25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਲੋਨ 'ਤੇ ਲਏ ਵਹੀਕਲਾਂ ਨੂੰ ਕਬਜ਼ੇ 'ਚ ਲੈਣ ਵਾਲੇ ਮੁਲਜ਼ਮ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 27-02-2026
ਪਟਿਆਲਾ, 26 ਫਰਵਰੀ (ਮਨਦੀਪ ਸਿੰਘ ਖਰੌੜ)-ਰਾਜਪੁਰਾ ਰੋਡ 'ਤੇ ਲੋਨ 'ਤੇ ਲਏ ਵਹੀਕਲਾਂ ਨੂੰ ਰੋਕ ਕੇ ਜਾਅਲੀ ਕਾਗ਼ਜ਼ ਦਿਖਾ ਕੇ ਆਪਣੇ ਕਬਜ਼ੇ 'ਚ ਲੈਣ ਦੇ ਮਾਮਲੇ 'ਚ ਥਾਣਾ ਸਦਰ ਦੀ ਪੁਲਿਸ ਨੇ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਮੁਲਜ਼ਮਾਂ ਦੀ ਪਹਿਚਾਣ ਹਰਵਿੰਦਰ ਸਿੰਘ, ਸਤਪਾਲ ਸਿੰਘ, ਦਵਿੰਦਰ ਸਿੰਘ, ਰਵਿੰਦਰ ਸਿੰਘ, ਅਨੁਰਾਗ ਸ਼ਰਮਾ ਅਤੇ ਆਕਾਸ਼ਦੀਪ ਸ਼ਰਮਾ ਵਜੋਂ ਹੋਈ ਹੈ | ਇਸ ਸੰਬੰਧੀ ਐੱਸ.ਆਈ. ਜਨਕ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜਪੁਰਾ-ਪਟਿਆਲਾ ਰੋਡ 'ਤੇ ਆਉਣ ਵਾਲੇ ਵਾਹਨਾਂ ਨੂੰ ਜਿਹੜੇ ਕਿ ਵੱਖ-ਵੱਖ ਬੈਂਕਾਂ ਤੋਂ ਲੋਨ ਕਰਵਾ ਕੇ ਲਏ ਹੋਏ ਹਨ ਮੁਲਜ਼ਮ ਅਜਿਹੇ ਵਾਹਨਾਂ ਨੂੰ ਰੋਕ ਕੇ ਫ਼ਰਜ਼ੀ ਕਾਗ਼ਜ਼ ਦਿਖਾ ਕੇ ਆਪਣੇ ਕਬਜ਼ੇ 'ਚ ਲੈ ਲੈਂਦੇ ਸੀ | ਜਿਸ ਤਹਿਤ ਪੁਲਿਸ ਵਲੋਂ ਮੌਕੇ 'ਤੇ ਛਾਪੇਮਾਰੀ ਕਰ ਕੇ ਉਕਤ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ | ਇਸ ਮਾਮਲੇ 'ਚ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਛੁਰਾ ਦਿਖਾ ਕੇ ਰਾਹਗੀਰ ਤੋਂ ਮੋਬਾਈਲ ਤੇ ਪੈਸੇ ਖੋਹੇ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਜੋੜਾਮਾਜਰਾ ਵਲੋਂ ਪਬਲਿਕ ਸੀਨੀਅਰ ਸਕੂਲ ਦਾ ਅਚਨਚੇਤ ਦੌਰਾ
Ad Position 24