05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪੀ. ਐੱਮ. ਸ੍ਰੀ ਕਾਹਨਪੁਰ ਖੂਹੀ ਦੇ ਵਿਦਿਆਰਥੀਆਂ ਨੇ ਜੈਪੁਰ ਦਾ ਵਿੱਦਿਅਕ ਟੂਰ ਲਗਾਇਆ

Ad Position 21
No active advertisement
ਅਜੀਤ ਡੈਸਕ 23-02-2026
ਕਾਹਨਪੁਰ ਖੂਹੀ, 22 ਫਰਵਰੀ (ਗੁਰਬੀਰ ਸਿੰਘ ਵਾਲੀਆ)-ਇੱਥੋਂ ਦੇ ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਦੇ ਹੋਣਹਾਰ ਵਿਦਿਆਰਥੀਆਂ ਦਾ ਪੰਜ ਰੋਜ਼ਾ ਵਿੱਦਿਅਕ ਟੂਰ ਰਾਜਸਥਾਨ ਦੇ ਪ੍ਰਸਿੱਧ ਸ਼ਹਿਰ ਜੈਪੁਰ ਲਈ ਗਿਆ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਅਨਿਲ ਕੁਮਾਰ ਜੋਸ਼ੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ, ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਸਕੂਲ ਦੇ 50 ਹੋਣਹਾਰ ਵਿਦਿਆਰਥੀਆਂ ਨੂੰ ਜੈਪੁਰ ਵਿਖੇ ਲਿਜਾਇਆ ਗਿਆ | ਉਨ੍ਹਾਂ ਕਿਹਾ ਕਿ ਇਸ ਮੌਕੇ ਬੱਚਿਆਂ ਨੇ ਜਿੱਥੇ ਜੈਪੁਰ ਵਿਖੇ ਸਥਿਤ ਵਿਸ਼ਵ ਪ੍ਰਸਿੱਧ ਜੰਤਰ ਮੰਤਰ, ਚਿੜੀਆ ਘਰ, ਸਾਇੰਸ ਪਾਰਕ, ਖੇਤਰੀ ਵਿਗਿਆਨ ਕੇਂਦਰ, ਟੈੱਕਨੋਲਜੀ ਪਾਰਕ, ਕਿਲ੍ਹਾ, ਸਿਟੀ ਪੈਲੇਸ, ਹਵਾ ਮਹਿਲ ਆਦਿ ਦੀ ਸੈਰ ਕਰਕੇ ਜਾਣਕਾਰੀ ਲਈ | ਉੱਥੇ ਹੀ ਬੱਚਿਆਂ ਵਲੋਂ ਰਾਜਸਥਾਨ ਦੇ ਖੇਤਰੀ, ਸਮਾਜਿਕ, ਧਾਰਮਿਕ, ਸਭਿਆਚਾਰ ਨੂੰ ਨੇੜੇ ਤੋਂ ਦੇਖਿਆ | ਬੱਚੇ ਉੱਥੋਂ ਦੇ ਕਲਚਰ, ਖਾਣ ਪੀਣ, ਰਹਿਣ ਸਹਿਣ, ਪਹਿਰਾਵੇ, ਬੋਲੀ ਆਦਿ ਤੋਂ ਬਹੁਤ ਪ੍ਰਭਾਵਿਤ ਹੋਏ | ਉਨ੍ਹਾਂ ਕਿਹਾ ਕਿ ਇਹ ਯਾਤਰਾ ਬੱਚਿਆਂ ਦੇ ਗਿਆਨ ਵਿਚ ਵਾਧਾ ਕਰਨ ਵਿਚ ਮਦਦਗਾਰ ਸਾਬਤ ਹੋਵੇਗੀ | ਇਸ ਮੌਕੇ ਬੱਚਿਆਂ ਦੇ ਨਾਲ ਲੈਕ ਅਨਿਲ ਸ਼ਰਮਾ, ਮੈਡਮ ਮਨੌਰਮਾ, ਹਰਪ੍ਰੀਤ ਕੌਰ, ਬਲਜੀਤ ਕੌਰ, ਬੰਦਨਾ ਰਾਣੀ, ਗੁਰਪ੍ਰੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਦੌਰਾਨ ਔਰਤ ਦੀ ਮੌਤ ਅਗਲੀ ਖ਼ਬਰ ਬੀ. ਐੱਸ. ਐੱਫ਼. ਵਲੋਂ ਕਰਵਾਈ ਗਈ ਮੈਰਾਥਨ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਵਿਚੋਂ ਆਏ ਦੌੜਾਕਾਂ ਨੇ ਲਿਆ ਭਾਗ <br/>
Ad Position 24