04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸ਼ਹਿਰ ਨੂੰ ਨਗੀਨਾ ਬਣਾਉਣ ਦਾ ਟੀਚਾ, ਬਿਨਾਂ ਕੁਰੱਪਸ਼ਨ ਵਿਕਾਸ ਮੇਰੀ ਪਹਿਲ-ਮੇਅਰ ਕੁੰਦਨ ਗੋਗੀਆ

Ad Position 21
repet_subhas-goyals [Copy P29]
ਗੱਲਬਾਤ ਕਰਦੇ ਹੋਏ ਮੇਅਰ ਕੁੰਦਨ ਗੋਗੀਆ | <br/> 22-02-2026
ਪਟਿਆਲਾ, 21 ਫਰਵਰੀ (ਅ.ਸ. ਆਹਲੂਵਾਲੀਆ)-ਪਟਿਆਲਾ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਵਿਕਸਿਤ ਬਣਾਉਣ ਲਈ ਨਗਰ ਨਿਗਮ ਵਲੋਂ ਲਗਾਤਾਰ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ | ਮੇਅਰ ਦੀ ਕੁਰਸੀ ਰਾਜਸੀ ਸ਼ਾਨ-ਸ਼ੌਕਤ ਲਈ ਨਹੀਂ, ਸਗੋਂ ਲੋਕਾਂ ਦੀ ਸੇਵਾ ਲਈ ਹੁੰਦੀ ਹੈ ਅਤੇ ਮੇਰਾ ਮਕਸਦ ਲੋਕਾਂ ਲਈ ਉਦਾਹਰਨ ਬਣ ਕੇ ਦਿਖਾਉਣਾ ਹੈ ਕਿ ਇਮਾਨਦਾਰੀ ਨਾਲ ਕੰਮ ਕਿਵੇਂ ਕੀਤਾ ਜਾਂਦਾ ਹੈ | ਇਹ ਗੱਲਬਾਤ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕੀਤੀ | ਮੇਅਰ ਗੋਗੀਆ ਨੇ ਦੱਸਿਆ ਕਿ ਪਟਿਆਲਾ ਨੂੰ ਕੂੜਾ ਮੁਕਤ ਬਣਾਉਣ ਲਈ 52 ਕਰੋੜ ਰੁਪਏ ਦਾ ਟੈਂਡਰ ਲਗਾਇਆ ਗਿਆ ਹੈ | ਹੁਣ ਤਾਜਾ ਕੂੜਾ ਉਸੇ ਦਿਨ ਸੈਗਰੀਗੇਟ ਕਰਕੇ ਨਿਪਟਾਇਆ ਜਾਵੇਗਾ | 50 ਸਾਲ ਪੁਰਾਣੇ ਡੰਪ ਦਾ ਲਗਭਗ 50 ਫ਼ੀਸਦੀ ਹਿੱਸਾ ਪਹਿਲਾਂ ਹੀ ਖ਼ਤਮ ਕੀਤਾ ਜਾ ਚੁੱਕਾ ਹੈ ਅਤੇ ਉੱਥੇ ਗ੍ਰੀਨ ਏਰੀਆ ਵਿਕਸਿਤ ਕਰਨ ਦੀ ਯੋਜਨਾ ਹੈ | ਮੇਅਰ ਗੋਗੀਆ ਨੇ ਕਿਹਾ ਕਿ ਇਸ ਵਾਰ ਹਾਊਸ ਮੀਟਿੰਗ ਵਿੱਚ 25 ਸਾਲਾਂ ਮਗਰੋਂ ਪਹਿਲੀ ਵਾਰੀ ਵਾਧੇ ਦਾ ਬਜਟ ਪੇਸ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮੁਲਾਜਮਾਂ ਦੀ ਨੇਕ ਨੀਤੀ ਅਤੇ ਸਹਿਯੋਗ ਸਦਕੇ ਬਿਲਡਿੰਗ, ਲੈਂਡ, ਟੈਕਸ ਅਤੇ ਵਾਟਰ ਸਪਲਾਈ ਸਮੇਤ ਸਾਰੀਆਂ ਬਰਾਂਚਾਂ ਨੇ ਟਾਰਗੇਟ ਤੋਂ ਵੱਧ ਕਲੈਕਸ਼ਨ ਕੀਤੀ ਹੈ | ਉਨ੍ਹਾਂ ਕਿਹਾ ਕਿ ਡੇਅਰੀ ਫਾਰਮਾਂ ਨੂੰ ਸ਼ਹਿਰ ਤੋਂ ਬਾਹਰ ਲਿਜਾਣ ਲਈ ਜਗ੍ਹਾ ਅਤੇ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਇਸ ਨਾਲ ਸੜਕ ਹਾਦਸਿਆਂ 'ਚ ਕਮੀ ਆਈ ਹੈ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਕਿਹਾ ਕਿ ਮੁਲਾਜਮਾਂ ਲਈ ਪਹਿਲੀ ਤਰੀਕ ਨੂੰ ਤਨਖ਼ਾਹ, ਪੀਐਫ, ਗ੍ਰੈਚੁਇਟੀ ਅਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਯਕੀਨੀ ਬਣਾਈ ਗਈ ਹੈ | ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਮੇਰਾ ਟੀਚਾ ਪਟਿਆਲਾ ਨੂੰ ਐਸਾ ਸ਼ਹਿਰ ਬਣਾਉਣਾ ਹੈ ਜੋ ਸਾਫ਼-ਸੁਥਰਾ, ਹਰਾ-ਭਰਾ, ਸੁੰਦਰ ਅਤੇ ਵਿਕਸਿਤ ਹੋਵੇ | ਇਮਾਨਦਾਰੀ, ਪਾਰਦਰਸ਼ਤਾ ਅਤੇ ਲੋਕਾਂ ਦੀ ਭਲਾਈ ਹੀ ਮੇਰੀ ਨੀਤੀ ਹੈ | ਮੈਂ ਚਾਹੁੰਦਾ ਹਾਂ ਕਿ ਜਦੋਂ ਮੇਰਾ ਕਾਰਜਕਾਲ ਖ਼ਤਮ ਹੋਵੇ, ਤਾਂ ਲੋਕ ਕਹਿਣ ਕਿ ਇਸ ਦੌਰ 'ਚ ਪਟਿਆਲਾ ਨੇ ਨਵਾਂ ਰੂਪ ਧਾਰਿਆ | ਲੋਕਾਂ ਦੇ ਸਹਿਯੋਗ ਨਾਲ ਅਸੀਂ ਪਟਿਆਲਾ ਨੂੰ ਸੱਚਮੁੱਚ ''ਸ਼ਾਹੀ ਸਹਿਰU ਹੀ ਨਹੀਂ, ਸਗੋਂ ਵਿਕਾਸ ਦੀ ਮਿਸਾਲ ਬਣਾ ਕੇ ਪੇਸ਼ ਕਰੀਏ |
Ad Position 22
No active advertisement
ਪਿਛਲੀ ਖ਼ਬਰ ਪ੍ਰੋ. ਸੀੜਾ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਵਿੰਗ ਦੇ ਸੂਬਾਈ ਜਨਰਲ ਸਕੱਤਰ ਥਾਪੇ ਗਏ ਅਗਲੀ ਖ਼ਬਰ ਗੁਆਂਢੀਆਂ ਦਾ ਸੇਕ ਮਹਿਸੂਸ ਨਾ ਹੋਇਆ, ਜਦੋਂ ਆਪਣੇ ਉੱਤੇ ਆਈ ਤਾਂ ਖੋਲ੍ਹੀ ਅੱਖ
Ad Position 24