25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਨਿਗਮ ਅਧਿਕਾਰੀਆਂ ਵਲੋਂ 'ਰੋਡ ਹਿਸਟਰੀ ਰਜਿਸਟਰ' ਨਹੀਂ ਕੀਤਾ ਜਾ ਰਿਹਾ ਪੂਰਾ

Ad Position 21
No active advertisement
ਅਜੀਤ ਡੈਸਕ 27-02-2026
ਪਟਿਆਲਾ, 26 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਦੇ 60 ਵਾਰਡਾਂ ਵਿਚ ਵੱਡੀਆਂ ਛੋਟੀਆਂ ਸੜਕਾਂ ਦੀ ਕੁਲ ਲੰਬਾਈ 600 ਕਿੱਲੋਮੀਟਰ ਅਤੇ ਸੀਵਰੇਜ ਲਾਈਨਾਂ ਦੀ ਲੰਬਾਈ 650 ਕਿੱਲੋਮੀਟਰ ਦਸੀ ਗਈ | ਇਹ ਸੜਕਾਂ ਚਾਹੇ ਕੰਕਰੀਟ ਦੀਆਂ ਬਣਨ ਚਾਹੇ ਲੁੱਕ ਬਜਰੀ ਦੇ ਮਿਸ਼ਰਨ ਨਾਲ ਉੱਤੇ ਹਰ ਸਾਲ ਕਈ ਕਰੋੜ ਰੁਪਏ ਖ਼ਰਚ ਆ ਰਹੇ ਹਨ | ਇਨ੍ਹਾਂ ਵਿਚ ਕਈ ਅਜਿਹੀਆਂ ਸੜਕਾਂ ਹਨ ਜੋ ਕੁੱਝ ਸਮਾਂ ਪਹਿਲਾਂ ਬਣਾਈਆਂ ਗਈਆਂ ਪਰੰਤੂ ਦੁਬਾਰਾ ਫੇਰ ਤੋਂ ਬਣਵਾਉਣ ਲਈ ਟੈਂਡਰ ਲਗਾ ਦਿੱਤੇ ਗਏ | ਸੂਤਰ ਦੱਸਦੇ ਹਨ ਕਿ ਇਹ ਸਿਲਸਿਲਾ ਲੰਬੇ ਸਮੇਂ ਤੋਂ ਬਦਸਤੂਰ ਚੱਲਦਾ ਆ ਰਿਹਾ ਹੈ | ਕਈ ਵਾਰ ਬਣੀਆਂ ਸੜਕਾਂ ਨੂੰ ਦੁਬਾਰਾ ਬਣਾਇਆ ਦਿਖਾ ਕੇ ਬਿਲ ਪਾਸ ਕਰ ਵਾ ਲਏ ਜਾਂਦੇ ਹਨ | ਇਹ ਵਿਭਾਗੀ ਪੜਤਾਲ ਦਾ ਵਿਸ਼ਾ ਹੈ | ਸੜਕਾਂ ਬਣਾਉਣ ਦੇ ਕੰਮ ਵਿਚ ਪਾਰਦਰਸ਼ਤਾ ਲਿਆਉਣ ਲਈ ਨਿਗਮ ਕਾਨੂੰਨ ਵਿਚ 'ਰੋਡ ਹਿਸਟਰੀ ਰਜਿਸਟਰ' ਹਰ ਸਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੀ ਸੜਕ, ਗਲੀ ਕਦੋਂ ਕਿਹੜੇ ਸਾਲ ਮਹੀਨੇ ਵਿਚ ਬਣੀ, ਇਸ ਦੀ ਲੰਬਾਈ ਚੌੜਾਈ ਕੀ ਰਹੀ, ਕੰਕਰੀਟ ਦੀ ਬਣੀ ਜਾਂ ਲੁੱਕ ਬਜਰੀ ਦੇ ਮਿਸ਼ਰਨ ਦੀ, ਸੜਕ ਨੂੰ ਬਣਾਉਣ ਲਈ ਮਤਾ ਕਦੋਂ ਪਿਆ, ਕਿੰਨੇ ਰੁਪਏ ਪਾਸ ਕੀਤੇ ਗਏ, ਇਸ ਉੱਪਰ ਹੋਰ ਕਿੰਨੇ ਰੁਪਏ ਖ਼ਰਚ ਹੋ ਸਕਦੇ ਹਨ, ਜਿਸ ਅਧਿਕਾਰੀ ਦੀ ਨਿਗਰਾਨੀ ਵਿਚ ਬਣੀ ਉਸ ਦੇ ਦਸਤਖ਼ਤ ਇਸ ਰਜਿਸਟਰ ਵਿਚਲੇ ਪ੍ਰੋਫਾਰਮੇ ਉੱਤੇ ਕੀਤੇ ਜਾਣੇ ਜ਼ਰੂਰੀ ਹਨ | ਹੈਰਾਨੀ ਦੀ ਗੱਲ ਇਹ ਹੈ ਕਿ ਇਹ 'ਰੋਡ ਹਿਸਟਰੀ ਰਜਿਸਟਰ' ਭਰਿਆ ਹੀ ਨਹੀਂ ਜਾ ਰਿਹਾ | ਕਿਤੇ ਉਹੀ ਸੜਕਾਂ ਦੁਬਾਰਾ ਤਾਂ ਨਹੀਂ ਬਣਾਈਆਂ, ਬਣਾਈਆਂ ਗਈਆਂ ਸੜਕਾਂ ਦੇ ਕੁੱਝ ਹਿੱਸੇ ਦੁਬਾਰਾ ਬਗੈਰ ਬਣਾਏ ਦਰਸਾ ਕੇ ਨਿਗਮ ਖ਼ਜ਼ਾਨੇ ਦੇ ਰੁਪਏ ਸਿੱਧੇ ਠੇਕੇਦਾਰਾਂ ਅਤੇ ਸੰਬੰਧਿਤ ਅਧਿਕਾਰੀਆਂ ਦੀਆਂ ਜੇਬਾਂ ਵਿਚ ਲਿਜਾਣਾ ਇਸ ਦਾ ਕਾਰਨ ਤਾਂ ਨਹੀਂ ਬਾਰੇ ਵੀ ਡੂੰਘੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ | ਇਸ ਸੰਬੰਧੀ ਮੇਅਰ ਕੁੰਦਨ ਗੋਗੀਆ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਵਲੋਂ ਇਹ ਰਜਿਸਟਰ ਪੂਰਾ ਕੀਤਾ ਜਾਣਾ ਬਣਦਾ ਹੈ ਉਨ੍ਹਾਂ ਕਿਉਂ ਪੂਰਾ ਨਹੀਂ ਦੀ ਜਵਾਬਤਲਬੀ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਸੀਨੀਅਰ ਸਕੂਲ ਵਿਖੇ 'ਕਲਾ ਗਤੀਵਿਧੀ' ਰਾਹੀਂ ਵਿਦਿਆਰਥੀਆਂ ਨੇ ਬਿਖੇਰੇ ਰਚਨਾਤਮਿਕ ਰੰਗ ਅਗਲੀ ਖ਼ਬਰ ਨੌਜਵਾਨਾਂ ਨੂੰ ਸਨਾਤਨ ਧਰਮ ਦੇ ਪ੍ਰਚਾਰ ਲਈ ਅੱਗੇ ਆਉਣਾ ਚਾਹੀਦਾ ਹੈ-ਮਹੰਤ ਰਵਿੰਦਰ ਪੁਰੀ ਮਹਾਰਾਜ
Ad Position 24