12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਦੰਦਰਾਲਾ ਖਰੌੜ ਨੇੜਿਓਾ ਨਹਿਰ 'ਚੋਂ ਅਣਪਛਾਤੀ ਲਾਸ਼ ਮਿਲੀ

Ad Position 21
No active advertisement
ਅਜੀਤ ਡੈਸਕ 25-02-2026
ਭਾਦਸੋਂ, 24 ਫਰਵਰੀ (ਪ੍ਰਦੀਪ ਦੰਦਰਾਲਾ)-ਥਾਣਾ ਭਾਦਸੋਂ ਦੇ ਪੂਰਬੀ ਇਲਾਕੇ ਦੇ ਪਿੰਡ ਦੰਦਰਾਲਾ ਖਰੌੜ ਲਾਗੇ ਨਹਿਰ 'ਚੋਂ ਪੁਲਿਸ ਨੂੰ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਭਾਦਸੋਂ ਦੇ ਸਹਿ ਥਾਣੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ 24 ਫਰਵਰੀ ਨੂੰ ਇਕ ਟੈਲੀਫ਼ੋਨ ਰਾਹੀਂ ਮੁੱਖ ਅਫ਼ਸਰ ਥਾਣਾ ਭਾਦਸੋਂ ਨੂੰ ਇਤਲਾਹ ਮਿਲੀ ਕਿ ਇਕ ਨਾਮਾਲੂਮ ਮਿ੍ਤਕ ਦੇਹ ਨਜ਼ਦੀਕ ਪਿੰਡ ਦੰਦਰਾਲਾ ਖਰੌੜ ਵਿਖੇ ਨਹਿਰ 'ਚ ਦਿਖਾਈ ਦਿੱਤੀ ਹੈ | ਥਾਣੇਦਾਰ ਹਰਪ੍ਰੀਤ ਸਿੰਘ ਨੇ ਮੌਕੇ 'ਤੇ ਜਾ ਕੇ ਨਾਮਾਲੂਮ ਵਿਅਕਤੀ ਦੀ ਲਾਸ਼ ਨਹਿਰ 'ਚੋਂ ਕਢਵਾਈ | ਜਿਸ ਦਾ ਹੁਲੀਆ ਰੰਗ ਸਾਫ਼, ਨੱਕ ਚੌੜਾ, ਗੋਲ ਚਿਹਰਾ, ਦਾੜੀ ਕੇਸ਼ ਕੱਟੇ ਹੋਏ, ਕੱਦ ਕਰੀਬ 5 ਫੁੱਟ 6 ਇੰਚ, ਕਾਲੀ ਪੈਂਟ, ਕਾਲੀ ਬੈਲਟ, ਪਹਿਨਿਆ ਹੋਇਆ ਸੀ | ਇਹ ਲਾਸ਼ 72 ਘੰਟੇ ਲਈ ਸ਼ਨਾਖ਼ਤ ਵਾਸਤੇ ਮੋਰਚਰੀ, ਸਿਵਲ ਹਸਪਤਾਲ ਨਾਭਾ ਵਿਖੇ ਰੱਖੀ ਗਈ ਹੈ | ਥਾਣਾ ਮੁਖੀ ਇੰਸਪੈਕਟਰ ਗੁਰਨਾਮ ਸਿੰਘ ਘੁੰਮਣ ਵਲੋਂ ਇਸ ਸੰਬੰਧੀ ਇਕ ਇਸ਼ਤਿਹਾਰ ਜਾਰੀ ਕਰਕੇ ਸੂਬੇ ਦੇ ਸਮੂਹ ਥਾਣਿਆਂ 'ਚ ਭੇਜਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਰਿਵਾਇਤੀ ਦਲਾਂ ਤੋਂ ਨਿਰਾਸ਼ ਆਗੂ ਸਾਬਕਾ ਵਿਧਾਇਕ ਚੰਦੂਮਾਜਰਾ ਵੱਲ ਰੁਖ ਕਰ ਰਹੇ-ਰੰਧਾਵਾ ਅਗਲੀ ਖ਼ਬਰ ਪਟਿਆਲਾ ਦਿਹਾਤੀ ਹਲਕੇ 'ਚ ਅਕਾਲੀ ਦਲ ਦੀ ਰੈਲੀ ਕਰੇਗੀ ਰਿਕਾਰਡ ਤੋੜ ਇਕੱਠ-ਬਿੱਟੂ ਚੱਠਾ
Ad Position 24