ਰਾਜਪੁਰਾ, 22 ਫਰਵਰੀ (ਰਣਜੀਤ ਸਿੰਘ)-ਰਾਜਪੁਰਾ ਨੇੜਲੇ ਪਿੰਡ ਧਮੋਲੀ ਵਿਖੇ ਬਲਜੀਤ ਸਿੰਘ ਦੀ ਅਗਵਾਈ 'ਚ ਅਤੇ ਸੰਗਤ ਦੇ ਸਹਿਯੋਗ ਨਾਲ ਗੰਨੇ ਦੇ ਰਸ ਦੀ ਖੀਰ ਦਾ ਲੰਗਰ ਲਾਇਆ ਗਿਆ | ਇਹ ਲੰਗਰ ਹਲਕੇ ਦੀ ਸੁਖ-ਸ਼ਾਂਤੀ ਅਤੇ ਚੜ੍ਹਦੀਕਲਾ ਲਈ ਲਾਇਆ ਗਿਆ | ਇਸ ਮੌਕੇ 'ਤੇ ਵੱਡੀ ਗਿਣਤੀ 'ਚ ਹਲਕਾ ਵਾਸੀਆਂ ਅਤੇ ਸ਼ਰਧਾਲੂਆਂ ਨੇ ਲੰਗਰ ਛਕਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰ ਤੋਂ ਹੀ ਸ਼ਰਧਾਲੂ ਲੰਗਰ ਦੀ ਤਿਆਰੀ 'ਚ ਲੱਗੇ ਹੋਏ ਸਨ | ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਡੀ ਕਮਾਈ 'ਚੋਂ ਦਾਨ-ਪੁੰਨ ਕਰਨਾ ਚਾਹੀਦਾ ਹੈ | ਲੰਗਰ ਮੌਕੇ 'ਤੇ ਸਫ਼ਾਈ ਤੇ ਅਨੁਸ਼ਾਸਨ ਦਾ ਪੂਰਾ-ਪੂਰਾ ਖਿਆਲ ਰੱਖਿਆ ਗਿਆ | ਸੰਗਤਾਂ ਨੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਖੀਰ ਦਾ ਲੰਗਰ ਛਕਿਆ | ਪ੍ਰਬੰਧਕਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ | ਇਸ ਮੌਕੇ 'ਤੇ ਹੋਰਨਾਂ ਸਮੇਤ ਗੁਰਮੀਤ ਸਿੰਘ ਬਨੂੜ, ਗੁਰਮੀਤ ਸਿੰਘ ਤੋਤਾ, ਰਣਧੀਰ ਸਿੰਘ ਧੀਰਾ ਬਲਸੂਆ, ਸੁਰਦਰਸ਼ਨ ਸੋਢੀ ਧਮੋਲੀ, ਸਾਬਕਾ ਸਰਪੰਚ ਸੁਖਦੇਵ ਸਿੰਘ ਲੰਜਾਂ, ਮੱਖਣ ਧਮੋਲੀ, ਜਰਨੈਲ ਸਿੰਘ ਨੇ ਵੀ ਭਰਵੀਂ ਹਾਜ਼ਰੀ ਭਰੀ |