12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ-ਪਦਮ ਸੀ੍ਰ ਜਤਿੰਦਰ ਸਿੰਘ ਸ਼ੰਟੀ

Ad Position 21
No active advertisement
ਅਜੀਤ ਡੈਸਕ 25-02-2026
ਰਾਜਪੁਰਾ, 24 ਫਰਵਰੀ (ਰਣਜੀਤ ਸਿੰਘ)-ਪੰਜਾਬ ਰਾਜ ਮਨੁੱਖੀ ਅਧਿਕਾਰੀ ਕਮਿਸ਼ਨ ਸੂਬੇ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹੈ ਅਤੇ ਲੋਕਾ ਨੂੰ ਇਨਸਾਫ਼ ਲੈ ਕੇ ਦੇਣ ਲਈ ਕਮਿਸ਼ਨ ਦੇ ਦਰਵਾਜੇ ਹਰ ਸਮੇਂ ਲੋਕਾਂ ਲਈ ਖੁਲ੍ਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਤੌਰ ਮੁੱਖ ਮਹਿਮਾਨ ਪੁੱਜੇ ਮੈਂਬਰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਐਂਡ ਹਰਿਆਣਾ ਪਦਮ ਸੀ੍ਰ ਜਤਿੰਦਰ ਸਿੰਘ ਸ਼ੰਟੀ ਨੇ ਲਾਈ ਗਈ ਜਨਤਕ ਕਚਹਿਰੀ 'ਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਲੋਕਾਂ ਨੇ ਜਦੋਂ ਇਸ ਮੌਕੇ 'ਤੇ ਆਪਣੇ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦੇ ਮੂੰਹ ਤੋਂ ਘੁੰਡ ਚੁੱਕਿਆ ਤਾਂ ਹਾਜ਼ਰ ਅਫ਼ਸਰਾਂ ਨੂੰ ਕੋਈ ਵੀ ਜਵਾਬ ਨਹੀਂ ਅਹੁੜ ਰਿਹਾ ਸੀ ਅਤੇ ਉਨ੍ਹਾਂ ਨੂੰ ਸਰਦੀ ਦੇ ਮੌਸਮ 'ਚ ਪਸੀਨੇ ਆ ਰਹੇ ਹਨ | ਇਸ ਮੌਕੇ 'ਤੇ ਜਿਉ ਹੀ ਜਨਤਕ ਕਚਹਿਰੀ 'ਚ ਆਏ ਹੋਏ ਆਲਾ ਅਫ਼ਸਰਾਂ ਨੂੰ ਪਦਮ ਸੀ੍ਰ ਜਤਿੰਦਰ ਸਿੰਘ ਸ਼ੰਟੀ ਨੇ ਸਵਾਲਾਂ ਦੀਆਂ ਝੜੀਆਂ ਲਈਆਂ ਤਾਂ ਜ਼ਿਆਦਾਤਰ ਅਫ਼ਸਰ ਸ਼ੰਟੀ ਵਲੋਂ ਪੁੱਛੇ ਗਏ ਸਾਰੇ ਸਵਾਲਾਂ 'ਚ ਉਲਝਦੇ ਵੇਖੇ ਗਏ | ਉਨ੍ਹਾਂ ਨੂੰ ਆਪਣੇ ਵਿਭਾਗਾਂ ਨਾਲ ਸੰਬੰਧਿਤ ਪ੍ਰਸ਼ਨਾਂ ਦੇ ਉਤਰ ਦੇਣੇ ਮੁਸ਼ਕਲ ਹੋ ਰਹੇ ਸਨ | ਸਭ ਤੋਂ ਜ਼ਿਆਦਾ ਕਿਰਕਰੀ ਨਗਰ ਕੌਂਸਲ ਦੇ ਈ.ਉ. ਅਵਤਾਰ ਚੰਦ ਦੀ ਹੋਈ ਜਦੋਂ ਉਨ੍ਹਾਂ ਨੂੰ ਇਹ ਵੀ ਪਤਾ ਨਾ ਲੱਗਾ ਕਿ ਸ਼ਹਿਰ ਵਿਚ ਕਿਨ੍ਹੇ ਸ਼ਮਸ਼ਾਨ ਘਾਟ ਹਨ | ਲੋਕਾਂ ਨੇ ਕਿਹਾ ਕਿ ਸ਼ਹਿਰ ਵਿਚਲੀਆਂ ਸੜਕਾਂ ਅਤੇ ਗਲੀਆਂ ਦਾ ਬਹੁਤ ਹੀ ਬੁਰਾ ਹਾਲ ਹੈ | ਲੋਕਾਂ ਲਈ ਸੜਕਾਂ 'ਤੇ ਚੱਲਣਾ ਦੁੱਭਰ ਹੋਇਆ ਪਿਆ ਹੈ | ਇਸ ਦੇ ਨਾਲ ਹੀ ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਮਾਮਲਾ ਵੀ ਜੋਰ ਸ਼ੋਰ ਨਾਲ ਚੁੱਕਿਆ ਗਿਆ | ਇਸ ਮੌਕੇ 'ਤੇ ਸੀ.ਐਮ.ਓ. ਆਪਣੇ ਵਿਭਾਗ ਪ੍ਰਤੀ ਪੁੱਛੇ ਗਏ ਸਵਾਲਾਂ 'ਚ ਉਲਝਦੇ ਹੀ ਵੇਖੇ ਗਏ ਅਤੇ ਲੋਕਾਂ ਦਾ ਇਕੱਠ ਇਸ ਸਾਰੇ ਵਰਤਾਰੇ 'ਤੇ ਤਾੜੀਆਂ ਵਜਾਉਂਦਾ ਰਿਹਾ | ਜਤਿੰਦਰ ਸਿੰਘ ਸ਼ੰਟੀ ਨੇ ਕਿ ਇਕੱਠ ਨੂੰ ਸੰਬੋਧਨ ਹੁੰਦਿਆਂ ਵਟਸਅਪ ਨੰਬਰ ਵੀ ਜਾਰੀ ਕੀਤਾ ਜਿਸ 'ਤੇ ਪੀੜਤ ਲੋਕੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ | ਉਨ੍ਹਾਂ ਨੇ ਹਿਊਮਨ ਰਾਈਟ ਸੰਸਥਾ ਵਲੋਂ ਕਰਵਾਏ ਗਏ ਸਮਾਗਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹੋ ਜਿਹੇ ਸਮਾਗਮ ਹੋਣੇ ਚਾਹੀਦੇ ਹਨ | ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਨੂੰ ਐਡਵਾਇਜਰੀਆਂ ਜਾਰੀ ਕੀਤੀਆਂ ਹਨ | ਜਿਨ੍ਹਾਂ ਵਿਚ ਨਿੱਜੀ ਅਤੇ ਸਰਕਾਰੀ ਹਸਪਤਾਲ ਸ਼ਾਮਲ ਹਨ | ਉਨ੍ਹਾਂ ਨੇ ਕਿਹਾ ਕਿ ਕੋਈ ਵੀ ਨਿੱਜੀ ਹਸਪਤਾਲ ਮਿ੍ਤਕ ਵਿਅਕਤੀ ਦੀ ਮਿ੍ਤਕ ਦੇਹ ਦੇਣ ਤੋਂ ਇਹ ਕਹਿ ਕੇ ਇਨਕਾਰ ਨਹੀ ਕਰ ਸਕਦਾ ਕਿ ਪਹਿਲਾਂ ਬਿਲ ਦਾ ਭੁਗਤਾਨ ਕੀਤਾ ਜਾਵੇ | ਉਨ੍ਹਾਂ ਨੇ ਆਪਣੇ ਬਾਰੇ ਦੱਸਿਆ ਕਿ ਕਿਵੇਂ ਕਰੋਨਾ ਕਾਲ ਵਿਚ ਉਨ੍ਹਾਂ ਨੇ ਮਨੁੱਖਤਾ ਦੀ ਸੇਵਾ ਕੀਤੀ ਹੈ | ਇਸੇ ਕਾਰਨ ਹੀ ਉਨ੍ਹਾਂ ਨੂੰ ਰਾਸ਼ਟਰਪਤੀ ਵਲੋਂ ਪਦਮ ਸ੍ਰੀ ਅਵਾਰਡ ਦਿੱਤਾ ਗਿਆ ਹੈ | ਇਸ ਮੌਕੇ ਐੱਸ.ਡੀ.ਐਮ. ਨਮਨ ਮੜਕਣ, ਐੱਸ.ਪੀ. ਸਵਰਨਜੀਤ ਕੌਰ, ਡੀ.ਐੱਸ.ਪੀ. ਮਨਜੀਤ ਸਿੰਘ, ਐੱਸ.ਐੱਚ.ਓ. ਗੁਰਸੇਵਕ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 85ਵੀਂ ਸੰਵਿਧਾਨਕ ਸੋਧ ਲਾਗੂ ਕੀਤੀ ਤਾਂ ਆਉਣ ਵਾਲੀਆਂ ਚੋਣਾਂ 'ਚ ਡਟ ਕੇ ਕੀਤਾ ਜਾਵੇਗਾ ਵਿਰੋਧ-ਜਨਰਲ ਫੈਡਰੇਸ਼ਨ ਅਗਲੀ ਖ਼ਬਰ ਵੱਡੇ ਆਗੂਆਂ ਨੂੰ ਨਜ਼ਰਬੰਦ ਕਰਨ ਦੀ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਕੀਤੀ ਨਿੰਦਾ
Ad Position 24