ਨਾਭਾ, 22 ਫਰਵਰੀ (ਜਗਨਾਰ ਸਿੰਘ ਦੁਲੱਦੀ)-ਸੰਤ ਨਿਰੰਕਾਰੀ ਮਿਸ਼ਨ ਦੁਆਰਾ ਪ੍ਰੋਜੈਕਟ ਅੰਮਿ੍ਤ ਅਧੀਨ ''ਸਵੱਛ ਜਲ-ਸਵੱਛ ਮਨ'' ਦੇ ਚੌਥੇ ਚਰਨ ਦਾ ਸ਼ਾਨਦਾਰ ਸੁਭ ਕਾਰਜ ਨਿਰੰਕਾਰੀ ਸਤਿਗੁਰੂ ਮਾਤਾ ਸੁਦਿਕਸਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪੂਰੇ ਭਾਰਤ 'ਚ ਕਰਵਾਇਆ ਗਿਆ | ਇਸੇ ਤਹਿਤ ਅੱਜ ਸੰਤ ਨਿਰੰਕਾਰੀ ਮਿਸ਼ਨ ਦੀ ਨਾਭਾ ਬਰਾਂਚ ਦੇ ਸੰਯੋਜਕ ਬਲਵੰਤ ਸਿੰਘ ਦੀ ਦੇਖ-ਰੇਖ ਅੰਦਰ ਸਫ਼ਾਈ ਅਭਿਆਨ ਚਲਾਇਆ ਗਿਆ, ਜਿਸ ਦਾ ਉਦਘਾਟਨ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਨੀਰੂ ਸ਼ਰਮਾ ਵਲੋਂ ਕੀਤਾ ਗਿਆ ਅਤੇ ਸਫ਼ਾਈ ਮੁਹਿੰਮ 'ਚ ਆਪਣਾ ਬਣਦਾ ਯੋਗਦਾਨ ਪਾਇਆ | ਪ੍ਰਧਾਨ ਨੀਰੂ ਸ਼ਰਮਾ ਨੇ ਕਿਹਾ ਕਿ ਸੰਤਨ ਨਿਰੰਕਾਰੀ ਮਿਸ਼ਨ ਵਲੋਂ ਜੋ ਸਫ਼ਾਈ ਮੁਹਿੰਮ ਦਾ ਉਪਰਾਲਾ ਕੀਤਾ ਗਿਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਉਦਮ ਹੈ, ਜਿਸ ਕਰਕੇ ਸਾਨੂੰ ਸਾਰਿਆਂ ਨੂੰ ਅਜਿਹੀ ਮੁਹਿੰਮ ਚਲਾਉਣ ਦੀ ਲੋੜ ਹੈ | ਸੰਯੋਜਕ ਬਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਸ਼ਾਲ ਸਫ਼ਾਈ ਅਭਿਆਨ ਦੇਸ਼ ਭਰ 'ਚ 1500 ਤੋਂ ਵੱਧ ਸਥਾਨਾਂ 'ਤੇ ਇਕੋ ਸਮੇਂ ਕਰਵਾਇਆ ਗਿਆ ਹੈ | ਇਸੇ ਲੜੀ ਤਹਿਤ ਸੰਤ ਨਿਰੰਕਾਰੀ ਮਿਸ਼ਨ ਦੀ ਬਰਾਂਚ ਨਾਭਾ ਵਲੋਂ ਵੀ ਦੁਲੱਦੀ ਗੇਟ ਨੇੜੇ ਗਊਸ਼ਾਲਾ ਤੋਂ ਲੈਕੇ ਨਾਭਾ-ਮਾਲੇਰਕੋਟਲਾ ਸੜਕ ਚੁੰਗੀ ਤੱਕ ਸੜਕ ਦੇ ਆਲੇ-ਦੁਆਲੇ ਦੀ ਸਾਫ-ਸਫਾਈ ਦਾ ਅਭਿਆਨ ਚਲਾਇਆ ਗਿਆ, ਅਤੇ ਇਸ ਤੋਂ ਉਪਰੰਤ ਬੂਟੇ ਲਗਾਏ ਗਏ | ਸਫ਼ਾਈ ਅਭਿਆਨ 'ਚ ਬਰਾਂਚ ਦੇ ਸੰਚਾਲਕ ਸੂਰਜ ਮੋਹਨ ਨੇ ਸੇਵਾਦਲ ਦੇ ਵਲੰਟੀਅਰਾਂ, ਸੰਗਤਾਂ ਦੇ ਭੈਣ-ਭਾਈ ਅਤੇ ਬੱਚਿਆਂ ਤੋਂ ਸੇਵਾ 'ਚ ਯੋਗਦਾਨ ਪਵਾਇਆ ਗਿਆ | ਇਸ ਮੌਕੇ ਜਰਨੈਲ ਸਿੰਘ, ਅਮਨ ਗੁਪਤਾ ਪ੍ਰਧਾਨ ਗਊਸ਼ਾਲਾ ਪ੍ਰਬੰਧਕ ਕਮੇਟੀ, ਭੀਮਸੈਨ ਗੋਇਲ, ਸਤਪਾਲ ਮਿੱਤਲ, ਪਿ੍ੰਸ ਸ਼ਰਮਾ, ਓਮ ਪ੍ਰਕਾਸ਼ ਠੇਕੇਦਾਰ, ਸਤੀਸ਼ ਕੁਮਾਰ ਆਦਿ ਮੌਜੂਦ ਸਨ |