25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਮਾਤਾ ਗੁਜਰੀ ਸੀਨੀਅਰ ਸਕੂਲ ਵਿਖੇ 'ਕਲਾ ਗਤੀਵਿਧੀ' ਰਾਹੀਂ ਵਿਦਿਆਰਥੀਆਂ ਨੇ ਬਿਖੇਰੇ ਰਚਨਾਤਮਿਕ ਰੰਗ

Ad Position 21
No active advertisement
ਅਜੀਤ ਡੈਸਕ 27-02-2026
ਦੇਵੀਗੜ੍ਹ, 26 ਫਰਵਰੀ (ਰਾਜਿੰਦਰ ਸਿੰਘ ਮੌਜੀ)-ਇਲਾਕੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ, ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਗੁਥਮੜਾ ਨੇੜੇ ਵਿਖੇ ਵਿਦਿਆਰਥੀਆਂ ਦੀ ਅੰਦਰੂਨੀ ਪ੍ਰਤਿਭਾ ਅਤੇ ਰਚਨਾਤਮਿਕਤਾ ਨੂੰ ਉਜਾਗਰ ਕਰਨ ਦੇ ਮਕਸਦ ਨਾਲ ਇਕ ਵਿਸ਼ੇਸ਼ ਕਲਾ ਗਤੀਵਿਧੀ ਕਰਵਾਈ ਗਈ | ਇਸ ਪ੍ਰੋਗਰਾਮ 'ਚ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਹਿੱਸਾ ਲੈਂਦਿਆਂ ਆਪਣੀ ਕਲਾ ਦੇ ਜੌਹਰ ਦਿਖਾਏ | ਇੱਥੇ ਮੁੱਖ ਵਿਸ਼ੇਸ਼ਤਾ ਇਹ ਰਹੀ ਕਿ ਵਿਦਿਆਰਥੀਆਂ ਨੇ ਆਪਣੇ ਆਲੇ-ਦੁਆਲੇ ਪਈ ਬੇਕਾਰ ਅਤੇ ਨਾ-ਵਰਤੋਂਯੋਗ ਸਮਗਰੀ ਨੂੰ ਮੁੜ ਵਰਤੋਂ 'ਚ ਲਿਆ ਕੇ ਬੇਹੱਦ ਸੁੰਦਰ ਕਲਾਕਿ੍ਤੀਆਂ ਤਿਆਰ ਕੀਤੀਆਂ | ਬੱਚਿਆਂ ਨੇ ਦਿਖਾਇਆ ਕਿ ਜੇਕਰ ਸੋਚ ਰਚਨਾਤਮਿਕ ਹੋਵੇ, ਤਾਂ ਵਿਅਰਥ ਚੀਜ਼ਾਂ ਵੀ ਸਜਾਵਟ ਦਾ ਸ਼ਾਨਦਾਰ ਨਮੂਨਾ ਬਣ ਸਕਦੀਆਂ ਹਨ | ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਵੰਨ-ਸੁਵੰਨੀਆਂ ਕਲਾਵਾਂ ਨੇ ਸਭ ਦਾ ਮਨ ਮੋਹ ਲਿਆ | ਜਿਨ੍ਹਾਂ 'ਚ ਮੁੱਖ ਤੌਰ 'ਤੇ ਰੰਗਾਂ ਦੀ ਸੁਚੱਜੀ ਵਰਤੋਂ ਨਾਲ ਤਿਆਰ ਚਿੱਤਰ, ਜਵਾਲਾਮੁਖੀ ਦੇ ਜੀਵੰਤ ਮਾਡਲ, ਬੋਤਲ ਸਜਾਵਟ ਅਤੇ ਪੇਪਰ ਪਲੇਟ ਮਾਸਕ ਸ਼ਾਮਲ ਸਨ | ਵਿਦਿਆਰਥੀਆਂ 'ਚ ਕਲਾ ਪ੍ਰਤੀ ਰੁਚੀ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਵੀ ਸੀ | ਬੇਕਾਰ ਸਾਮਾਨ ਦੀ ਵਰਤੋਂ ਰਾਹੀਂ ਬੱਚਿਆਂ ਨੂੰ 'ਰੀ-ਸਾਈਕਲਿੰਗ' ਦੇ ਮਹੱਤਵ ਬਾਰੇ ਵੀ ਪ੍ਰੈਕਟੀਕਲ ਜਾਣਕਾਰੀ ਮਿਲੀ | ਸਕੂਲ ਦੇ ਨਿਰਦੇਸ਼ਕ ਭੁਪਿੰਦਰ ਸਿੰਘ, ਪ੍ਰਧਾਨ ਰਵਿੰਦਰ ਕੌਰ, ਪਿ੍ੰਸੀਪਲ ਮਮਤਾ ਮੱਕੜ ਅਤੇ ਅਕਾਦਮਿਕ ਡਾਇਰੈਕਟਰ ਤੇਜਿੰਦਰ ਕੌਰ ਵਾਲੀਆ ਨੇ ਵਿਦਿਆਰਥੀਆਂ ਦੁਆਰਾ ਲਗਾਈ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ | ਉਨ੍ਹਾਂ ਬੱਚਿਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ | ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਅਧਿਆਪਕਾਂ ਦੇ ਯੋਗਦਾਨ ਦੀ ਵੀ ਸਰਾਹਨਾ ਕੀਤੀ, ਜਿਨ੍ਹਾਂ ਦੀ ਅਗਵਾਈ ਹੇਠ ਬੱਚਿਆਂ ਨੇ ਇੰਨੀ ਬਾਰੀਕੀ ਨਾਲ ਕੰਮ ਕੀਤਾ | ਇਸ ਮੌਕੇ ਨਿਰਦੇਸ਼ਕ ਭੁਪਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਭਵਿੱਖ 'ਚ ਵੀ ਅਜਿਹੇ ਰਚਨਾਤਮਿਕ ਕਾਰਜਾਂ 'ਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਦਾਣਾ-ਦਾਣਾ ਖਰੀਦੇਗੀ ਪੰਜਾਬ ਸਰਕਾਰ-ਚੇਅਰਮੈਨ ਹਰਚੰਦ ਸਿੰਘ ਬਰਸਟ ਅਗਲੀ ਖ਼ਬਰ ਨਿਗਮ ਅਧਿਕਾਰੀਆਂ ਵਲੋਂ 'ਰੋਡ ਹਿਸਟਰੀ ਰਜਿਸਟਰ' ਨਹੀਂ ਕੀਤਾ ਜਾ ਰਿਹਾ ਪੂਰਾ
Ad Position 24