ਪਟਿਆਲਾ, 22 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ 2026 ਸ਼ਹਿਰ ਵਾਸੀਆਂ ਲਈ ਖ਼ਾਸ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ | ਇਸ ਮੇਲੇ ਵਿਚ ਸ਼ਿਲਪਕਾਰੀ ਵਸਤਾਂ ਦੀ ਖ਼ੂਬ ਖ਼ਰੀਦੋ-ਫ਼ਰੋਖ਼ਤ ਹੋ ਰਹੀ ਹੈ ਅਤੇ ਮਨੋਰੰਜਨ ਤੇ ਖਾਣ-ਪੀਣ ਦੇ ਸ਼ੌਕੀਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੇਲਾ 2 ਮਾਰਚ ਤੱਕ ਜਾਰੀ ਰਹੇਗਾ | ਉਨ੍ਹਾਂ ਦੱਸਿਆ ਕਿ ਮੇਲੇ ਵਿਚ ਲਗਭਗ 200 ਤਰ੍ਹਾਂ ਦੀਆਂ ਆਰਟੀਜਨਾਂ ਦੀਆਂ ਸਟਾਲਾਂ ਸਜਾਈਆਂ ਗਈਆਂ ਹਨ, ਜਿਨ੍ਹਾਂ ਵਿਚ ਵੱਖ-ਵੱਖ ਰਾਜਾਂ ਦੇ ਹੱਥੋਂ ਬਣੇ ਪ੍ਰੋਡਕਟ ਸ਼ਾਮਲ ਹਨ | ਇਸ ਤੋਂ ਇਲਾਵਾ ਅੰਤਰਰਾਸ਼ਟਰੀ ਆਰਟੀਜਨਾਂ ਵਲੋਂ ਵੀ ਭਾਗ ਲਿਆ ਗਿਆ ਹੈ, ਜਿਸ ਨਾਲ ਮੇਲੇ ਦੀ ਰੌਣਕ ਹੋਰ ਵਧ ਗਈ ਹੈ | ਮੇਲੇ ਵਿਚ ਹੱਥਕੱਤੀ ਕੱਪੜੇ, ਗਹਿਣੇ, ਘਰੇਲੂ ਸਜਾਵਟੀ ਸਮਾਨ ਅਤੇ ਰਵਾਇਤੀ ਖਾਣੇ ਖ਼ਾਸ ਆਕਰਸ਼ਨ ਹਨ | ਸਭਿਆਚਾਰਕ ਰੰਗਤ ਪੈਦਾ ਕਰਨ ਲਈ (ਐਨ.ਜੈਂਡ.ਸੀ.ਸੀ.) ਦੇ ਸੱਭਿਆਚਾਰਕ ਗਰੁੱਪਾਂ ਵਲੋਂ ਰੋਜ਼ਾਨਾ ਕਲਚਰਲ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ | 24 ਫਰਵਰੀ ਨੂੰ ਹਰਭਜਨ ਮਾਨ 26 ਫਰਵਰੀ ਨੂੰ ਗੁਰਲੇਜ ਅਖ਼ਤਰ ਅਤੇ 2 ਮਾਰਚ ਨੂੰ ਆਰ. ਨੇਤ ਵਲੋਂ ਸਟਾਰ ਨਾਈਟ ਲਗਾਈ ਜਾਵੇਗੀ, ਜਿਸ ਦੀ ਦਰਸ਼ਕਾਂ ਨੂੰ ਬੇਸਬਰੀ ਨਾਲ ਉਡੀਕ ਹੈ | ਮੇਲੇ ਵਿਚ ਬਜ਼ੁਰਗਾਂ ਲਈ ਵੀਲਚੇਅਰ ਸਹੂਲਤ, ਬੱਚਿਆਂ ਲਈ ਕਿਡਜ਼ ਕਾਰਨਰ ਅਤੇ ਸਕੂਲੀ ਵਿਦਿਆਰਥੀਆਂ ਲਈ ਵੱਖ-ਵੱਖ