ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਜੋੜਾਮਾਜਰਾ ਵਲੋਂ ਪਬਲਿਕ ਸੀਨੀਅਰ ਸਕੂਲ ਦਾ ਅਚਨਚੇਤ ਦੌਰਾ
ਅਜੀਤ ਡੈਸਕ
27-02-2026
ਡੀ.ਸੀ. ਪਟਿਆਲਾ ਨੇ ਕਿਹਾ ਕਿ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਅਤੇ ਹਰ ਸਕੂਲ 'ਚ ਗੁਣਵੱਤਾ ਯੁਕਤ ਸਿੱਖਿਆ ਯਕੀਨੀ ਬਣਾਈ ਜਾਵੇਗੀ ਅਤੇ ਉਨ੍ਹਾਂ ਨੇ ਪ੍ਰਧਾਨ ਮਦਨ ਮਿੱਤਲ ਵਲੋਂ ਸੰਸਥਾ 'ਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਮੈਨੇਜਰ ਸੀ.ਸੀ. ਰਮਨ ਗੁਪਤਾ, ਮੈਂਬਰ ਵਿਸ਼ਾਲ ਗਰਗ ਅਤੇ ਸਕੂਲ ਸਟਾਫ਼ ਅਤੇ ਸਥਾਨਕ ਅਧਿਕਾਰੀ ਵੀ ਮੌਜੂਦ ਰਹੇ |