25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਛੁਰਾ ਦਿਖਾ ਕੇ ਰਾਹਗੀਰ ਤੋਂ ਮੋਬਾਈਲ ਤੇ ਪੈਸੇ ਖੋਹੇ

Ad Position 21
No active advertisement
ਅਜੀਤ ਡੈਸਕ 27-02-2026
ਪਟਿਆਲਾ, 26 ਫਰਵਰੀ (ਮਨਦੀਪ ਸਿੰਘ ਖਰੌੜ)-ਪੁਰਾਣੇ ਬੱਸ ਸਟੈਂਡ ਲਾਗੇ ਅਰਬਿੰਦੋ ਸਕੂਲ ਕੋਲ ਖੜ੍ਹੇ ਵਿਅਕਤੀ ਤੋਂ ਮੋਟਰਸਾਈਕਲ 'ਤੇ ਸਵਾਰ ਮੁਲਜ਼ਮ ਛੁਰਾ ਦਿਖਾ ਕੇ 1200 ਰੁਪਏ ਖੋਹ ਕੇ ਫ਼ਰਾਰ ਹੋ ਗਏ | ਇਸ ਸੰਬੰਧੀ ਦੀਵੇਸ਼ ਕੁਮਾਰ ਵਾਸੀ ਪਟਿਆਲਾ ਨੇ ਥਾਣਾ ਲਾਹੌਰੀ ਗੇਟ 'ਚ ਸ਼ਿਕਾਇਤ ਦਰਜ ਕਰਵਾਈ ਕਿ 24 ਫਰਵਰੀ ਨੂੰ ਸਵੇਰੇ 5 ਵਜੇ ਉਹ ਅਰਬਿੰਦੋ ਸਕੂਲ ਦੇ ਬਾਹਰ ਖੜ੍ਹਾ ਟੈਕਸੀ ਦਾ ਇੰਤਜ਼ਾਰ ਕਰ ਰਿਹਾ ਸੀ | ਇਸ ਦੌਰਾਨ ਮੋਟਰਸਾਈਕਲ 'ਤੇ ਤਿੰਨ ਅਣਪਛਾਤੇ ਵਿਅਕਤੀ ਆਏ ਤੇ ਉਸ ਨੂੰ ਛੁਰਾ ਦਿਖਾ ਕੇ ਉਸ ਤੋਂ ਮੋਬਾਈਲ ਅਤੇ 1200 ਰੁਪਏ ਖੋਹ ਕੇ ਫ਼ਰਾਰ ਹੋ ਗਏ | ਜਿਸ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਬੱਸ ਤੇ ਕਾਰ ਦੀ ਹੋਈ ਜ਼ਬਰਦਸਤ ਟੱਕਰ 'ਚ ਕਾਰ ਚਾਲਕ ਦੀ ਮੌਤ ਅਗਲੀ ਖ਼ਬਰ ਲੋਨ 'ਤੇ ਲਏ ਵਹੀਕਲਾਂ ਨੂੰ ਕਬਜ਼ੇ 'ਚ ਲੈਣ ਵਾਲੇ ਮੁਲਜ਼ਮ ਗਿ੍ਫ਼ਤਾਰ
Ad Position 24