05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

'ਦ ਮਿਲੇਨੀਅਮ ਸਕੂਲ ਵਿਖੇ 13ਵਾਂ ਸਾਲਾਨਾ ਖੇਡ ਉਤਸਵ ਸੰਪੰਨ

Ad Position 21
No active advertisement
'ਦ ਮਿਲੇਨੀਅਮ ਸਕੂਲ ਪਟਿਆਲਾ ਵਿਖੇ 13ਵਾਂ ਸਾਲਾਨਾ ਖੇਡ ਉਤਸਵ ਦਾ ਦਿ੍ਸ਼ | ਅਜੀਤ ਤਸਵੀਰ <br/> 23-02-2026
ਪਟਿਆਲਾ, 22 ਫਰਵਰੀ (ਧਰਮਿੰਦਰ ਸਿੰਘ ਸਿੱਧੂ)-'ਦ ਮਿਲੇਨੀਅਮ ਸਕੂਲ ਪਟਿਆਲਾ ਵਲੋਂ 13ਵਾਂ ਸਾਲਾਨਾ ਖੇਡ ਉਤਸਵ ਕਰਵਾਇਆ ਗਿਆ | ਇਸ ਸ਼ਾਨਦਾਰ ਸਮਾਗਮ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਅਤੇ ਅਸਿਸਟੈਂਟ ਪ੍ਰੋਫੈਸਰ ਡਾ. ਅਮਰਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਖੇਡਾਂ ਦੇ ਆਗਾਜ਼ ਤੋਂ ਪਹਿਲਾਂ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਮਨਮੋਹਕ ਨਿ੍ਤ ਨੇ ਪੂਰੇ ਮੈਦਾਨ ਨੂੰ ਜਸ਼ਨ ਦੇ ਰੰਗ 'ਚ ਰੰਗ ਦਿੱਤਾ | ਇਸ ਉਪਰੰਤ ਕਿੰਡਰਗਾਰਡਨ ਅਤੇ ਪਹਿਲੀ-ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪਰੇਡ ਅਤੇ ਪੀ.ਟੀ. ਡਰਿੱਲ ਰਾਹੀਂ ਆਪਣਾ ਅਨੁਸ਼ਾਸਨ ਅਤੇ ਜਜ਼ਬਾ ਦਿਖਾਇਆ | ਖੇਡ ਉਤਸਵ ਦੌਰਾਨ ਵਿਦਿਆਰਥੀਆਂ ਵਿਚਕਾਰ ਟਰੈਕ ਅਤੇ ਫ਼ੀਲਡ ਦੇ ਫਸਵੇਂ ਮੁਕਾਬਲੇ ਹੋਏ, ਜਿਨ੍ਹਾਂ 'ਚ ਵੱਖ-ਵੱਖ ਦੌੜਾਂ ਅਤੇ ਫਨ-ਗੇਮਾਂ ਨੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ | ਸਕੂਲ ਦੀ ਪਿ੍ੰਸੀਪਲ ਹਰਪ੍ਰੀਤ ਪੰਧੇਰ ਨੇ ਪ੍ਰਬੰਧਕਾਂ ਅਤੇ ਖਿਡਾਰੀਆਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਦਿਆਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਵਿੱਖ 'ਚ ਵੀ ਇਸੇ ਤਰ੍ਹਾਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਅਮਰ ਸ਼ਹੀਦ ਬਾਬਾ ਅਮਰਜੀਤ ਸਿੰਘ ਅਤੇ ਬਾਬਾ ਜੰਗ ਸਿੰਘ ਦੀ ਯਾਦ 'ਚ ਮੋਹੀ ਖ਼ੁਰਦ ਵਿਖੇ ਤਿੰਨ ਦਿਨਾਂ ਗੁਰਮਤਿ ਸਮਾਗਮ ਕਰਵਾ... ਅਗਲੀ ਖ਼ਬਰ ਰਾਜਪੁਰਾ ਵਿਖੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ
Ad Position 24