05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਨਿਰੰਕਾਰੀ ਮਿਸ਼ਨ ਵਲੋਂ ਕੀਤੀ ਗਈ ਰਜਵਾਹੇ ਦੀ ਸਫ਼ਾਈ

Ad Position 21
No active advertisement
ਪਟਿਆਲਾ 'ਚ ਨਿਰੰਕਾਰੀ ਮਿਸ਼ਨ ਵਲੋਂ ਰਜਵਾਹੇ ਦੀ ਸਫ਼ਾਈ ਕੀਤੇ ਜਾਣ ਦਾ ਦਿ੍ਸ਼ | ਅਜੀਤ ਤਸਵੀਰਾਂ <br/> 23-02-2026
ਪਟਿਆਲਾ, 22 ਫਰਵਰੀ (ਧਰਮਿੰਦਰ ਸਿੰਘ ਸਿੱਧੂ)-'ਜਲ ਕੁਦਰਤ ਦਾ ਅਮੁੱਲ ਉਪਹਾਰ ਹੈ, ਜੀਵਨ ਦੀ ਆਧਾਰਸ਼ਿਲਾ ਅਤੇ ਮਾਨਵ-ਸੱਭਿਅਤਾ ਦੀ ਜੀਵਨ ਰੇਖਾ ਹੈ | ਜਦ ਇਹ ਜਲ ਸਵੱਛ ਅਤੇ ਸੁਰੱਖਿਅਤ ਰਹਿੰਦਾ ਹੈ, ਤਾਂ ਕੇਵਲ ਵਾਤਾਵਰਨ ਹੀ ਨਹੀਂ, ਸਮਾਜ ਦਾ ਸਮੂਹਿਕ ਸਵਾਸਥ ਅਤੇ ਸੰਤੁਲਨ ਵੀ ਦਿ੍ੜ੍ਹ ਹੁੰਦਾ ਹੈ | 'ਸਵੱਛ ਜਲ-ਸਵੱਛ ਮਨ' ਅਭਿਆਨ ਦਾ ਚੌਥੇ ਪੜਾਅ ਦਾ ਆਰੰਭ ਸਤਿਗੁਰੂ ਮਾਤਾ ਸੁਦੀਕਸ਼ਾ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਦੇ ਮਾਰਗ ਦਰਸ਼ਨ ਵਿਚ ਭਾਰਤ ਦੇ 25 ਰਾਜਾਂ, ਕੇਂਦਰ-ਸ਼ਾਸ਼ਿਤ ਪ੍ਰਦੇਸ਼ ਦੇ 930 ਸ਼ਹਿਰਾਂ ਦੇ 1600 ਤੋਂ ਵੱਧ ਸਥਾਨਾਂ ਤੇ ਸਫਲਤਾ ਪੂਰਵਕ ਸੰਪੰਨ ਹੋਇਆ | ਜਿਸ ਵਿਚ ਲਗਭਗ 12 ਲੱਖ ਨਿਰੰਕਾਰੀ ਵਲੰਟੀਅਰਜ਼ ਸ਼ਾਮਿਲ ਹੋਏ | ਇਸੇ ਲੜੀ ਵਿਚ ਸੰਤ ਨਿਰੰਕਾਰੀ ਮੰਡਲ ਦੀ ਪਟਿਆਲਾ ਬਰਾਂਚ ਦੇ ਸੰਯੋਜਕ ਭੈਣ ਗੋਬਿੰਦ ਓਬਰਾਏ ਦੀ ਰਹਿਨੁਮਾਈ ਹੇਠ ਪਟਿਆਲਾ ਨੈਵੀਗੇਸ਼ਨ ਚੈਨਲ ਦੀ ਸਫ਼ਾਈ ਦਾ ਅਭਿਆਨ ਸਵੇਰੇ 7 ਵਜੇ ਸ਼ੁਰੂ ਹੋ ਕੇ ਦੁਪਹਿਰ ਤਕ ਚੱਲਿਆ ਤੇ 'ਪਟਿਆਲਾ ਨੈਵੀਗੇਸ਼ਨ ਚੈਨਲ' ਦੀ ਸਾਫ਼-ਸਫਾਈ ਕੀਤੀ ਗਈ | ਇਸ ਅਭਿਆਨ ਵਿਚ ਤਕਰੀਬਨ 1200 ਤੋਂ ਵੱਧ ਨਿਰੰਕਾਰੀ ਨੌਜਵਾਨ ਸੇਵਾ ਦਲ ਵਲੰਟੀਅਰਜ਼ ਸ਼ਾਮਿਲ ਸਨ | ਇਸ ਰਜਵਾਹਾ ਦੀ ਇੰਨੀ ਕੁ ਹਾਲਤ ਖ਼ਰਾਬ ਸੀ ਕਿ ਉੱਥੇ ਕਿਸੇ ਆਮ ਬੰਦੇ ਨੂੰ ਪੈਰ ਧਰਨਾ ਵੀ ਬੜਾ ਮੁਸ਼ਕਿਲ ਸੀ ਪ੍ਰੰਤੂ ਸੇਵਾਦਾਰ ਵਲੰਟੀਅਰਜ਼ ਨੇ ਆਪਣੇ ਸਤਿਗੁਰੂ ਦੇ ਆਦੇਸ਼ ਅਨੁਸਾਰ ਬੜੀ ਸ਼ਿੱਦਤ ਅਤੇ ਸਮਰਪਣ ਭਾਵਨਾ ਨਾਲ ਸੇਵਾ ਕਰਕੇ ਇਸ ਰਜਵਾਹੇ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ | ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਦੇ ਧਿਆਨ ਅਨੁਸਾਰ ਬਾਬਾ ਹਰਦੇਵ ਸਿੰਘ ਦੀਆਂ ਅਨੇਕਾਂ ਸਿੱਖਿਆਵਾਂ ਤੋਂ ਪੇ੍ਰਰਨਾ ਲੈਂਦੇ ਹੋਇਆਂ ਇਸ ਪ੍ਰੋਜੈਕਟ ਅੰਮਿ੍ਤ ਦਾ ਆਯੋਜਨ ਕੀਤਾ ਗਿਆ | ਇਹ ਪ੍ਰੀਯੋਜਨਾ ਮਾਨਵਤਾ ਨੂੰ ਪ੍ਰਕਿਰਤੀ ਦੇ ਪ੍ਰਤੀ ਸੰਵੇਦਨਸ਼ੀਲ ਬਣਾਉਂਦੇ ਹੋਏ ਜਲ ਸੁਰੱਖਿਆ, ਸਵੱਛਤਾ ਅਤੇ ਵਾਤਾਵਰਨ ਸੰਤੁਲਨ ਦੇ ਪ੍ਰਤੀ ਸਮੂਹਿਕ ਸੰਕਲਪ ਦਾ ਸੰਦੇਸ਼ ਦਿੰਦੀ ਹੈ | ਦੱਸਣਯੋਗ ਹੈ ਕਿ ਬਾਬਾ ਹਰਦੇਵ ਸਿੰਘ ਦਾ ਕੱਲ੍ਹ 23 ਫਰਵਰੀ ਨੂੰ ਜਨਮ ਦਿਨ ਪੂਰੇ ਨਿਰੰਕਾਰੀ ਜਗਤ ਵਿਚ ਮਾਨਵਤਾ ਦੀ ਸੇਵਾ ਦੇ ਰੂਪ ਵਿਚ ਮਨਾਇਆ ਜਾਂਦਾ ਹੈ | ਉਨ੍ਹਾਂ ਦਾ ਪੂਰਾ ਜੀਵਨ ਮਾਨਵ-ਕਲਿਆਣ ਨੂੰ ਸਮਰਪਿਤ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਸੰਤ ਨਿਰੰਕਾਰੀ ਮਿਸ਼ਨ ਵਲੋਂ ਨਾਭਾ 'ਚ ਚਲਾਇਆ ਸਫ਼ਾਈ ਅਭਿਆਨ ਅਗਲੀ ਖ਼ਬਰ ਪਟਿਆਲਾ ਵਿਚ ਸਖੀ ਸ਼ਕਤੀ ਕਰਾਫ਼ਟ ਮੇਲੇ ਨੂੰ ਲੋਕਾਂ ਦਾ ਵੱਡਾ ਹੰੁਗਾਰਾ
Ad Position 24