੜ੍ਹੇ ਸੁੱਕੇ ਦਰੱਖਤ ਬਣ ਸਕਦੇ ਹਨ ਮੌਤ ਦੇ ਦੂਤ, ਕਿਸੇ ਵੀ ਵੇਲੇ ਵਾਪਰ ਸਕਦਾ ਹੈ ਵੱਡਾ ਹਾਦਸਾ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਦੇਵੀਗੜ੍ਹ, 21 ਫਰਵਰੀ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਦੇ ਕਸਬਾ ਦੇਵੀਗੜ੍ਹ ਦੇ ਪੁਰਾਣੇ ਬਾਜ਼ਾਰ ਚ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਹੈ | ਇੱਥੇ ਲੰਮੇ ਸਮੇਂ ਤੋਂ ਸੁੱਕ ਚੁੱਕੇ ਦਰਖਤ ਰਾਹਗੀਰਾਂ, ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਲਈ ਵੱਡੀ ਮੁਸੀਬਤ ਦਾ ਸਬੱਬ ਬਣੇ ਹੋਏ ਹਨ | ਇਹ ਸੁੱਕੇ ਦਰਖਤ ਇੰਨੀ ਮਾੜੀ ਹਾਲਤ 'ਚ ਹਨ ਕਿ ਮਾੜੀ ਜਿਹੀ ਤੇਜ਼ ਹਵਾ ਚੱਲਣ 'ਤੇ ਵੀ ਇਹ ਕਿਸੇ ਵੀ ਸਮੇਂ ਡਿਗ ਸਕਦੇ ਹਨ, ਜਿਸ ਨਾਲ ਜਾਨੀ-ਮਾਲੀ ਨੁਕਸਾਨ ਹੋਣ ਦਾ ਪੂਰਾ ਖ਼ਦਸ਼ਾ ਹੈ | ਬਾਜ਼ਾਰ ਦੇ ਵਸਨੀਕਾਂ ਦਾਨੁੰ ਲਾਂਬਾ ਅਤੇ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਸਿੰਗਲਾ ਅਨੁਸਾਰ, ਇਹ ਸੁੱਕੇ ਦਰਖਤ ਸਿੱਧੇ ਤੌਰ 'ਤੇ ਘਰਾਂ ਅਤੇ ਦੁਕਾਨਾਂ ਦੀਆਂ ਛੱਤਾਂ ਉੱਪਰ ਝੁਕੇ ਹੋਏ ਹਨ | ਬਾਜ਼ਾਰ 'ਚ ਦਿਨ ਭਰ ਸੈਂਕੜੇ ਲੋਕਾਂ ਦੀ ਆਵਾਜਾਈ ਰਹਿੰਦੀ ਹੈ ਅਤੇ ਬੱਚੇ ਵੀ ਇਨ੍ਹਾਂ ਦਰਖਤਾਂ ਦੇ ਨੇੜੇ ਖੇਡਦੇ ਹਨ | ਜੇਕਰ ਕੋਈ ਦਰਖਤ ਅਚਾਨਕ ਡਿਗਦਾ ਹੈ, ਤਾਂ ਇਹ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਸਕਦਾ ਹੈ | ਕਈ ਵਾਰ ਦਰਖਤਾਂ ਦੀਆਂ ਸੁੱਕੀਆਂ ਟਾਹਣੀਆਂ ਟੁੱਟ ਕੇ ਹੇਠਾਂ ਵੀ ਡਿਗ ਚੁੱਕੀਆਂ ਹਨ, ਪਰ ਖ਼ੁਸ਼ਕਿਸਮਤੀ ਨਾਲ ਹੁਣ ਤੱਕ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ | ਹੈਰਾਨੀ ਦੀ ਗੱਲ ਇਹ ਹੈ ਕਿ ਸਥਾਨਕ ਲੋਕਾਂ ਵਲੋਂ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਸੰਬੰਧਿਤ ਜੰਗਲਾਤ ਵਿਭਾਗ ਵਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ | ਲੋਕਾਂ ਦਾ ਕਹਿਣਾ ਹੈ ਕਿ ਅਧਿਕਾਰੀ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਹੈ ਕਿ ਇਹ ਸੁੱਕੇ ਦਰਖਤ ਕਿਸੇ ਵੀ ਵੇਲੇ ਸਾਡੀਆਂ ਦੁਕਾਨਾਂ 'ਤੇ ਡਿਗ ਸਕਦੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ | ਬਰਸਾਤ ਜਾਂ ਤੇਜ਼ ਹਵਾਵਾਂ ਦੇ ਦਿਨਾਂ 'ਚ ਤਾਂ ਸਾਨੂੰ ਹਰ ਵੇਲੇ ਡਰ ਲੱਗਿਆ ਰਹਿੰਦਾ ਹੈ | ਇਲਾਕਾ ਨਿਵਾਸੀਆਂ ਅਤੇ ਦੁਕਾਨਦਾਰਾਂ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਇਨ੍ਹਾਂ ਸੁੱਕੇ ਦਰਖਤਾਂ ਦੀ ਤੁਰੰਤ ਪਛਾਣ ਕਰਕੇ ਇਨ੍ਹਾਂ ਨੂੰ ਕੱਟਿਆ ਜਾਵੇ, ਦਰਖਤਾਂ ਦੀਆਂ ਖ਼ਤਰਨਾਕ ਟਾਹਣੀਆਂ ਦੀ ਛੰਗਾਈ ਕੀਤੀ ਜਾਵੇ ਅਤੇ ਭਵਿੱਖ 'ਚ ਅਜਿਹੇ ਖ਼ਤਰਿਆਂ ਨੂੰ ਰੋਕਣ ਲਈ ਨਿਯਮਿਤ ਨਿਰੀਖਣ ਕੀਤਾ ਜਾਵੇ | ਸਥਾਨਕ ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਇਨ੍ਹਾਂ ਦਰਖਤਾਂ ਨੂੰ ਨਾ ਹਟਾਇਆ ਗਿਆ, ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣਗੇ ਅਤੇ ਪ੍ਰਸ਼ਾਸਨਿਕ ਅਣਗਹਿਲੀ ਵਿਰੁੱਧ ਰੋਸ ਪ੍ਰਦਰਸ਼ਨ ਕਰਨਗੇ | ਹੁਣ ਦੇਖਣਾ ਇਹ ਹੋਵੇਗਾ ਕੀ ਪ੍ਰਸ਼ਾਸਨ ਜਾਗਦਾ ਹੈ ਜਾਂ ਫਿਰ ਕਿਸੇ ਹਾਦਸੇ ਤੋਂ ਬਾਅਦ ਹੀ ਕਾਰਵਾਈ ਹੁੰਦੀ ਹੈ | ਜਦੋਂ ਜੰਗਲਾਤ ਵਿਭਾਗ ਦੇ ਅਧਿਕਾਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ |
Ad Position 22
No active advertisement
ਪਿਛਲੀ ਖ਼ਬਰ ਅੰਨੇ੍ਹ ਕਤਲ ਦੀ ਗੁੱਥੀ ਸੁਲਝਾਉਣਾ ਰੇਲਵੇ ਪੁਲਿਸ ਲਈ ਬਣਿਆ ਸਿਰਦਰਦੀ ਅਗਲੀ ਖ਼ਬਰ -ਮਾਮਲਾ ਹੋਸਟਲਾਂ ਦੇ ਪੁਰਾਣੇ ਸਮੇਂ ਨੂੰ ਲਾਗੂ ਕੀਤੇ ਜਾਣ ਦਾ- ਪੰਜਾਬੀ 'ਵਰਸਿਟੀ ਵਿਖੇ ਸਾਂਝੇ ਵਿਦਿਆਰਥੀ ਮੋਰਚੇ ਵਲ...
Ad Position 24