25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਕਰਨਲ ਬਾਠ ਮਾਮਲਾ : ਸ੍ਰੀਮਤੀ ਬਾਠ ਨੇ ਪੁਲਿਸ 'ਤੇ ਲਗਾਏ ਦੋਸ਼

Ad Position 21
No active advertisement
ਅਜੀਤ ਡੈਸਕ 27-02-2026
ਪਟਿਆਲਾ, 26 ਫਰਵਰੀ (ਮਨਦੀਪ ਸਿੰਘ ਖਰੌੜ)-ਕਰਨਲ ਪੁਸ਼ਪਿੰਦਰ ਸਿੰਘ ਬਾਠ ਕੁੱਟਮਾਰ ਦੇ ਮਾਮਲੇ 'ਚ ਉਨ੍ਹਾਂ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਉਨ੍ਹਾਂ ਦੇ ਪਤੀ ਦੀ ਕੁੱਟਮਾਰ 'ਚ ਸ਼ਾਮਿਲ ਪੁਲਿਸ ਅਫ਼ਸਰਾਂ ਦੀ ਮਦਦ ਕਰਨ ਦਾ ਪੁਲਿਸ ਵਿਭਾਗ 'ਤੇ ਦੋਸ਼ ਲਗਾਇਆ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸੀਬੀਆਈ ਵਲੋਂ ਮਾਨਯੋਗ ਅਦਾਲਤ 'ਚ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ ਹੈ | ਇਸ ਕੇਸ 'ਚ ਹੋਰ ਪੱਖ ਪੜਤਾਲ 'ਚ ਸ਼ਾਮਿਲ ਕਰਨ ਲਈ ਉਨ੍ਹਾਂ ਅਰਜ਼ੀ ਵੀ ਦਾਖਲ ਕੀਤੀ ਹੈ | ਸ੍ਰੀਮਤੀ ਬਾਠ ਨੇ ਕਿਹਾ ਕਿ ਸੀ.ਬੀ.ਆਈ. ਵਲੋਂ ਪੂਰੀ ਬਾਰੀਕੀ ਨਾਲ ਇਸ ਕੇਸ ਦੀ ਪੜਤਾਲ ਕਰ ਕੇ ਚਾਰਜਸ਼ੀਟ ਦਾਇਰ ਕੀਤੀ ਗਈ ਹੈ ਪਰ ਪੁਲਿਸ ਵਿਭਾਗ ਵਲੋਂ ਪੁਲਿਸ ਅਫ਼ਸਰਾਂ ਦੀ ਹਾਲੇ ਵੀ ਹਮਾਇਤ ਕੀਤੀ ਜਾ ਰਹੀ ਹੈ | ਇਸ ਕੇਸ ਦੌਰਾਨ ਉਨ੍ਹਾਂ ਨੂੰ ਕਾਫ਼ੀ ਧਮਕੀਆਂ ਵੀ ਝੱਲਣੀਆਂ ਪਈਆਂ ਪਰ ਉਹ ਆਰਮੀ ਅਫ਼ਸਰ ਦੀ ਘਰਵਾਲੀ ਹੈ ਤੇ ਉਹ ਕਿਸੇ ਤੋਂ ਡਰਨ ਵਾਲੀ ਨਹੀਂ | ਦੂਜੇ ਪਾਸੇ ਇਕ ਪੁਲਿਸ ਅਧਿਕਾਰੀ ਨੇ ਪਹਿਚਾਣ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਦਸਿਆ ਕਿ ਸ੍ਰੀਮਤੀ ਬਾਠ ਬੇਵਜ੍ਹਾ ਦੋਸ਼ ਲਗਾ ਰਹੀ ਹੈ ਇਹ ਸਾਰੀ ਪ੍ਰਕ੍ਰਿਆ ਮਾਨਯੋਗ ਅਦਾਲਤ ਦੇ ਕਾਨੂੰਨ ਅਨੁਸਾਰ ਚਲ ਰਹੀ ਹੈ ਤੇ ਚਾਰਜਸ਼ੀਟ ਵੀ ਦਾਖ਼ਲ ਹੋ ਚੁੱਕੀ ਹੈ | ਦੱਸਣਯੋਗ ਹੈ ਕਿ ਮਾਰਚ 2025 ਨੂੰ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਰਾਜਿੰਦਰਾ ਹਸਪਤਾਲ ਦੇ ਬਾਹਰ ਕਰਨਲ ਬਾਠ ਅਤੇ ਪੁਲਿਸ ਅਫ਼ਸਰਾਂ ਵਿਚਕਾਰ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਪਟਿਆਲਾ ਪੁਲਿਸ ਵਲੋਂ ਚਾਰ ਇੰਸਪੈਕਟਰਾਂ ਅਤੇ ਹੋਰ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ | ਬਾਅਦ 'ਚੋਂ ਇਸ ਕੇਸ ਦੀ ਪੜਤਾਲ ਸੀ.ਬੀ.ਆਈ. ਵਲੋਂ ਮੁਕੰਮਲ ਕੀਤੀ ਗਈ ਹੈ ਤੇ ਹਾਲੇ ਇਹ ਮਾਮਲਾ ਮਾਨਯੋਗ ਅਦਾਲਤ 'ਚ ਚਲ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਜੋੜਾਮਾਜਰਾ ਵਲੋਂ ਪਬਲਿਕ ਸੀਨੀਅਰ ਸਕੂਲ ਦਾ ਅਚਨਚੇਤ ਦੌਰਾ ਅਗਲੀ ਖ਼ਬਰ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਮੈਬਰਾਂ ਦੀ ਡੀ.ਈ.ਓ. ਸੈਕੰਡਰੀ ਪਟਿਆਲਾ ਨਾਲ ਹੋਈ ਅਹਿਮ ਮੀਟਿੰਗ
Ad Position 24